ਮੁੰਬਈ ’ਚ ਆਇਆ ਪੈਟਰੋਲ ਨਾਲੋਂ 20 ਰੁਪਏ ਸਸਤਾ E85 ਫਿਊਲ
ਨਵੀਂ ਦਿੱਲੀ, 19 ਜੂਨ – E85 ਫਿਊਲ ਅਧਿਕਾਰਤ ਤੌਰ ‘ਤੇ ਮੁੰਬਈ ਵਿੱਚ ਆ ਗਿਆ ਹੈ ਅਤੇ ਇਸ ਦੀ ਕੀਮਤ ₹91.18 ਪ੍ਰਤੀ ਲੀਟਰ ਹੈ। ਸ਼ਹਿਰ ਵਿੱਚ ਆਮ ਪੈਟਰੋਲ ਦੀ ਕੀਮਤ ਅਜੇ ₹111.21 ਪ੍ਰਤੀ ਲੀਟਰ ਹੈ। ਪਰ, ਇਸ ਤੋਂ ਪਹਿਲਾਂ ਕਿ ਤੁਸੀਂ E85 ਪੈਟਰੋਲ ਦੇ ਪੰਪ ਲੱਭਣੇ ਸ਼ੁਰੂ ਕਰੋ, ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਤੁਹਾਡੀ ਕਾਰ ਇਸ ਫਿਊਲ ‘ਤੇ ਚੱਲਣ ਲਈ ਬਣੀ ਹੈ ਜਾਂ ਨਹੀਂ।
E85 ਫਿਊਲ ਨੂੰ ਉਤਸ਼ਾਹਿਤ ਕਰਨਾ
E85 ਫਿਊਲ ਵਿੱਚ 85% ਤੱਕ ਐਥਨੌਲ ਅਤੇ 15% ਪੈਟਰੋਲ ਦਾ ਮਿਸ਼ਰਣ ਹੁੰਦਾ ਹੈ। ਇਸ ਦੀ ਵਰਤੋਂ ਸਿਰਫ਼ ਉਨ੍ਹਾਂ ਫਲੈਕਸ ਫਿਊਲ ਗੱਡੀਆਂ ਵਿੱਚ ਹੀ ਕੀਤੀ ਜਾ ਸਕਦੀ ਹੈ, ਜਿਨ੍ਹਾਂ ਨੂੰ ਜ਼ਿਆਦਾ ਐਥਨੌਲ ਮਿਸ਼ਰਣ ਲਈ ਖ਼ਾਸ ਤੌਰ ‘ਤੇ ਬਣਾਇਆ ਗਿਆ ਹੈ। ਇਸ ਦੇ ਨਾਲ ਹੀ, ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ E85, E100, ਬਾਇਓਡੀਜ਼ਲ ਅਤੇ ਹਾਈਡ੍ਰੋਜਨ-CNG ਮਿਸ਼ਰਣ ਵਰਗੇ ਫਿਊਲਜ਼ ਦੀ ਵੱਡੇ ਪੱਧਰ ‘ਤੇ ਵਰਤੋਂ ਲਈ ਨਿਯਮਾਂ ਵਿੱਚ ਬਦਲਾਅ ਦੇ ਪ੍ਰਸਤਾਵ ਪਹਿਲਾਂ ਹੀ ਦੇ ਦਿੱਤੇ ਹਨ।
ਕੀ ਇਹ E85 ਹੈ?
