Loading Now

ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ਅਮਰ ਗਰਗ ਕਲਮਦਾਨ ਦੀ ਪੁਸਤਕ ‘ਸਲੋਚਨਾ‘ ਉਪਰ  ਗੋਸ਼ਟੀ

ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ਅਮਰ ਗਰਗ ਕਲਮਦਾਨ ਦੀ ਪੁਸਤਕ ‘ਸਲੋਚਨਾ‘ ਉਪਰ  ਗੋਸ਼ਟੀ

book-release-salochana-punjabi-sahit-sabha-patiala-1-1024x483 ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ਅਮਰ ਗਰਗ ਕਲਮਦਾਨ ਦੀ ਪੁਸਤਕ ‘ਸਲੋਚਨਾ‘ ਉਪਰ  ਗੋਸ਼ਟੀ
ਫੋਟੋ ਕੈਪਸ਼ਨ : ਅਮਰ ਗਰਗ ਕਲਮਦਾਨ ਦੇ ਕਹਾਣੀ ਸੰਗ੍ਰਹਿ ‘ਸਲੋਚਨਾ ਬਾਰੇ ਗੋਸ਼ਟੀ ਦੌਰਾਨ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ, ਡਾ. ਪੁਸ਼ਪਿੰਦਰ ਸਿੰਘ ਗਿੱਲ, ਡਾ. ਭੁਪਿੰਦਰ ਸਿੰਘ ਖਹਿਰਾ,ਭਗਵਾਨ ਦਾਸ ਗੁਪਤਾ,ਡਾ. ਭਗਵੰਤ ਸਿੰਘ,ਪ੍ਰਿੰਸੀ. ਪ੍ਰੇਮ ਲਤਾ,ਦਵਿੰਦਰ ਪਟਿਆਲਵੀ ਅਤੇ ਬਲਬੀਰ ਸਿੰਘ ਦਿਲਦਾਰ ਆਦਿ ।

*ਸਭਾ ਉਲੀਕ ਰਹੀ ਹੈ ਤਿੰਨੇ ਪੀੜ੍ਹੀਆਂ ਨੂੰ ਇਕ ਪਲੇਟਫਾਰਮ ਤੇ ਇਕੱਠਾ ਕਰਨ ਦੇ ਉਪਰਾਲੇ— ਡਾ. ਦਰਸ਼ਨ ਸਿੰਘ ‘ਆਸ਼ਟ

*ਵਾਈਸ ਚਾਂਸਲਰ ਡਾ. ਪੁਸ਼ਪਿੰਦਰ ਸਿੰਘ ਗਿੱਲ, ਡਾ. ਭੁਪਿੰਦਰ ਸਿੰਘ ਖਹਿਰਾ, ਭਗਵਾਨ ਦਾਸ ਗੁਪਤਾ ਅਤੇ ਹੋਰ ਵਿਦਵਾਨਾਂ ਨੇ ਕੀਤੀ ਸ਼ਿਰਕਤ

