ਪਿਛਲੇ ਦਿਨੀ ਤੇਜ਼ੀ ਤੋਂ ਬਾਅਦ ਸ਼ੇਅਰ ਮਾਰਕੀਟ ’ਚ ਆਈ ਗਿਰਾਵਟ
ਨਵੀਂ ਦਿੱਲੀ, 19 ਜੂਨ – ਸਟਾਕ ਮਾਰਕੀਟ ਦੇ ਬੈਂਚਮਾਰਕ ਸੂਚਕ ਸੈਂਸੈਕਸ ਅਤੇ ਨਿਫਟੀ ਸ਼ੁੱਕਰਵਾਰ ਨੂੰ ਪੰਜ ਦਿਨਾਂ ਦੀ ਤੇਜ਼ੀ ਤੋਂ ਬਾਅਦ ਸ਼ੁਰੂਆਤੀ ਕਾਰੋਬਾਰ ਵਿੱਚ ਡਿੱਗ ਗਏ, ਐਕਸੈਂਚਰ ਵੱਲੋਂ ਮਾਲੀਆ ਵਾਧੇ ਦੇ ਅਨੁਮਾਨ ਵਿੱਚ ਕਟੌਤੀ ਕੀਤੇ ਜਾਣ ਤੋਂ ਬਾਅਦ ਆਈਟੀ ਫਰਮਾਂ ਵਿੱਚ ਭਾਰੀ ਵਿਕਰੀ ਦੇ ਕਾਰਨ ਇਹ ਗਿਰਾਵਟ ਆਈ ਹੈ। 30-ਸ਼ੇਅਰਾਂ ਵਾਲਾ ਬੀਐਸਈ ਸੈਂਸੈਕਸ ਸ਼ੁਰੂਆਤੀ ਕਾਰੋਬਾਰ ਵਿੱਚ 786.58 ਅੰਕ ਡਿੱਗ ਕੇ 76,624.90 ‘ਤੇ ਆ ਗਿਆ। 50-ਸ਼ੇਅਰਾਂ ਵਾਲਾ ਐੱਨਐੱਸਈ ਨਿਫਟੀ 210.95 ਅੰਕ ਡਿੱਗ ਕੇ 23,959.80 ‘ਤੇ ਆ ਗਿਆ।
ਸੈਂਸੈਕਸ ਦੀਆਂ 30 ਕੰਪਨੀਆਂ ਵਿੱਚੋਂ ਇਨਫੋਸਿਸ 8 ਫੀਸਦੀ ਤੋਂ ਵੱਧ ਡਿੱਗੀ, ਟਾਟਾ ਕੰਸਲਟੈਂਸੀ ਸਰਵਿਸਿਜ਼ 6 ਫੀਸਦੀ, ਟੈੱਕ ਮਹਿੰਦਰਾ 5 ਫੀਸਦੀ ਹੇਠਾਂ ਆ ਗਹੇ ਅਤੇ ਐੱਚਸੀਐੱਲ ਟੈੱਕ ਦਾ ਸ਼ੇਅਰ 4.9 ਫੀਸਦੀ ਤੱਕ ਖਿਸਕਿਆ। ਐੱਚਡੀਐੱਫਸੀ ਬੈਂਕ ਅਤੇ ਟਾਟਾ ਸਟੀਲ ਵੀ ਪਛੜਨ ਵਾਲਿਆਂ ਵਿੱਚ ਸ਼ਾਮਲ ਸਨ। ਐੱਨਟੀਪੀਸੀ, ਭਾਰਤੀ ਏਅਰਟੈੱਲ, ਟਰੈਂਟ ਅਤੇ ਪਾਵਰ ਗ੍ਰਿਡ ਜੇਤੂਆਂ ਵਿੱਚ ਸ਼ਾਮਲ ਸਨ। ਬੀਐੱਸਈ ਆਈਟੀ ਸੂਚਕਾਂਕ 5.38 ਫੀਸਦੀ ਡਿੱਗ ਗਿਆ। ਬੈਂਚਮਾਰਕ ਇਕੁਇਟੀ ਸੂਚਕ ਵੀਰਵਾਰ ਨੂੰ ਸਕਾਰਾਤਮਕ ਖੇਤਰ ਵਿੱਚ ਬੰਦ ਹੋਏ, ਜੋ ਲਗਾਤਾਰ ਪੰਜਵੇਂ ਸੈਸ਼ਨ ਲਈ ਵਧੇ ਸਨ। ਸੈਂਸੈਕਸ 254.36 ਅੰਕ ਜਾਂ 0.33 ਫੀਸਦੀ ਚੜ੍ਹ ਕੇ 77,409.98 ‘ਤੇ ਬੰਦ ਹੋਇਆ। ਨਿਫਟੀ 82.30 ਅੰਕ ਜਾਂ 0.34 ਫੀਸਦੀ ਵਧ ਕੇ 24,168 ‘ਤੇ ਬੰਦ ਹੋਇਆ।
Share this content:


Post Comment