Loading Now

ਬੱਚਿਆਂ ਦੇ ਭਵਿੱਖ ਲਈ ਕਿੱਥੇ ਕਰੀਏ ਨਿਵੇਸ਼

ਬੱਚਿਆਂ ਦੇ ਭਵਿੱਖ ਲਈ ਕਿੱਥੇ ਕਰੀਏ ਨਿਵੇਸ਼

ਨਵੀਂ ਦਿੱਲੀ, 17 ਨਵੰਬਰ – ਬੱਚਿਆਂ ਦੀ ਪੜ੍ਹਾਈ ਦਾ ਖਰਚਾ ਲਗਾਤਾਰ ਵਧ ਰਿਹਾ ਹੈ। ਅਜਿਹੇ ਵਿੱਚ ਮਾਪਿਆਂ ਸਾਹਮਣੇ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਬੱਚਿਆਂ ਦੇ ਭਵਿੱਖ ਲਈ ਪੈਸਾ ਕਿੱਥੇ ਨਿਵੇਸ਼ ਕੀਤਾ ਜਾਵੇ ਤਾਂ ਜੋ 15 ਤੋਂ 18 ਸਾਲਾਂ ਬਾਅਦ ਇੱਕ ਚੰਗੀ ਰਕਮ ਇਕੱਠੀ ਹੋ ਸਕੇ। ਇਸ ਲਈ ਪਬਲਿਕ ਪ੍ਰੋਵੀਡੈਂਟ ਫੰਡ (PPF), ਸੁਕੰਨਿਆ ਸਮ੍ਰਿੱਧੀ ਯੋਜਨਾ (SSY) ਅਤੇ ਮਿਊਚੁਅਲ ਫੰਡ ਵਰਗੇ ਕਈ ਆਪਸ਼ਨ ਮੌਜੂਦ ਹਨ ਪਰ ਇਨ੍ਹਾਂ ਸਾਰੀਆਂ ਯੋਜਨਾਵਾਂ ਵਿੱਚ ਰਿਟਰਨ, ਪੈਸੇ ਕਢਵਾਉਣ ਦੀ ਸਹੂਲਤ ਅਤੇ ਲਾਕ-ਇਨ ਦੀਆਂ ਸ਼ਰਤਾਂ ਵੱਖ-ਵੱਖ ਹਨ। ਇਨ੍ਹਾਂ ਤਿੰਨਾਂ ਆਪਸ਼ਨਾਂ ਨੂੰ ਸਮਝਣ ਲਈ ਮੰਨ ਲੈਂਦੇ ਹਾਂ ਕਿ ਕੋਈ ਮਾਪੇ ਹਰ ਮਹੀਨੇ ₹3,000 ਨਿਵੇਸ਼ ਕਰਦੇ ਹਨ ਅਤੇ ਇਹ ਨਿਵੇਸ਼ 15 ਸਾਲਾਂ ਤੱਕ ਜਾਰੀ ਰੱਖਦੇ ਹਨ ਤਾਂ ਆਖ਼ਰ ਕਿੰਨਾ ਫੰਡ ਤਿਆਰ ਹੋਵੇਗਾ?

₹3,000 ਦੇ ਨਿਵੇਸ਼ ਨਾਲ ਕਿੰਨਾ ਬਣੇਗਾ ਫੰਡ

ਹਰ ਮਹੀਨੇ ਨਿਵੇਸ਼: ₹3,000

ਸਾਲਾਨਾ ਨਿਵੇਸ਼: ₹36,000

ਨਿਵੇਸ਼ ਦੀ ਮਿਆਦ: 15 ਸਾਲ

ਕੁੱਲ ਜਮ੍ਹਾਂ ਰਕਮ: ₹5,40,000

ਹੁਣ ਜਾਣੋ ਕਿ ਵੱਖ-ਵੱਖ ਆਪਸ਼ਨਾਂ ਵਿੱਚ ਕਿੰਨੀ ਰਕਮ ਇਕੱਠੀ ਹੋ ਸਕਦੀ ਹੈ।

ਨਿਵੇਸ਼ ਦਾ ਵਿਕਲਪ

ਵਿਆਜ/ਰਿਟਰਨ

ਅੰਦਾਜ਼ਨ ਫੰਡ

PPF

7.1%

₹9.34 ਲੱਖ

ਸੁਕੰਨਿਆ ਸਮ੍ਰਿੱਧੀ (SSY)

