Loading Now

ਦਿਲਜੀਤ ਦੋਸਾਂਝ ਨੇ ਇਕ ਵਾਰ ਫਿਰ ਵਧਾਇਆ ਪੰਜਾਬੀਆਂ ਦਾ ਮਾਣ, ਅੰਤਰਰਾਸ਼ਟਰੀ EMMY Awards ਲਈ ਹੋਏ ਨਾਮਜ਼ਦ

ਦਿਲਜੀਤ ਦੋਸਾਂਝ ਨੇ ਇਕ ਵਾਰ ਫਿਰ ਵਧਾਇਆ ਪੰਜਾਬੀਆਂ ਦਾ ਮਾਣ, ਅੰਤਰਰਾਸ਼ਟਰੀ EMMY Awards ਲਈ ਹੋਏ ਨਾਮਜ਼ਦ

ਨਵੀਂ ਦਿੱਲੀ, 26 ਸਤੰਬਰ – ਦਿਲਜੀਤ ਦੋਸਾਂਝ ਨਾਲ ਇੱਕ ਹੋਰ ਰਿਕਾਰਡ ਜੁੜ ਗਿਆ ਹੈ, 90 ਦੇ ਦਹਾਕੇ ਦੇ ਮਸ਼ਹੂਰ ਪੰਜਾਬੀ ਲੋਕ ਗਾਇਕ ਚਮਕੀਲਾ ਦੇ ਜੀਵਨ ‘ਤੇ ਆਧਾਰਿਤ ਫਿਲਮ ਅਮਰ ਸਿੰਘ ਚਮਕੀਲਾ ਨੂੰ ਅੰਤਰਰਾਸ਼ਟਰੀ ਐਮੀ ਪੁਰਸਕਾਰਾਂ ਲਈ ਨਾਮਜ਼ਦ ਕੀਤਾ ਗਿਆ ਹੈ। ਇਸ ਫਿਲਮ ਨੂੰ ਦੋ ਸ਼੍ਰੇਣੀਆਂ ਵਿੱਚ ਨਾਮਜ਼ਦ ਕੀਤਾ ਗਿਆ ਹੈ, ਬੈਸਟ ਅਦਾਕਾਰ ਅਤੇ ਬੈਸਟ ਫਿਲਮ। ਦਿਲਜੀਤ ਦੋਸਾਂਝ ਨੇ ਇਸ ਵਿਚ ਚਮਕੀਲਾ ਦਾ ਕਿਰਦਾਰ ਨਿਭਾਇਆ ਹੈ। ਦਿਲਜੀਤ ਨੇ ਇਹ ਜਾਣਕਾਰੀ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸਾਂਝੀ ਕੀਤੀ। ਉਨ੍ਹਾਂ ਨੇ ਫਿਲਮ ਦੇ ਨਿਰਦੇਸ਼ਕ ਇਮਤਿਆਜ਼ ਅਲੀ ਦਾ ਵੀ ਧੰਨਵਾਦ ਕੀਤਾ। ਅਲੀ ਨੇ ਦਿਲਜੀਤ ਅਤੇ ਟੀਮ ਨੂੰ ਫਿਲਮ ਦੇ ਦੋ ਪੁਰਸਕਾਰਾਂ ਲਈ ਨਾਮਜ਼ਦਗੀ ‘ਤੇ ਵਧਾਈ ਦਿੱਤੀ।

ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਫਿਲਮ ਵਿੱਚ ਚਮਕੀਲਾ ਦੀ ਪਤਨੀ ਅਮਰਜੋਤ ਕੌਰ ਦੀ ਭੂਮਿਕਾ ਨਿਭਾਈ ਹੈ। ਫਿਲਮ ਨੂੰ ਟੀਵੀ ਮੂਵੀ/ਮਿੰਨੀ-ਸੀਰੀਜ਼ ਸ਼੍ਰੇਣੀ ਵਿੱਚ ਨਾਮਜ਼ਦ ਕੀਤਾ ਗਿਆ ਹੈ। ਦੱਸ ਦੇਈਏ ਕਿ ਚਮਕੀਲਾ ਨੂੰ ਸਟੇਜ ‘ਤੇ ਚੜ੍ਹਦੇ ਸਮੇਂ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਵੱਡੀ ਪ੍ਰਾਪਤੀ ‘ਤੇ ਦਿਲਜੀਤ ਦੋਸਾਂਝ ਨੇ ਕਿਹਾ ਕਿ “ਮੈਨੂੰ ਸੱਚਮੁੱਚ ਮਾਣ ਹੈ ਕਿ ਅਮਰ ਸਿੰਘ ਚਮਕੀਲਾ, ਜੋ ਪੰਜਾਬ ਦੇ ਇੱਕ ਕਲਾਕਾਰ ਸਨ, ਦੀ ਅੱਜ ਇੰਨੇ ਵੱਡੇ ਕੌਮਾਂਤਰੀ ਮੰਚ ‘ਤੇ ਸ਼ਲਾਘਾ ਕੀਤੀ ਜਾ ਰਹੀ ਹੈ। ਇਹ ਨਾਮਜ਼ਦਗੀ ਸਿਰਫ਼ ਮੇਰੇ ਲਈ ਨਹੀਂ, ਸਗੋਂ ਅਮਰ ਸਿੰਘ ਚਮਕੀਲਾ ਦੀ ਪੂਰੀ ਵਿਰਾਸਤ ਲਈ ਹੈ। ਮੈਂ ਇਮਤਿਆਜ਼ ਅਲੀ ਦਾ ਧੰਨਵਾਦੀ ਹਾਂ ਕਿ ਉਨ੍ਹਾਂ ਨੇ ਮੈਨੂੰ ਇਸ ਭੂਮਿਕਾ ਲਈ ਚੁਣਿਆ।”

ਜਿਕਰਯੋਗ ਹੈ ਕਿ ਅਮਰ ਸਿੰਘ ਚਮਕੀਲਾ 90 ਦੇ ਦਹਾਕੇ ਵਿੱਚ ਪੰਜਾਬ ਦਾ ਸਭ ਤੋਂ ਮਸ਼ਹੂਰ ਨਾਮ ਸੀ। ਹਰ ਕੋਈ ਉਨ੍ਹਾਂ ਦੇ ਗੀਤ ਅਤੇ ਲਾਈਵ ਪਰਫਾਰਮੈਂਸ ਸੁਣਨਾ ਚਾਹੁੰਦਾ ਸੀ। ਇਮਤਿਆਜ਼ ਅਲੀ ਨੇ ਚਮਕੀਲਾ ਦੇ ਕਤਲ ਤੋਂ 36 ਸਾਲ ਬਾਅਦ ਉਨ੍ਹਾਂ ਦੀ ਜ਼ਿੰਦਗੀ ‘ਤੇ ਫਿਲਮ ਬਣਾਈ। 8 ਮਾਰਚ, 1988 ਨੂੰ ਚਮਕੀਲਾ ਆਪਣੀ ਪਤਨੀ ਅਮਰਜੋਤ ਦੇ ਨਾਲ ਸਟੇਜ ‘ਤੇ ਚੜ੍ਹ ਰਿਹਾ ਸੀ। ਇਸ ਦੌਰਾਨ ਕੁਝ ਬਾਈਕ ਸਵਾਰ ਆਏ ਅਤੇ ਅੰਨ੍ਹੇਵਾਹ ਗੋਲੀਆਂ ਚਲਾਉਣ ਲੱਗ ਪਏ।

Share this content:

Post Comment