Loading Now

ਨੀਟ ਯੂਜੀ ਪ੍ਰੀਖਿਆ ਸਿਟੀ ਸਲਿੱਪ ਜਾਰੀ

ਨੀਟ ਯੂਜੀ ਪ੍ਰੀਖਿਆ ਸਿਟੀ ਸਲਿੱਪ ਜਾਰੀ

ਨਵੀਂ ਦਿੱਲੀ, 13 ਅਪ੍ਰੈਲ – ਨੈਸ਼ਨਲ ਟੈਸਟਿੰਗ ਏਜੰਸੀ (NTA) ਵੱਲੋਂ ਰਾਸ਼ਟਰੀ ਯੋਗਤਾ ਸਹਿ ਪ੍ਰਵੇਸ਼ ਪ੍ਰੀਖਿਆ-ਗ੍ਰੈਜੂਏਟ (NEET UG 2026) ਦਾ ਆਯੋਜਨ ਦੇਸ਼ ਭਰ ਦੇ ਨਿਰਧਾਰਿਤ ਪ੍ਰੀਖਿਆ ਕੇਂਦਰਾਂ ‘ਤੇ 3 ਮਈ ਨੂੰ ਕਰਵਾਇਆ ਜਾਵੇਗਾ, ਜਿਸ ਲਈ ‘ਐਗਜ਼ਾਮ ਸਿਟੀ ਇੰਟੀਮੇਸ਼ਨ ਸਲਿੱਪ’ ਜਾਰੀ ਕਰ ਦਿੱਤੀ ਗਈ ਹੈ। ਜਿਹੜੇ ਵੀ ਵਿਦਿਆਰਥੀ ਇਸ ਪ੍ਰੀਖਿਆ ਵਿੱਚ ਭਾਗ ਲੈਣ ਜਾ ਰਹੇ ਹਨ, ਉਹ ਤੁਰੰਤ ਐੱਨ.ਟੀ.ਏ. ਦੀ ਅਧਿਕਾਰਤ ਵੈੱਬਸਾਈਟ neet.nta.nic.in ‘ਤੇ ਜਾ ਕੇ ਆਪਣੀ ਸਿਟੀ ਸਲਿੱਪ ਡਾਊਨਲੋਡ ਕਰ ਸਕਦੇ ਹਨ। ਇਸ ਸਲਿੱਪ ਰਾਹੀਂ ਪ੍ਰੀਖਿਆਰਥੀ ਆਪਣੇ ਪ੍ਰੀਖਿਆ ਸ਼ਹਿਰ ਦੀ ਜਾਣਕਾਰੀ ਹਾਸਲ ਕਰਕੇ ਯਾਤਰਾ ਦੀ ਤਿਆਰੀ ਪਹਿਲਾਂ ਤੋਂ ਕਰ ਸਕਦੇ ਹਨ।

3 ਮਈ ਨੂੰ ਇੱਕ ਸ਼ਿਫਟ ਵਿੱਚ ਹੋਵੇਗੀ ਪ੍ਰੀਖਿਆ

ਰਾਸ਼ਟਰੀ ਪ੍ਰੀਖਿਆ ਏਜੰਸੀ ਵੱਲੋਂ ਨੀਟ ਯੂਜੀ ਪ੍ਰੀਖਿਆ ਦਾ ਆਯੋਜਨ ਦੇਸ਼ ਭਰ ਦੇ 552 ਸ਼ਹਿਰਾਂ ਅਤੇ 14 ਵਿਦੇਸ਼ੀ ਕੇਂਦਰਾਂ ‘ਤੇ ਪੈੱਨ ਅਤੇ ਪੇਪਰ ਮੋਡ ਵਿੱਚ 3 ਮਈ 2026 ਨੂੰ ਕਰਵਾਇਆ ਜਾਵੇਗਾ। ਪ੍ਰੀਖਿਆ ਇੱਕ ਸ਼ਿਫਟ ਵਿੱਚ ਹੋਵੇਗੀ, ਜਿਸ ਦਾ ਸਮਾਂ ਦੁਪਹਿਰ 2 ਵਜੇ ਤੋਂ ਸ਼ਾਮ 5:20 ਵਜੇ ਤੱਕ ਰਹੇਗਾ।

ਐਗਜ਼ਾਮ ਸਿਟੀ ਸਲਿੱਪ ਡਾਊਨਲੋਡ ਕਰਨ ਦੇ ਸਟੈਪਸ:

ਸਭ ਤੋਂ ਪਹਿਲਾਂ ਅਧਿਕਾਰਤ ਵੈੱਬਸਾਈਟ neet.nta.nic.in ‘ਤੇ ਜਾਓ। ਹੋਮ ਪੇਜ ‘ਤੇ ‘LATEST NEWS’ ਸੈਕਸ਼ਨ ਵਿੱਚ Advance City Intimation for NEET(UG) – 2026 ‘ਤੇ ਕਲਿੱਕ ਕਰੋ। ਹੁਣ ਆਪਣਾ ਐਪਲੀਕੇਸ਼ਨ ਨੰਬਰ, ਪਾਸਵਰਡ ਅਤੇ ਦਿੱਤਾ ਗਿਆ ਸਿਕਿਓਰਿਟੀ ਪਿਨ ਦਰਜ ਕਰਕੇ ਸਬਮਿਟ ਬਟਨ ‘ਤੇ ਕਲਿੱਕ ਕਰੋ। ਇਸ ਤੋਂ ਬਾਅਦ ਸਿਟੀ ਸਲਿੱਪ ਸਕ੍ਰੀਨ ‘ਤੇ ਦਿਖਾਈ ਦੇਵੇਗੀ, ਜਿੱਥੋਂ ਤੁਸੀਂ ਇਸ ਨੂੰ ਡਾਊਨਲੋਡ ਕਰ ਸਕਦੇ ਹੋ।

ਜ਼ਰੂਰੀ ਨੋਟ: ਸਾਰੇ ਵਿਦਿਆਰਥੀ ਧਿਆਨ ਰੱਖਣ ਕਿ ਐਗਜ਼ਾਮ ਸਿਟੀ ਸਲਿੱਪ ਨੂੰ ਐਡਮਿਟ ਕਾਰਡ (Admit Card) ਵਜੋਂ ਨਹੀਂ ਵਰਤਿਆ ਜਾ ਸਕਦਾ। ਪ੍ਰਵੇਸ਼ ਪੱਤਰ (Admit Card) ਪ੍ਰੀਖਿਆ ਤੋਂ 3 ਤੋਂ 4 ਦਿਨ ਪਹਿਲਾਂ ਡਾਊਨਲੋਡ ਕਰਨ ਲਈ ਉਪਲਬਧ ਕਰਵਾ ਦਿੱਤੇ ਜਾਣਗੇ। ਬਿਨਾਂ ਐਡਮਿਟ ਕਾਰਡ ਦੇ ਪ੍ਰੀਖਿਆ ਹਾਲ ਵਿੱਚ ਐਂਟਰੀ ਨਹੀਂ ਦਿੱਤੀ ਜਾਵੇਗੀ।

Share this content:

Post Comment