Loading Now

ਪੀਐੱਫ ਕਢਵਾਉਣਾ ਹੋਵੇਗਾ ਆਸਾਨ, ਕਿਸ਼ਤਾਂ ਵਿੱਚ ਪੈਸੇ ਲੈਣ ਦੀ ਯੋਜਨਾ ਮਨਜ਼ੂਰ

ਪੀਐੱਫ ਕਢਵਾਉਣਾ ਹੋਵੇਗਾ ਆਸਾਨ, ਕਿਸ਼ਤਾਂ ਵਿੱਚ ਪੈਸੇ ਲੈਣ ਦੀ ਯੋਜਨਾ ਮਨਜ਼ੂਰ

ਨਵੀਂ ਦਿੱਲੀ, 20 ਨਵੰਬਰ-  ਕਰਮਚਾਰੀ ਭਵਿੱਖ ਨਿਧੀ ਸੰਗਠਨ (ਈਪੀਐਫ਼ਓ) ਨੇ ਭਵਿੱਖ ਨਿਧੀ (ਪੀਐਫ਼) ਕਢਵਾਉਣ ਦੇ ਨਿਯਮਾਂ ਵਿਚ ਵਿਆਪਕ ਬਦਲਾਅ ਨੂੰ ਮਨਜ਼ੂਰੀ ਦੇ ਦਿਤੀ। ਇਸ ਤਹਿਤ, ਸੇਵਾਮੁਕਤ ਮੈਂਬਰ ਹੁਣ ਨਿਯਮਤ ਕਿਸ਼ਤਾਂ ਵਿਚ ਅਪਣੇ ਪੀਐਫ਼ ਜਮ੍ਹਾਂ ਪੈਸੇ ਕਢਵਾ ਸਕਣਗੇ।

ਇਸ ਤੋਂ ਇਲਾਵਾ, ਘੱਟੋ-ਘੱਟ ਲਾਜ਼ਮੀ ਜਮ੍ਹਾਂ ਰਕਮ ਦੀ ਸੀਮਾ 25 ਪ੍ਰਤੀਸ਼ਤ ਤੋਂ ਘਟਾ ਕੇ 10 ਪ੍ਰਤੀਸ਼ਤ ਕਰ ਦਿਤੀ ਗਈ ਹੈ ਅਤੇ ਪੂਰੀ ਰਕਮ ਕਢਵਾਉਣ ਦੀ ਉਡੀਕ ਮਿਆਦ 12 ਮਹੀਨਿਆਂ ਤੋਂ ਘਟਾ ਕੇ ਦੋ ਮਹੀਨੇ ਕਰ ਦਿਤੀ ਗਈ ਹੈ।

ਇਕ ਅਧਿਕਾਰਤ ਬਿਆਨ ਅਨੁਸਾਰ, ਇਹ ਫ਼ੈਸਲੇ ਕੇਂਦਰੀ ਕਿਰਤ ਅਤੇ ਰੁਜ਼ਗਾਰ ਮੰਤਰੀ ਮਨਸੁਖ ਮੰਡਾਵੀਆ ਦੀ ਪ੍ਰਧਾਨਗੀ ਹੇਠ ਹੋਈ ਕੇਂਦਰੀ ਟਰੱਸਟੀ ਬੋਰਡ (ਸੀਬੀਟੀ) ਦੀ 240ਵੀਂ ਮੀਟਿੰਗ ਵਿਚ ਲਏ ਗਏ। ਪ੍ਰਸਤਾਵਿਤ ਨਿਯਮਤ ਕਿਸ਼ਤ ਕਢਵਾਉਣ ਯੋਜਨਾ (ਐਸਡਬਲਿਊਪੀ) ਤਹਿਤ, ਸੇਵਾਮੁਕਤ ਮੈਂਬਰ ਅਪਣੀ ਪੂਰੀ ਜਮਾਂ ਰਕਮ ਇੱਕਮੁਸ਼ਤ ਰਕਮ ਦੀ ਬਜਾਏ ਮਹੀਨਾਵਾਰ, ਤਿਮਾਹੀ ਜਾਂ ਛਿਮਾਹੀ ਕਿਸ਼ਤਾਂ ਵਿਚ ਕਢਵਾ ਸਕਣਗੇ।

Share this content:

Post Comment