ਪਟਿਆਲਾ, 15 ਜੂਨ – ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਵੱਲੋਂ ਅੱਜ ਭਾਸ਼ਾ ਵਿਭਾਗ,ਪੰਜਾਬ,ਪਟਿਆਲਾ ਦੇ ਲੈਕਚਰ ਹਾਲ ਵਿਖੇ ਸਾਹਿਤਕ ਸਮਾਗਮ ਆਯੋਜਿਤ ਕੀਤਾ ਜਾ ਰਿਹਾ ਹੈ ਜਿਸ ਵਿਚ ਪੰਜਾਬ,ਹਰਿਆਣਾ,ਰਾਜਸਥਾਨ ਅਤੇ ਚੰਡੀਗੜ੍ਹ ਦੇ ਲੇਖਕਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ। ਸਮਾਗਮ ਦੇ ਆਰੰਭ ਵਿਚ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ ਨੇ ਲੇਖਕਾਂ ਦਾ ਸੁਆਗਤ ਕਰਦਿਆਂ ਕਿਹਾ ਕਿ ਸਾਹਿਤ ਸਭਾ ਨੇੜ ਭਵਿੱਖ ਵਿਚ ਤਿੰਨੇ ਪੀੜ੍ਹੀਆਂ ਨੂੰ ਇਕ ਪਲੇਟਫਾਰਮ *ਤੇ ਇਕੱਠਾ ਕਰਨ ਦੇ ਉਪਰਾਲੇ ਕਰ ਰਹੀ ਹੈ ਤਾਂ ਜੋ ਅਜੋਕੇ ਸੰਦਰਭ ਵਿਚ ਪੰਜਾਬੀ ਸਾਹਿਤ ਦੀਆਂ ਸੰਭਾਵਨਾਵਾਂ ਹੋਰ ਖੁੱਲ੍ਹ ਕੇ ਉਜਾਗਰ ਹੋ ਸਕਣ। ਸਮਾਗਮ ਦੀ ਪ੍ਰਧਾਨਗੀ ਕਰਦਿਆਂ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਖੇਡ ਯੂਨੀਵਰਸਿਟੀ ਪਟਿਆਲਾ ਦੇ ਵਾਈਸ—ਚਾਂਸਲਰ ਡਾ. ਪੁਸ਼ਪਿੰਦਰ ਸਿੰਘ ਗਿੱਲ ਨੇ ਕਿਹਾ ਕਿ ਮਾਂ ਬੋਲੀ,ਸਾਹਿਤ ਅਤੇ ਖੇਡ—ਸਭਿਆਚਾਰ ਇਕ ਦੂਜੇ ਦੇ ਪੂਰਕ ਹਨ ਅਤੇ ਅਜਿਹੇ ਸਮਾਗਮਾਂ ਰਾਹੀਂ ਸਮਾਜ ਨੂੰ ਨਿੱਗਰ ਸੇਧ ਦਿੱਤੀ ਜਾ ਸਕਦੀ ਹੈ।

