ਬ੍ਰਿਟੇਨ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਅਹੁਦੇ ਤੋਂ ਦਿੱਤਾ ਅਸਤੀਫ਼ਾ
ਲੰਡਨ, 22 ਜੂਨ – ਬ੍ਰਿਟੇਨ ਦੇ ਪ੍ਰਧਾਨ ਮੰਤਰੀ ਕੇਅਰ ਸਟਾਰਮਰ ਸੋਮਵਾਰ ਨੂੰ ਆਪਣੇ ਅਸਤੀਫ਼ੇ ਬਾਰੇ ਕੋਈ ਐਲਾਨ ਕਰ ਸਕਦੇ ਹਨ। ਉਹ ਆਪਣੀ ਹੀ ਲੇਬਰ ਪਾਰਟੀ ਦੇ ਅੰਦਰ ਸੱਤਾ ਛੱਡਣ ਦੇ ਦਬਾਅ ਅੱਗੇ ਝੁਕਦੇ ਨਜ਼ਰ ਆ ਰਹੇ ਹਨ। ਜੇਕਰ ਸਟਾਰਮਰ ਅਹੁਦਾ ਛੱਡਦੇ ਹਨ, ਤਾਂ ਉਹ ਪਿਛਲੇ ਇੱਕ ਦਹਾਕੇ ਵਿੱਚ ਕਾਰਜਕਾਲ ਪੂਰਾ ਹੋਣ ਤੋਂ ਪਹਿਲਾਂ ਅਸਤੀਫ਼ੇ ਦਾ ਐਲਾਨ ਕਰਨ ਵਾਲੇ ਛੇਵੇਂ ਬ੍ਰਿਟਿਸ਼ ਪ੍ਰਧਾਨ ਮੰਤਰੀ ਹੋਣਗੇ। ਸੰਸਦ ਦੀ ਇੱਕ ਸੀਟ ਲਈ ਹੋਈ ਉਪ-ਚੋਣ ਵਿੱਚ ਪਾਰਟੀ ਦੇ ਅੰਦਰ ਆਪਣੇ ਵਿਰੋਧੀ ਐਂਡੀ ਬਰਨਹੈਮ ਦੀ ਜਿੱਤ ਤੋਂ ਬਾਅਦ ਸਟਾਰਮਰ ‘ਤੇ ਅਹੁੱਦਾ ਛੱਡਣ ਦਾ ਦਬਾਅ ਵਧ ਗਿਆ ਹੈ। ਪਿਛਲੇ ਹਫ਼ਤੇ ਤੱਕ ਗ੍ਰੇਟਰ ਮੈਨਚੈਸਟਰ ਦੇ ਮੇਅਰ ਰਹੇ ਬਰਨਹੈਮ ਨੇ ਪਾਰਟੀ ਅਤੇ ਦੇਸ਼ ਦੀ ਅਗਵਾਈ ਲਈ ਸਟਾਰਮਰ ਨੂੰ ਚੁਣੌਤੀ ਦੇਣ ਦੇ ਉਦੇਸ਼ ਨਾਲ ਇਹ ਚੋਣ ਲੜੀ ਸੀ। ਬਰਨਹੈਮ ਸੋਮਵਾਰ ਨੂੰ ਸੰਸਦ ਮੈਂਬਰ (MP) ਵਜੋਂ ਸਹੁੰ ਚੁੱਕਣ ਵਾਲੇ ਹਨ। ਸਟਾਰਮਰ ਦੇ ਦਫ਼ਤਰ ਨੇ ਅਸਤੀਫ਼ੇ ਦੀਆਂ ਅਟਕਲਾਂ ‘ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ, ਪਰ ਵਪਾਰ ਮੰਤਰੀ ਪੀਟਰ ਕਾਇਲ ਨੇ ਐਤਵਾਰ ਨੂੰ ਕਿਹਾ ਕਿ ਸਟਾਰਮਰ “ਸਿਆਸੀ ਹਕੀਕਤਾਂ, ਚੁਣੌਤੀਆਂ ਅਤੇ ਮੌਕਿਆਂ ‘ਤੇ ਵਿਚਾਰ ਕਰਨ ਲਈ ਸਮਾਂ ਲੈ ਰਹੇ ਹਨ।
ਹਾਲਾਂਕਿ, ਇਹ ਅਜੇ ਸਪਸ਼ਟ ਨਹੀਂ ਹੈ ਕਿ ਜੇਕਰ ਸਟਾਰਮਰ ਅਹੁੱਦਾ ਛੱਡਦੇ ਹਨ ਤਾਂ ਬਰਨਹੈਮ ਨੂੰ ਸਰਬਸੰਮਤੀ ਨਾਲ ਅਗਵਾਈ ਸੌਂਪੀ ਜਾਵੇਗੀ ਜਾਂ ਉਨ੍ਹਾਂ ਨੂੰ ਕਿਸੇ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ। ਸਟਾਰਮਰ ਦੀ ਅਗਵਾਈ ਦੇ ਵਿਰੋਧ ਵਿੱਚ ਪਿਛਲੇ ਮਹੀਨੇ ਸਿਹਤ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਵਾਲੇ ਵੇਸ ਸਟ੍ਰੀਟਿੰਗ ਨੇ ਕਿਹਾ ਹੈ ਕਿ ਜੇਕਰ ਅਗਵਾਈ ਲਈ ਚੋਣ ਹੁੰਦੀ ਹੈ, ਤਾਂ ਉਹ ਵੀ ਮੈਦਾਨ ਵਿੱਚ ਉਤਰਨਗੇ। ਇਸ ਸੰਭਾਵਿਤ ਐਲਾਨ ਤੋਂ ਪਹਿਲਾਂ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਵੀ ਇਸ ਮੁੱਦੇ ‘ਤੇ ਟਿੱਪਣੀ ਕੀਤੀ। ਉਨ੍ਹਾਂ ਨੇ ਸਟਾਰਮਰ ਦੇ ਸੰਭਾਵਿਤ ਅਸਤੀਫ਼ੇ ਨੂੰ ਆਪਣੇ ਦੋ ਮੁੱਖ ਮੁੱਦਿਆਂ ਪਰਵਾਸ (ਇਮੀਗ੍ਰੇਸ਼ਨ) ਅਤੇ ਨਵਿਆਉਣਯੋਗ ਊਰਜਾ (ਰਿਨਿਊਏਬਲ ਐਨਰਜੀ) ਨਾਲ ਜੋੜਿਆ।
Share this content:



Post Comment