ਧੀਆਂ ਵੱਲੋਂ ਪਿਤਾ ਨੂੰ ਸਭ ਤੋਂ ਅਨਮੋਲ ਤੋਹਫਾ
ਨਵੀਂ ਦਿੱਲੀ, 18 ਜੂਨ – ਗਾਜ਼ੀਆਬਾਦ ਇਲਾਕੇ ਦੇ ਪਿੰਡ ਮੋਰਟਾ ਦੇ 45 ਸਾਲਾ ਜਯੰਤ ਤਿਆਗੀ ਦਾ ਜਿਗਰ (ਲਿਵਰ) ਅਤੇ ਗੁਰਦਾ (ਕਿਡਨੀ) ਦੋਵੇਂ ਫੇਲ੍ਹ ਹੋਣ ਬਾਰੇ ਪਤਾ ਲੱਗਿਆ ਤਾਂ ਪਰਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ, ਪਰ ਇਸ ਮੁਸ਼ਕਲ ਘੜੀ ਵਿੱਚ ਜਯੰਤ ਦੀਆਂ ਦੋਵੇਂ ਧੀਆਂ ਢਾਲ ਬਣ ਕੇ ਖੜ੍ਹੀਆਂ ਹੋ ਗਈਆਂ। ਵੱਡੀ ਧੀ ਰਿਸ਼ੀਕਾ ਤਿਆਗੀ, ਜਿਸ ਨੇ ਹਾਲ ਹੀ ਵਿੱਚ ਬੀ ਟੈੱਕ ਦੀ ਪੜ੍ਹਾਈ ਮੁਕੰਮਲ ਕੀਤੀ ਹੈ ਅਤੇ ਕੁਝ ਮਹੀਨਿਆਂ ਵਿੱਚ ਉਸ ਦਾ ਵਿਆਹ ਹੋਣ ਵਾਲਾ ਹੈ, ਨੇ ਆਪਣਾ ਇੱਕ ਗੁਰਦਾ ਦੇਣ ਬਾਰੇ ਸਹੁਰੇ ਪਰਵਾਰ ਨੂੰ ਦੱਸਿਆ, ਤਾਂ ਉਨ੍ਹਾਂ ਨੇ ਵੀ ਰਿਸ਼ੀਕਾ ਦੇ ਇਸ ਨੇਕ ਫੈਸਲੇ ਦੀ ਪੂਰੀ ਹਮਾਇਤ ਕੀਤੀ। ਛੋਟੀ ਧੀ ਖੁਸ਼ੀ, ਜੋ ਬੀ ਟੈੱਕ ਦੇ ਪਹਿਲੇ ਸਾਲ ਦੀ ਵਿਦਿਆਰਥਣ ਹੈ, ਨੇ ਵੀ ਜਿਗਰ ਦਾ ਇੱਕ ਹਿੱਸਾ ਦੇਣ ਦਾ ਐਲਾਨ ਕਰ ਦਿੱਤਾ। ਨੋਇਡਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਸੋਮਵਾਰ ਸਰਜਰੀ ਸਫਲ ਰਹੀ।
Share this content:



Post Comment