ਪੰਜਾਬੀ ਮਾਹ: ਮੋਹਾਲੀ ਜ਼ਿਲ੍ਹੇ ਦਾ ਆਨ ਲਾਈਨ ਬਾਲ ਕਵੀ ਦਰਬਾਰ ਆਯੋਜਿਤ, ਡੀਪੀਆਰਓ ਬਠਿੰਡਾ ਮੁੱਖ ਮਹਿਮਾਨ
ਮੋਹਾਲੀ, 2 ਨਵੰਬਰ – ਪੰਜਾਬੀ ਮਾਹ ਦੀ ਸ਼ੁਰੂਆਤ ਮੌਕੇ ਕੱਲ੍ਹ ਰਾਤ ਮੋਹਾਲੀ ਦੇ ਬਾਲ ਕਵੀਆਂ ਲਈ ਆਨਲਾਈਨ ਕਵੀ ਦਰਬਾਰ ਕਰਵਾਇਆ ਗਿਆ। ਪੰਜਾਬ ਭਵਨ, ਸਰੀ (ਕੈਨੇਡਾ) ਦੀ ਸਰਪ੍ਰਸਤੀ ਅਧੀਨ ਕਰਵਾਏ ਗਏ ਇਸ ਪ੍ਰੋਗਰਾਮ ਦੌਰਾਨ ਸਵੈਨ ਸਹੋਤਾ, ਰਾਧਿਕਾ, ਅੰਮ੍ਰਿਤ, ਜਸਮੀਨ, ਖੁਸ਼ਮੀਤ, ਸਹਿਜੋਤ, ਖ਼ੁਸ਼ਪ੍ਰੀਤ, ਰਾਧਾ, ਪਾਇਲ ਸ਼ਰਮਾ, ਗੁਰਸਹਿਜ, ਮਨਜੋਤ, ਅਮਨਪ੍ਰੀਤ, ਸਿਮਰਨਪ੍ਰੀਤ ਅਤੇ ਹਰਨੂਰ ਵਰਗੇ ਬਾਲ ਕਵੀਆਂ ਨੇ ਆਪਣੀਆਂ ਕਵਿਤਾਵਾਂ ਸੁਣਾਈਆਂ। ਸ਼ੁਰੂ ਵਿੱਚ ਪ੍ਰੋਗਰਾਮ ਕੋਆਰਡੀਨੇਟਰ ਲਖਵੀਰ ਕੌਰ ਨੇ ਬਾਲ ਕਵੀਆਂ ਦੀ ਹਾਜ਼ਰੀ ਲਵਾਈ। ਪ੍ਰਾਜੈਕਟ ਦੇ ਜ਼ਿਲ੍ਹਾ ਮੋਹਾਲੀ ਪ੍ਰਧਾਨ ਡਾ. ਸੁਰਿੰਦਰ ਕੁਮਾਰ ਜਿੰਦਲ ਨੇ ਪੂਰੇ ਪ੍ਰੋਗਰਾਮ ਬਾਰੇ ਦੱਸਿਆ ਅਤੇ ਮੁੱਖ ਮਹਿਮਾਨ ਨੂੰ ਜੀ ਆਇਆਂ ਆਖਿਆ। ਡੀਪੀਆਰਓ ਬਠਿੰਡਾ ਸ੍ਰੀ ਮਤੀ ਮੇਘਾ ਮਾਨ ਇਸ ਕਵੀ ਦਰਬਾਰ ਦੇ ਮੁੱਖ ਮਹਿਮਾਨ ਸਨ। ਉਨ੍ਹਾਂ ਨੇ ਬੱਚਿਆਂ ਦੀ ਪੇਸ਼ਕਾਰੀ ਉੱਪਰ ਬੇਹੱਦ ਸੰਤੋਸ਼ ਜ਼ਾਹਿਰ ਕੀਤਾ ਤੇ ਕਿਹਾ ਕਿ ਅੱਜ ਬੱਚਿਆਂ ਨੂੰ ਸੁਣ ਕੇ ਉਹ ਮਹਿਸੂਸ ਕਰ ਰਹੇ ਹਨ ਕਿ ਇਹ ਬੱਚੇ ਪੰਜਾਬ ਅਤੇ ਪੰਜਾਬੀ ਸਾਹਿਤ ਦਾ ਅਸਲੀ ਭਵਿੱਖ ਹਨ। ਪ੍ਰਾਜੈਕਟ ਦੇ ਅੰਤਰਰਾਸ਼ਟਰੀ ਕੋਆਰਡੀਨੇਟਰ ਉਂਕਾਰ ਸਿੰਘ ਤੇਜੇ ਨੇ ਇਸ ਪ੍ਰਾਜੈਕਟ ਬਾਰੇ ਵਿਸਤ੍ਰਿਤ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਸੰਸਾਰ ਦੇ ਚੌਦਾਂ ਮੁਲਕਾਂ ਵਿੱਚ ਸੋਲਾਂ ਹਜ਼ਾਰ ਤੋਂ ਜ਼ਿਆਦਾ ਬਾਲ ਲੇਖਕ ਇਸ ਮੁਹਿੰਮ ਨਾਲ ਜੁੜ ਚੁੱਕੇ ਹਨ ਅਤੇ ਮਾਂ ਬੋਲੀ ਪੰਜਾਬੀ ਨੂੰ ਸਮਰਪਿਤ ਹੋ ਕੇ ਕੰਮ ਕਰ ਰਹੇ ਹਨ। ਪ੍ਰਾਜੈਕਟ ਦੇ ਸਰਪ੍ਰਸਤ ਸੁੱਖੀ ਬਾਠ ਨੇ ਸਭ ਨੂੰ ਕਨੇਡਾ ਤੋਂ ਜੁੜ ਕੇ ਸਭ ਨੂੰ ਵਧਾਈ ਦਿੱਤੀ। ਬਲਜੀਤ ਸੇਖਾ ਮੋਗਾ, ਅਵਤਾਰ ਸਿੰਘ ਚੋਟੀਆਂ ਸੰਗਰੂਰ, ਬਲਰਾਜ ਸਿੰਘ ਬਠਿੰਡਾ, ਬਲਜੀਤ ਸ਼ਰਮਾ ਸੰਗਰੂਰ ਤੋਂ ਇਲਾਵਾ ਮੋਹਾਲੀ ਟੀਮ ਦੇ ਮੈਂਬਰਾਂ ਗੁਤਿੰਦਰ ਕੌਰ ਅਤੇ ਰਾਜਿੰਦਰ ਕੌਰ ਨੇ ਵੀ ਆਪਣੇ ਵਿਚਾਰ ਰੱਖੇ।
Share this content:



Post Comment