Loading Now

ਪੀ.ਐੱਮ.ਸ਼੍ਰੀ.ਸਰਕਾਰੀ ਹਾਈ ਸਕੂਲ ਹਦੀਆਬਾਦ ਵਿਖੇ ਕਰਵਾਏ ਗਏ ਵਿੱਦਿਅਕ ਮੇਲੇ

ਪੀ.ਐੱਮ.ਸ਼੍ਰੀ.ਸਰਕਾਰੀ ਹਾਈ ਸਕੂਲ ਹਦੀਆਬਾਦ ਵਿਖੇ ਕਰਵਾਏ ਗਏ ਵਿੱਦਿਅਕ ਮੇਲੇ

IMG-20251016-WA0233 ਪੀ.ਐੱਮ.ਸ਼੍ਰੀ.ਸਰਕਾਰੀ ਹਾਈ ਸਕੂਲ ਹਦੀਆਬਾਦ ਵਿਖੇ ਕਰਵਾਏ ਗਏ ਵਿੱਦਿਅਕ ਮੇਲੇ

ਪੀ.ਐੱਮ.ਸ਼੍ਰੀ.ਸਰਕਾਰੀ ਹਾਈ ਸਕੂਲ ਹਦੀਆਬਾਦ ਵਿਖੇ ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਸਾਇੰਸ, ਗਣਿਤ, ਸਮਾਜਿਕ ਵਿਗਿਆਨ ਅਤੇ ਅੰਗਰੇਜ਼ੀ ਵਿਸ਼ਿਆਂ ਦੇ ਮੇਲੇ ਵਿਸ਼ਾ ਮਾਹਿਰ ਅਧਿਆਪਕਾਂ ਰਾਜੀਵ ਸੋਨੀ,ਨਵਜੋਤ ਕਿਰਨ,ਸਤਨਾਮ ਕੌਰ,ਮਨਪ੍ਰੀਤ ਕੌਰ,ਸੋਨੀਆ,ਅਮਨਦੀਪ ਸਿੰਘ,ਅਨੁਰਾਧਾ ਮੰਡਵਾਲ,ਗੁਰਪ੍ਰੀਤ ਕੌਰ ਦੇ ਅਣਥੱਕ ਉੱਦਮ ਅਤੇ ਮਿਹਨਤ ਸਦਕਾ 15 ਅਤੇ 16 ਅਕਤੂਬਰ 2025 ਨੂੰ ਸਫ਼ਲਤਾਪੂਰਵਕ ਆਯੋਜਿਤ ਕੀਤੇ ਗਏ।

IMG-20251016-WA0301-e1760623584793 ਪੀ.ਐੱਮ.ਸ਼੍ਰੀ.ਸਰਕਾਰੀ ਹਾਈ ਸਕੂਲ ਹਦੀਆਬਾਦ ਵਿਖੇ ਕਰਵਾਏ ਗਏ ਵਿੱਦਿਅਕ ਮੇਲੇ

 