ਭਾਰਤ ਰਵਾਇਤੀ ਫਿਊਲ ਨੂੰ ਛੱਡ ਕੇ ਹੁਣ ਤੇਜ਼ੀ ਨਾਲ ਫਲੈਕਸ-ਫਿਊਲ ਵੱਲ ਵਧ ਰਿਹਾ ਹੈ ਅਤੇ ਦੇਸ਼ ਵਿੱਚ ਹਾਲ ਹੀ ਵਿੱਚ E85 ਫਿਊਲ ਨੂੰ ਲਾਂਚ ਕੀਤਾ ਗਿਆ ਹੈ। ਕੰਪਨੀ ਨੇ ‘ਭਾਰਤ ਮੋਬਿਲਿਟੀ ਗਲੋਬਲ ਐਕਸਪੋ 2025’ ਵਿੱਚ TATA Punch ਦਾ ਫਲੈਕਸ ਫਿਊਲ ਵੇਰੀਐਂਟ ਦਿਖਾਇਆ ਸੀ। ਅਜਿਹਾ ਹੋ ਸਕਦਾ ਹੈ ਕਿ ਕੰਪਨੀ ਹਾਇਰ ਫਿਊਲ ਬਲੈਂਡ ਦੀ ਅਨੁਕੂਲਤਾ ਲਈ ਬਾਕੀ ਗੱਡੀਆਂ ਦੀ ਟੈਸਟਿੰਗ ਕਰ ਰਹੀ ਹੋਵੇ।
ਕੰਪਨੀਆਂ ਨੇ ਸ਼ੁਰੂ ਕੀਤੀ ਤਿਆਰੀ
ਸਰਕਾਰ ਦਾ ਇਹ ਕਦਮ ਅਜਿਹੇ ਸਮੇਂ ਆਇਆ ਹੈ ਜਦੋਂ ਵਾਹਨ ਨਿਰਮਾਤਾ ਕੰਪਨੀਆਂ ਨੇ E85 ਦੇ ਅਨੁਕੂਲ ਗੱਡੀਆਂ ਬਾਜ਼ਾਰ ਵਿੱਚ ਉਤਾਰਨਾ ਸ਼ੁਰੂ ਕਰ ਦਿੱਤਾ ਹੈ। ਹਾਲ ਹੀ ਵਿੱਚ Hero Motocorp ਨੇ ਆਪਣੀਆਂ Splendor+ ਅਤੇ HF Deluxe ਮੋਟਰਸਾਈਕਲਾਂ ਦੇ ਫਲੈਕਸ ਫਿਊਲ ਮਾਡਲ ਪੇਸ਼ ਕੀਤੇ ਹਨ, ਜੋ ਭਾਰਤ ਦੀਆਂ ਪਹਿਲੀਆਂ ਫਲੈਕਸ-ਫਿਊਲ ਬਾਈਕਸ ਹਨ।
ਸਮੇਂ ਤੋਂ ਪਹਿਲਾਂ ਪੂਰਾ ਕੀਤਾ ਟੀਚਾ
ਭਾਰਤ ਨੇ ਪੈਟਰੋਲ ਵਿੱਚ 20% ਐਥਨੌਲ ਮਿਲਾਉਣ ਦਾ ਆਪਣਾ ਟੀਚਾ ਤੈਅ ਸਮੇਂ ਤੋਂ ਪਹਿਲਾਂ ਹੀ ਹਾਸਲ ਕਰ ਲਿਆ ਹੈ। ਹੁਣ ਸਰਕਾਰ ਅਜਿਹੇ ਵਾਹਨਾਂ ਦੇ ਜ਼ਰੀਏ ਬਾਇਓਫਿਊਲ ਦੀ ਮੰਗ ਨੂੰ ਹੋਰ ਵਧਾਉਣਾ ਚਾਹੁੰਦੀ ਹੈ ਜੋ ਵੱਖ-ਵੱਖ ਮਾਤਰਾ ਵਾਲੇ ਐਥਨੌਲ ਮਿਸ਼ਰਣ ‘ਤੇ ਆਸਾਨੀ ਨਾਲ ਚੱਲ ਸਕਣ। ਇਸ ਵਿੱਚ ਵਰਤਿਆ ਜਾਣ ਵਾਲਾ ਐਥਨੌਲ ਮੁੱਖ ਤੌਰ ‘ਤੇ ਗੰਨੇ ਅਤੇ ਅਨਾਜ ‘ਤੇ ਅਧਾਰਤ ਕੱਚੇ ਮਾਲ ਤੋਂ ਤਿਆਰ ਕੀਤਾ ਜਾਂਦਾ ਹੈ। ਮੁੰਬਈ ਵਿੱਚ E20 ਅਤੇ E85 ਪੈਟਰੋਲ ਦੀ ਕੀਮਤ ਵਿੱਚ ₹20.03 ਪ੍ਰਤੀ ਲੀਟਰ ਦਾ ਫ਼ਰਕ ਹੈ। ਇੱਥੇ ਮੌਜੂਦਾ ਸਮੇਂ ਵਿੱਚ E20 ਪੈਟਰੋਲ ਦੀ ਕੀਮਤ ₹111.21 ਪ੍ਰਤੀ ਲੀਟਰ ਹੈ। ਇਸ ਨੂੰ ਸਭ ਤੋਂ ਪਹਿਲਾਂ ਜੂਨ 2026 ਦੀ ਸ਼ੁਰੂਆਤ ਵਿੱਚ ਦਿੱਲੀ ਵਿੱਚ ਲਾਂਚ ਕੀਤਾ ਗਿਆ ਸੀ।
ਗੱਡੀਆਂ ਨੂੰ ਹੋਣ ਵਾਲਾ ਨੁਕਸਾਨ
ਐਥਨੌਲ ਸੁਭਾਅ ਪੱਖੋਂ ਹਾਈਗ੍ਰੋਸਕੋਪਿਕ ਹੁੰਦਾ ਹੈ ਅਤੇ ਪੁਰਾਣੀਆਂ ਗੱਡੀਆਂ ਵਿੱਚ ਇਸ ਦੀ ਵਰਤੋਂ ਕਰਨ ਨਾਲ ਅਜਿਹਾ ਨੁਕਸਾਨ ਹੋ ਸਕਦਾ ਹੈ ਜਿਸ ਨੂੰ ਠੀਕ ਨਹੀਂ ਕੀਤਾ ਜਾ ਸਕਦਾ। E100 ਦੀ ਵਰਤੋਂ ਕਰਨ ਲਈ ਖ਼ਾਸ ਰੂਪ ਵਿੱਚ ਟਿਊਨ ਕੀਤੇ ਗਏ ਇੰਜਣ ਦੀ ਲੋੜ ਹੁੰਦੀ ਹੈ ਅਤੇ ਫਿਲਹਾਲ ਭਾਰਤ ਵਿੱਚ ਅਜਿਹੀਆਂ ਗੱਡੀਆਂ ਨਹੀਂ ਹਨ ਜਿਨ੍ਹਾਂ ਨੂੰ E100 ਫਿਊਲ ‘ਤੇ ਚਲਾਇਆ ਜਾ ਸਕੇ।
ਵਾਤਾਵਰਣ ਨੂੰ ਫ਼ਾਇਦਾ
ਐਥਨੌਲ ਤੋਂ ਵਾਤਾਵਰਣ ਨੂੰ ਕਾਫ਼ੀ ਫ਼ਾਇਦੇ ਹਨ, ਜੋ ਦੇਸ਼ ਨੂੰ ਉਸ ਦੇ ਸਥਿਰਤਾ ਟੀਚਿਆਂ ਨੂੰ ਪੂਰਾ ਕਰਨ ਵਿੱਚ ਮਦਦ ਕਰਨਗੇ। ਐਥਨੌਲ ਐਗਰੀਕਲਚਰ ਵੇਸਟ ਤੋਂ ਬਣਾਇਆ ਜਾਂਦਾ ਹੈ, ਜਿਸ ਨਾਲ ਕੂੜੇ-ਕਰਕਟ ਵਿੱਚ ਕਮੀ ਆਵੇਗੀ।
Share this content:



Post Comment