Loading Now

ਬੰਗਾਲ ਦੀ ਰਾਜਨੀਤੀ ”ਚ ਵੱਡਾ ਧਮਾਕਾ ! ਮਮਤਾ ਬੈਨਰਜੀ ਦੀ ਪ੍ਰਧਾਨਗੀ ਤੋਂ ਛੁੱਟੀ

ਬੰਗਾਲ ਦੀ ਰਾਜਨੀਤੀ ”ਚ ਵੱਡਾ ਧਮਾਕਾ ! ਮਮਤਾ ਬੈਨਰਜੀ ਦੀ ਪ੍ਰਧਾਨਗੀ ਤੋਂ ਛੁੱਟੀ

ਕਲਕੱਤਾ, 23 ਜੂਨ – ਬੰਗਾਲ ਵਿੱਚ ਵੱਡਾ ਸਿਆਸੀ ਧਮਾਕਾ ਹੋਇਆ ਹੈ। ਨਿਊਟਾਊਨ ਵਿੱਚ ਅੱਜ ਸ਼ਾਮ ਹੋਈ ਇੱਕ ਬੈਠਕ ਤੋਂ ਬਾਅਦ, ਤ੍ਰਿਣਮੂਲ ਕਾਂਗਰਸ ਦੇ ਬਾਗੀ ਧੜੇ ਨੇ ਮਮਤਾ ਬਨਰਜੀ ਨੂੰ ਤ੍ਰਿਣਮੂਲ ਚੇਅਰਪਰਸਨ ਦੇ ਅਹੁਦੇ ਤੋਂ ਹਟਾ ਦਿੱਤਾ ਹੈ। ਉਨ੍ਹਾਂ ਦੀ ਜਗ੍ਹਾ ਹਾਵੜਾ ਸੈਂਟਰਲ ਦੇ ਵਿਧਾਇਕ ਅਰੂਪ ਰਾਏ ਨੂੰ ਨਵਾਂ ਚੇਅਰਪਰਸਨ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਇਲਾਵਾ, ਰਿਤਬਰਤਾ ਬਨਰਜੀ ਅਤੇ ਹੋਰਾਂ ਦੀ ਅਗਵਾਈ ਵਾਲੇ ‘ਅਸਲੀ ਤ੍ਰਿਣਮੂਲ’ ਧੜੇ ਨੇ ਅਭਿਸ਼ੇਕ ਬਨਰਜੀ ਨੂੰ ਪਾਰਟੀ ਦੇ ‘ਆਲ ਇੰਡੀਆ ਜਨਰਲ ਸੈਕਟਰੀ’ ਦੇ ਅਹੁਦੇ ਤੋਂ ਮੁਅੱਤਲ ਕਰ ਦਿੱਤਾ ਹੈ।

ਪੱਛਮੀ ਬੰਗਾਲ ਵਿੱਚ ਸੋਮਵਾਰ ਨੂੰ ਵਿਧਾਨ ਸਭਾ ਦਾ ਬਜਟ ਸੈਸ਼ਨ ਹੋਇਆ। ਸੈਸ਼ਨ ਤੋਂ ਬਾਅਦ, ਤ੍ਰਿਣਮੂਲ ਦੇ ਬਾਗੀ ਵਿਧਾਇਕਾਂ ਨੇ ਨਿਊਟਾਊਨ ਦੇ ਇੱਕ ਹੋਟਲ ਵਿੱਚ ਬੈਠਕ ਕੀਤੀ। ਇਸ ਬੈਠਕ ਵਿੱਚ ਤ੍ਰਿਣਮੂਲ ਦੇ 60 ਵਿਧਾਇਕ ਸ਼ਾਮਲ ਹੋਏ। ਇਸ ਦੇ ਨਾਲ ਹੀ, ਕੋਲਕਾਤਾ ਦੇ ਲਗਭਗ 70 ਸਾਬਕਾ ਕੌਂਸਲਰ ਵੀ ਮੌਜੂਦ ਸਨ। ਇਸੇ ਬੈਠਕ ਵਿੱਚ 30 ਮੈਂਬਰਾਂ ਵਾਲੀ ‘ਤ੍ਰਿਣਮੂਲ’ ਕਮੇਟੀ ਦੇ ਗਠਨ ਦਾ ਐਲਾਨ ਕੀਤਾ ਗਿਆ। AITC ਦੇ ਵਿਸ਼ੇਸ਼ ਸੈਸ਼ਨ ਵਿੱਚ ਹਿੱਸਾ ਲੈਣ ਲਈ ਜ਼ਿਲ੍ਹੇ ਤੋਂ ਲੈ ਕੇ ਵਿਧਾਇਕਾਂ ਤੱਕ, ਤ੍ਰਿਣਮੂਲ ਦੇ 500 ਆਗੂ ਸ਼ਹਿਰ ਦੇ ਇੱਕ ਹੋਟਲ ਵਿੱਚ ਇਕੱਠੇ ਹੋਏ। ਘੱਟੋ-ਘੱਟ 16 ਜ਼ਿਲ੍ਹਾ ਪ੍ਰਧਾਨ, ਸਾਬਕਾ ਵਿਧਾਇਕ, 60-70 ਕੌਂਸਲਰ ਅਤੇ ਬਾਗੀ ਵਿਧਾਇਕ ਮੌਜੂਦ ਰਹੇ। ਇਸੇ ਦੌਰਾਨ ਨੈਸ਼ਨਲ ਵਰਕਿੰਗ ਕਮੇਟੀ ਦਾ ਗਠਨ ਕੀਤਾ ਗਿਆ।

Share this content:

Post Comment