ਸਕੂਲ ਦੀ ਮੁੱਖ ਅਧਿਆਪਕਾ ਸ੍ਰੀਮਤੀ ਪਰਮਜੀਤ ਰਾਣਾ ਨੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਵੱਖ-ਵੱਖ ਵਿਸ਼ਿਆਂ ਨਾਲ਼ ਸੰਬੰਧਤ ਕਿਰਿਆਵਾਂ ਵਿੱਚ ਉਤਸ਼ਾਹ ਨਾਲ਼ ਭਾਗ ਲੈਣ ਅਤੇ ਮਾਡਲ ਬਣਾਉਣ ਲਈ ਪ੍ਰੇਰਿਤ ਕੀਤਾ। ਉਹਨਾਂ ਨੇ ਵਿਦਿਆਰਥੀਆਂ ਨੂੰ “ਕਿਰਿਆਵਾਂ ਰਾਹੀਂ ਸਿੱਖਣ” ਅਤੇ ਅਧਿਆਪਕਾਂ ਨੂੰ ਸਿੱਖਣ ਪ੍ਰਕਿਰਿਆ ਦਿਲਚਸਪ ਅਤੇ ਤਣਾਅ ਮੁਕਤ ਬਣਾਉਣ ਲਈ ਉਤਸ਼ਾਹਿਤ ਕੀਤਾ।ਅਧਿਆਪਕਾਂ ਕਮਲੇਸ਼ ਸੰਧੂ,ਹਰਮੀਤ ਕੌਰ, ਨਿਸ਼ੀ ਸੈਣੀ,ਰਣਬੀਰ ਸਿੰਘ ਅਤੇ ਹਰਸ਼ ਵਰਧਨ ਨੇ ਕਿਰਿਆਵਾਂ, ਮਾਡਲਾਂ ਅਤੇ ਪ੍ਰੋਜੈਕਟਾਂ ਦੀ ਪ੍ਰਦਰਸ਼ਨੀ ਦਾ ਪ੍ਰਬੰਧ ਸੁਚੱਜੇ ਢੰਗ ਨਾਲ਼ ਕਰਨ ਲਈ ਸ਼ਲਾਘਾਯੋਗ ਜਤਨ ਕੀਤੇ।ਸ੍ਰੀਮਤੀ ਪਰਮਜੀਤ ਰਾਣਾ ਨੇ ਦੱਸਿਆ ਕਿ ਸਕੂਲ ਸਿੱਖਿਆ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਕਰਵਾਏ ਜਾਂਦੇ ਇਹਨਾਂ ਵਿੱਦਿਅਕ ਮੇਲਿਆਂ ਦਾ ਮੰਤਵ ਵਿਦਿਆਰਥੀਆਂ ਵਿੱਚ ਰਚਨਾਤਮਕਤਾ, ਖੋਜੀ ਜਗਿਆਸਾ ਅਤੇ ਪ੍ਰਯੋਗਾਤਮਕ ਸਿੱਖਿਆ ਪ੍ਰਤੀ ਰੁਝਾਨ ਪੈਦਾ ਕਰਨਾ ਹੈ। ਵਿਦਿਆਰਥੀਆਂ ਨੇ ਆਪਣੇ ਵਿਸ਼ਿਆਂ ਨਾਲ ਜੁੜੇ ਮਾਡਲ ਅਤੇ ਪ੍ਰੋਜੈਕਟ ਪ੍ਰਦਰਸ਼ਿਤ ਕਰਕੇ ਵਿਗਿਆਨਕ ਸੋਚ ਅਤੇ ਆਤਮ ਵਿਸ਼ਵਾਸ ਦਾ ਪ੍ਰਗਟਾਵਾ ਕੀਤਾ ਹੈ।ਉਹਨਾਂ ਵੱਲੋਂ ਸਾਰੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਉਹਨਾਂ ਦੇ ਯੋਗਦਾਨ ਅਤੇ ਜੋਸ਼ ਲਈ ਭਰਪੂਰ ਸ਼ਲਾਘਾ ਕੀਤੀ ਗਈ।ਇਸ ਮੌਕੇ ਬਲਾਕ ਫਗਵਾੜਾ 1 ਦੇ ਅੰਗਰੇਜ਼ੀ ਵਿਸ਼ੇ ਦੇ ਰਿਸੋਰਸ ਪਰਸਨ ਸ੍ਰੀ ਰੌਸ਼ਨ ਕੁਮਾਰ ਨੇ ਵਿਸ਼ੇਸ਼ ਤੌਰ ਉੱਤੇ ਸ਼ਿਰਕਤ ਕੀਤੀ।ਇਹਨਾਂ ਵਿੱਦਿਅਕ ਮੇਲਿਆਂ ਵਿੱਚ ਦਿਲਪ੍ਰੀਤ, ਕਰਨ, ਵਿੱਕੀ, ਸਰਬਜੀਤ,ਸਨੀ, ਲਵਦੀਪ, ਰਾਹੁਲ ਕੁਮਾਰ,ਮੰਨਤ , ਕਮਲਜੀਤ ਕੋਲ਼ ,ਸਿਮਰਨ ਸੰਧੂ,ਸੋਨਿਕਾ, ਚਾਹਤ,ਉਮਰ,ਤਰੁਣ, ਅਮਨਜੀਤ ਕੌਰ ਅਤੇ ਜੈਸਮੀਨ ਆਦਿ ਵਿਦਿਆਰਥੀਆਂ ਵੱਲੋਂ ਪ੍ਰਸੰਸਾਯੋਗ ਅਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ।

 

 

Share this content:

Post Comment