ਪੰਜਾਬ ’ਚ ਵੱਧ ਰਹੇ ਹਨ ਏਡਜ਼ ਦੇ ਆਂਕੜੇ
ਅੰਮ੍ਰਿਤਸਰ, 13 ਅਪ੍ਰੈਲ – ਪੰਜਾਬ ਵਿਚ ਐੱਚਆਈਵੀ ਇੰਫੈਕਸ਼ਨ ਦੇ ਸਬੰਧ ਵਿਚ ਹੈਰਾਨ ਕਰਨ ਵਾਲੇ ਅੰਕੜੇ ਸਾਹਮਣੇ ਆਏ ਹਨ। ‘ਐੱਚਆਈਵੀ ਅਨੁਮਾਨ-2025′ ਨਾਂ ਦੀ ਰਿਪੋਰਟ ਮੁਤਾਬਕ ਕਈ ਜ਼ਿਲ੍ਹਿਆਂ ਵਿਚ ਇਸ ਰੋਗ ਦੀ ਲਾਗ ਤੇਜ਼ੀ ਨਾਲ ਫੈਲ ਰਹੀ ਹੈ। ਖ਼ਾਸਕਰ ਸਰਹੱਦੀ ਜ਼ਿਲ੍ਹਾ ਅੰਮ੍ਰਿਤਸਰ ਅਤੇ ਤਰਨਤਾਰਨ ਸਭ ਤੋਂ ਜ਼ਿਆਦਾ ਪ੍ਰਭਾਵਿਤ ਪਾਏ ਗਏ ਹਨ ਤੇ ਇਹ ਜ਼ਿਲ੍ਹੇ ਰੈੱਡ ਜ਼ੋਨ ਵਿਚ ਹਨ। ਰਿਪੋਰਟ ਮੁਤਾਬਕ ਅੰਮ੍ਰਿਤਸਰ ਵਿਚ ਐੱਚਆਈਵੀ ਪੀੜਤ ਲੋਕਾਂ ਦੀ ਗਿਣਤੀ ਸਭ ਤੋਂ ਵੱਧ 10,226 ਦਰਜ ਕੀਤੀ ਗਈ ਹੈ। ਤਰਨਤਾਰਨ ਵਿਚ ਬਾਲਿਗ਼ ਐੱਚਆਈਵੀ ਪ੍ਰਸਾਰ ਦਰ 0.822 ਫ਼ੀਸਦ ਦਰਜ ਕੀਤੀ ਗਈ ਹੈ, ਜੋ ਪੂਰੇ ਰਾਜ ਵਿਚ ਸਭ ਤੋਂ ਵੱਧ ਹੈ।
ਇੱਥੇ ਕਰੀਬ 8,724 ਲੋਕ ਐੱਚਆਈਵੀ ਤੋਂ ਪੀੜਤ ਹਨ।ਰਿਪੋਰਟ ਵਿਚ ਇਹ ਵੀ ਉਜਾਗਰ ਕੀਤਾ ਗਿਆ ਹੈ ਕਿ ਪੰਜਾਬ ਦੇ ਕਈ ਵੱਡੇ ਸ਼ਹਿਰ ਵੀ ਇਸ ਖ਼ਤਰੇ ਦੀ ਲਪੇਟ ਵਿਚ ਹਨ। ਜਲੰਧਰ ਵਿਚ 7,684, ਪਟਿਆਲਾ ਵਿਚ 7,158, ਹੁਸ਼ਿਆਰਪੁਰ ਵਿਚ 6,394, ਮੋਗਾ ਵਿਚ 5,996 ਅਤੇ ਬਠਿੰਡਾ ਵਿਚ 5,959 ਮਾਮਲੇ ਆਉਣ ‘ਤੇ ਇਨ੍ਹਾਂ ਜ਼ਿਲ੍ਹਿਆਂ ਨੂੰ ਉੱਚ-ਜੋਖਮ ਸ਼੍ਰੇਣੀ ਵਿਚ ਸ਼ਾਮਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਗੁਰਦਾਸਪੁਰ, ਹੁਸ਼ਿਆਰਪੁਰ ਅਤੇ ਸੰਗਰੂਰ ਵਰਗੇ ਜ਼ਿਲ੍ਹਿਆਂ ਵਿਚ ਵੀ ਇਸ ਰੋਗ ਦੀ ਲਾਗ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ, ਜਿਸ ਕਾਰਨ ਚਿੰਤਾ ਵੱਧ ਗਈ ਹੈ। ਰਿਪੋਰਟ ਵਿਚ ਸਪੱਸ਼ਟ ਕੀਤਾ ਗਿਆ ਹੈ ਕਿ ਪੰਜਾਬ ਵਿਚ ਐੱਚਆਈਵੀ ਇੰਫੈਕਸ਼ਨ ਵਧਣ ਦੇ ਪਿੱਛੇ ਨਸ਼ਾਖੋਰੀ ਮੁੱਖ ਕਾਰਨ ਹੈ।
Share this content:



Post Comment