ਅੰਮ੍ਰਿਤਾ ਪ੍ਰੀਤਮ ਦੀ ਸ਼ਾਇਰੀ ਦਾ ਜ਼ਿਕਰ ਕਰਦਿਆਂ ਉਨ੍ਹਾਂ ਆਪਣੀ ਵਿਸ਼ੇਸ਼ ਨਜ਼ਮ ਵੀ ਸਾਂਝੀ ਕੀਤੀ। ਮੁੱਖ ਮਹਿਮਾਨ ਵਜੋਂ ਪਧਾਰੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਸਾਬਕਾ ਡੀਨ ਭਾਸ਼ਾਵਾਂ ਅਤੇ ਪੱਤਰ ਵਿਹਾਰ ਸਿੱਖਿਆ ਵਿਭਾਗ ਦੇ ਸਾਬਕਾ ਮੁਖੀ ਅਤੇ ਉਘੇ ਭਾਸ਼ਾ ਵਿਗਿਆਨੀ ਡਾ. ਭੁਪਿੰਦਰ ਸਿੰਘ ਖਹਿਰਾ ਨੇ ਪੱਛਮੀ ਚਿੰਤਕਾਂ ਦੇ ਹਵਾਲੇ ਦਿੰਦਿਆਂ ਕਿਹਾ ਕਿ ਲੇਖਕਾਂ ਨੂੰ ਆਪਣੇ ਅਨੁਭਵਾਂ ਨਾਲ ਅਜਿਹੀ ਸਾਹਿਤ ਰਚਨਾ ਕਰਨੀ ਚਾਹੀਦੀ ਹੈ ਜੋ ਸਦੀਵੀ ਤੌਰ ਤੇ ਸਾਡਾ ਮਾਰਗ ਦਰਸ਼ਨ ਕਰੇ।ਪ੍ਰਸਿੱਧ ਸਮਾਜ ਸੇਵਕ ਤੇ ਲੇਖਕ ਭਗਵਾਨ ਦਾਸ ਗੁਪਤਾ ਦਾ ਮਤ ਸੀ ਕਿ ਕਹਾਣੀ ਵਾਂਗ ਸਫ਼ਰਨਾਮਾ ਸਾਹਿਤ ਦਾ ਅੱਜਕੱਲ੍ਹ ਵਿਸ਼ੇਸ਼ ਮਹੱਤਵ ਹੈੈ। ਭਾਸ਼ਾ ਵਿਭਾਗ ਪੰਜਾਬ ਦੇ ਸਾਬਕਾ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਭਗਵੰਤ ਸਿੰਘ ਨੇ ਇਸ ਸਮਾਗਮ ਨੂੰ ਪੰਜਾਬੀ ਕਹਾਣੀ ਖੇਤਰ ਦੀ ਪ੍ਰਾਪਤੀ ਕਿਹਾ।ਪ੍ਰਿੰਸੀਪਲ ਪ੍ਰੇਮ ਲਤਾ ਨੇ ਕਿਹਾ ਕਿ ਸਭਾ ਸਾਹਿਤਕ ਚੇਤਨਾ ਪੈਦਾ ਕਰ ਰਹੀ ਹੈ। ਪੁਸਤਕ ‘ਸਲੋਚਨਾ* (ਪੰਜਾਬੀ) ਉਪਰ ਸਰਕਾਰੀ ਬਿਕਰਮ ਕਾਲਜ ਪਟਿਆਲਾ ਦੀ ਸਾਬਕਾ ਪ੍ਰੋਫ਼ੈਸਰ ਅਤੇ ਮੁਖੀ ਡਾ. ਤਰਲੋਚਨ ਕੌਰ ਨੇ ਮੁੱਖ ਪੇਪਰ ਪੇਸ਼ ਕਰਦਿਆਂ ਕਿਹਾ ਕਿ ਕਲਮਦਾਨ ਦੀਆਂ ਕਹਾਣੀਆਂ ਫਲਸਫ਼ੇ ਦੇ ਰੰਗ ਵਿਚ ਰੰਗੀਆਂ ਹੋਈਆਂ ਹਨ।

sarote-1-1024x683 ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ਅਮਰ ਗਰਗ ਕਲਮਦਾਨ ਦੀ ਪੁਸਤਕ ‘ਸਲੋਚਨਾ‘ ਉਪਰ  ਗੋਸ਼ਟੀ
ਸ੍ਰੋਤੇ