8.2%

ਲਗਭਗ ₹10.30 ਲੱਖ

SIP

12%

₹14.43 ਲੱਖ

ਮਿਊਚੁਅਲ ਫੰਡ ‘ਚ ਹੋ ਸਕਦੀ ਹੈ ਸਭ ਤੋਂ ਵੱਧ ਕਮਾਈ

ਜੇ ਮਿਊਚੁਅਲ ਫੰਡ ਵਿੱਚ 15 ਸਾਲਾਂ ਦੀ SIP ਦਾ ਔਸਤ ਸਾਲਾਨਾ ਰਿਟਰਨ 12% ਮੰਨਿਆ ਜਾਵੇ ਤਾਂ ਹਰ ਮਹੀਨੇ ₹3,000 ਨਿਵੇਸ਼ ਕਰਨ ਨਾਲ ਲਗਪਗ ₹14.43 ਲੱਖ ਦਾ ਫੰਡ ਤਿਆਰ ਹੋ ਸਕਦਾ ਹੈ। ਇਸ ਤਰ੍ਹਾਂ ਨਿਵੇਸ਼ਕ ਕੁੱਲ ₹5.40 ਲੱਖ ਜਮ੍ਹਾਂ ਕਰੇਗਾ ਅਤੇ ਉਸ ਨੂੰ ਲਗਪਗ ₹9.03 ਲੱਖ ਦਾ ਮੁਨਾਫ਼ਾ ਹੋ ਸਕਦਾ ਹੈ। ਇਸ ਵਿਕਲਪ ਵਿੱਚ ਇਕੱਠੀ ਹੋਈ ਰਕਮ ਬੱਚੇ ਦੇ 18 ਸਾਲ ਦੇ ਹੋਣ ‘ਤੇ ਉਸ ਦੇ ਭਵਿੱਖ ਲਈ ਕੰਮ ਆ ਸਕਦੀ ਹੈ।

PPF ਤੇ ਸੁਕੰਨਿਆ ਸਮ੍ਰਿੱਧੀ ਯੋਜਨਾ ਦੀ ਕੀ ਹੈ ਖ਼ਾਸੀਅਤ

PPF (ਪਬਲਿਕ ਪ੍ਰੋਵੀਡੈਂਟ ਫੰਡ): ਇਹ ਉਨ੍ਹਾਂ ਮਾਪਿਆਂ ਲਈ ਇੱਕ ਵਧੀਆ ਆਪਸ਼ਨ ਹੋ ਸਕਦਾ ਹੈ, ਜੋ ਸਰਕਾਰੀ ਸੁਰੱਖਿਆ ਦੇ ਨਾਲ ਲੰਬੇ ਸਮੇਂ ਲਈ ਨਿਵੇਸ਼ ਕਰਨਾ ਚਾਹੁੰਦੇ ਹਨ। ਫਿਲਹਾਲ ਇਸ ਯੋਜਨਾ ਵਿੱਚ 7.1% ਸਾਲਾਨਾ ਵਿਆਜ ਮਿਲ ਰਿਹਾ ਹੈ। ਸੁਕੰਨਿਆ ਸਮ੍ਰਿੱਧੀ ਯੋਜਨਾ (SSY): ਇਹ ਯੋਜਨਾ ਖ਼ਾਸ ਤੌਰ ‘ਤੇ ਧੀਆਂ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਸ਼ੁਰੂ ਕੀਤੀ ਗਈ ਹੈ। ਇਸ ਵਿੱਚ ਫਿਲਹਾਲ 8.2% ਸਾਲਾਨਾ ਵਿਆਜ ਮਿਲ ਰਿਹਾ ਹੈ।

Share this content:

Post Comment