ਪੰਜਾਬ ਬੋਰਡ ਨੇ ਜਾਰੀ ਕੀਤੇ 10ਵੀਂ ਤੇ 12ਵੀਂ ਕਲਾਸ ਦੀਆਂ ਕੰਪਾਰਟਮੈਂਟ ਪਰੀਖਿਆਵਾਂ ਦੇ ਨਤੀਜੇ
ਚੰਡੀਗੜ੍ਹ, 7 ਅਕਤੂਬਰ – ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿਦਿਆਰਥੀਆਂ ਦੇ ਲਈ ਅਹਿਮ ਖਬਰ ਸਾਹਮਣੇ ਆਈ ਹੈ। ਜੀ ਹਾਂ PSEB ਨੇ ਅੱਜ 10ਵੀਂ ਅਤੇ 12ਵੀਂ ਕਲਾਸ ਦੀਆਂ ਕੰਪਾਰਟਮੈਂਟ ਪਰੀਖਿਆਵਾਂ ਦੇ ਨਤੀਜੇ ਜਾਰੀ ਕਰ ਦਿੱਤੇ ਹਨ। ਬੋਰਡ ਦਫਤਰ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਇਹ ਨਤੀਜੇ ਅਗਸਤ 2025 ਵਿੱਚ ਕਰਵਾਈ ਗਈਆਂ ਕੰਪਾਰਟਮੈਂਟ/ਰੀ-ਅਪੀਅਰ, ਵਾਧੂ ਵਿਸ਼ੇ ਅਤੇ ਓਪਨ ਸਕੂਲ (ਬਲਾਕ-2) ਦੀਆਂ ਪਰੀਖਿਆਵਾਂ ਦੇ ਹਨ।
ਇਹ ਵਾਲੀਆਂ ਵੈਬਸਾਈਟ ਉੱਤੇ ਜਾ ਕੇ ਚੈੱਕ ਕਰੋ
ਬੋਰਡ ਨੇ ਦੱਸਿਆ ਕਿ ਨਤੀਜੇ 6 ਅਕਤੂਬਰ 2025 (ਸੋਮਵਾਰ) ਦੁਪਹਿਰ ਬਾਅਦ ਜਾਰੀ ਕੀਤੇ ਗਏ ਹਨ। ਸੰਬੰਧਤ ਵਿਦਿਆਰਥੀ ਆਪਣਾ ਨਤੀਜਾ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਆਫਿਸ਼ਿਅਲ ਵੈਬਸਾਈਟ https://www.pseb.ac.in/ ਅਤੇ https://www.indiaresults.com/select-state.htm ‘ਤੇ ਜਾ ਕੇ ਦੇਖ ਸਕਦੇ ਹਨ।
Share this content:



Post Comment