ਖ਼ਾਲਸਾ ਕਾਲਜ ਪਟਿਆਲਾ ਦੇ ਵਾਈਸ ਪ੍ਰਿੰਸੀਪਲ ਡਾ. ਹਰਵਿੰਦਰ ਕੌਰ ਨੇ ਹਿੰਦੀ ਸੰਸਕਰਣ ਬਾਰੇ ਮੁਖ ਪੇਪਰ ਪੜ੍ਹਦਿਆਂ ਧਾਰਣਾ ਸਾਂਝੀ ਕੀਤੀ ਕਿ ਕਲਮਦਾਨ ਇਤਿਹਾਸਕ—ਮਿਥਿਹਾਸਕ ਢੰਗ ਨਾਲ ਕਹਾਣੀ ਕਹਿਣ ਦਾ ਹੁਨਰ ਰੱਖਦਾ ਹੈ।ਇਸ ਪੁਸਤਕ ਬਾਰੇ ਡਾ. ਕਮਲਜੀਤ ਸਿੰਘ ਟਿੱਬਾ,ਮਾਸਟਰ ਜਗਮਿੰਦਰਪਾਲ ਬਰਾਸ (ਸਮਾਣਾ),ਡਾ. ਸੁਰੇਸ਼ ਨਾਇਕ ਅਤੇ ਡਾ. ਰਵਿੰਦਰ ਕੁਮਾਰ ਆਦਿ ਵਿਸ਼ੇਸ਼ ਵਕਤਿਆਂ ਤੋਂ ਇਲਾਵਾ ਰਜਨੀ ਵਾਲੀਆ (ਕਪੂਰਥਲਾ), ਡਾ. ਜੀ.ਐਸ.ਆਨੰਦ,ਪ੍ਰਿੰ. ਹਰਸੰਤ ਸਿੰਘ ਢੀਂਡਸਾ, ਬਾਬੂ ਸਿੰਘ ਰੈਹਲ,ਦਵਿੰਦਰ ਪਟਿਆਲਵੀ,ਬਲਬੀਰ ਸਿੰਘ ਦਿਲਦਾਰ ਅਤੇ ਇਕਬਾਲ ਸਿੰਘ ਹਠੂਰ, ਬਲਰਾਜ ਕੁਹਾੜਾ, ਗੁਰਦਰਸ਼ਨ ਸਿੰਘ ਗੁਸੀਲ ਅਤੇ ਜਸਵੰਤ ਸਿੰਘ ਪੂਨੀਆ ਆਦਿ ਨੇ ਵੀ ਪੁਸਤਕ ਦੇ ਵਸਤੂ—ਜਗਤ ਅਤੇ ਕਲਾ ਪੱਖਾਂ ਉਪਰ ਖੁੱਲ੍ਹ ਕੇ ਚਰਚਾ ਕੀਤੀ। ਅਮਰ ਗਰਗ ਕਲਮਦਾਨ ਨੇ ਪੁਸਤਕ ਸਲੋਚਨਾ ਦੇ ਹਵਾਲੇ ਨਾਲ ਕਹਾਣੀ—ਪ੍ਰਕਿਰਿਆ ਬਾਰੇ ਆਪਣੇ ਵਿਸ਼ਾਲ ਅਨੁਭਵ ਸਾਂਝੇ ਕੀਤੇ।

ਸਮਾਗਮ ਦੇ ਦੂਜੇ ਦੌਰ ਵਿਚ ਪ੍ਰਸਿੱਧ ਕਵੀਆਂ ਵਿਚੋਂ ਕਰਮ ਸਿੰਘ ਜ਼ਖ਼ਮੀ ਸੰਗਰੂਰ, ਡਾ. ਰਾਕੇਸ਼ ਸ਼ਰਮਾ ਮਾਲੇਰਕੋਟਲਾ, ਜਸਵਿੰਦਰ ਕੌਰ,ਸੁਖਦੇਵ ਸਿੰਘ ਚਹਿਲ,ਸੁਰਿੰਦਰ ਕੌਰ ਬਾੜਾ,ਗੋਪਾਲ ਸ਼ਰਮਾ,ਸਤੀਸ਼ ਵਿਦਰੋਹੀ, ਰਮੇਸ਼ ਕੁਮਾਰ,ਬਚਨ ਸਿੰਘ ਗੁਰਮ,ਜਗਤਾਰ ਨਿਮਾਣਾ ਰਾਜਲਾ, ਬਲੀ ਬਲਜਿੰਦਰ ਈਲਵਾਲ,ਖ਼ੁਸ਼ਪ੍ਰੀਤ ਸਿੰਘ ਹਰੀਗੜ੍ਹ,ਸ਼ਾਮ ਸਿੰਘ ਪ੍ਰੇਮ ਆਦਿ ਨੇ ਵੀ ਬਹੁਭਾਂਤੀ ਲਿਖਤਾਂ ਸਾਂਝੀਆਂ ਕੀਤੀਆਂ ਜਿਨ੍ਹਾਂ ਉਪਰ ਚਰਚਾ ਵੀ ਹੁੰਦੀ ਰਹੀ। ਇਸ ਸਮਾਗਮ ਵਿਚ ਪ੍ਰਸਿੱਧ ਕਵੀਆਂ,ਵਿਦਵਾਨਾਂ ਵਿਚੋਂ ਡਾ. ਐਮ.ਪੀ.ਸਿੰਘ, ਕੁਲਵੰਤ ਕਸਕ ਸੰਗਰੂਰ,ਸੁਖਦੇਵ ਸਿੰਘ ਚਹਿਲ,ਜੋਗਾ ਸਿੰਘ ਧਨੌਲਾ,ਰੰਗਕਰਮੀ ਜੋਗਾ ਸਿੰਘ ਖੀਵਾ,ਪ੍ਰਵਿੰਦਰ ਕੌਰ ਸਡਾਨਾ,ਇੰਦਰਜੀਤ ਸਿੰਘ ਸਿੱਧੂ,ਮਹਿੰਦਰ ਸਿੰਘ ਜੱਗੀ,ਅਵਤਾਰਜੀਤ, ਤ੍ਰਿਲੋਕ ਢਿੱਲੋਂ, ਮਹਿੰਦਰ ਸਿੰਘ ਜੱਗੀ, ਚਰਨ ਸਿੰਘ ਬੰਬੀਹਾ ਭਾਈ, ਕੁਲਦੀਪ ਪਟਿਆਲਵੀ,ਨਾਸਿਰ ਅਲੀ,ਗੁਰਿੰਦਰ ਸਿੰਘ ਸੇਠੀ,ਐਸ.ਐਨ. ਚੌਧਰੀ, ਅਵਤਾਰ ਸਿੰਘ, ਪ੍ਰੇਮ ਕੁਮਾਰ, ਸ਼ਿਵ ਕੁਮਾਰ ਅੰਬਾਲਵੀ,ਜੱਗਾ ਰੰਗੂਵਾਲ,ਸੁਖਵੀਰ ਸਿੰਘ, ਸਾਦੂ ਕਲੇਰ, ਸੰਦੀਪ ਕੌਰ, ਪਰਮਜੀਤ ਕੌਰ, ਨਵੀਨ ਸਿੰਗਲਾ, ਸੁਰਜੀਤ ਸਿੰਘ ਮੌਜੀ,ਸੁਰਜੀਤ ਸਿੰਘ ਥਿੰਦ, ਪਵਨ ਕੁਮਾਰ ਹੌਬੀ,ਕਾਮਰੇਡ ਸੁਰਜੀਤ ਸਿੰਘ,ਸੁਖਵਿੰਦਰ ਸਿੰਘ, ਰਾਜੇਸ਼ ਕੋਟੀਆ,ਲਖਵੀਰ ਸਿੰਘ, ਸੁਮਨਪ੍ਰੀਤ ਕੌਰ,ਬਲਜੀਤ ਸ਼ਰਮਾ,ਸਰੂਪ ਸਿੰਘ ਚੌਧਰੀ ਮਾਜਰਾ,ਸੁਖਮੀਤ ਸਿੰਘ,ਸੁਖਵਿੰਦਰ ਸਿੰਘ ਅਤੇ ਮੁਕੇਸ਼ ਆਦਿ ਸ਼ਾਮਿਲ ਸਨ।ਬਾਬੂ ਸਿੰਘ ਰੈਹਲ ਅਤੇ ਅਮਰ ਗਰਗ ਕਲਮਦਾਨ ਵੱਲੋਂ ਸਾਂਝੇ ਤੌਰ ਤੇ ਪੁੱਜੇ ਲੇਖਕਾਂ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਦੀ ਭੂਮਿਕਾ ਜਨਰਲ ਸਕੱਤਰ ਪਟਿਆਲਵੀ ਨੇ ਬਾਖ਼ੂਬੀ ਨਿਭਾਈ। ਇਸ ਦੌਰਾਨ ਮਹਿਮਾਨਾਂ ਨੂੰ ਖ਼ੂਬਸੂਰਤ ਤੋਹਫ਼ਿਆਂ ਨਾਲ ਸਨਮਾਨਿਤ ਵੀ ਕੀਤਾ ਗਿਆ।

Share this content:

Post Comment