Loading Now

ਦਵਿਆਂਗ ਅਤੇ ਸਰਕਾਰ/ ਗੁਰਮੇਲ ਸਿੰਘ ਬੌਡੇ

ਦਵਿਆਂਗ ਅਤੇ ਸਰਕਾਰ/ ਗੁਰਮੇਲ ਸਿੰਘ ਬੌਡੇ

The-Difference-Between-Handicapped-and-Disabled ਦਵਿਆਂਗ ਅਤੇ ਸਰਕਾਰ/   ਗੁਰਮੇਲ ਸਿੰਘ ਬੌਡੇ
ਇੱਕ ਦਵਿਆਂਗ ਮਨੁੱਖ ਦੀ ਪੀੜ ਸਮੁੰਦਰੋਂ ਡੂੰਘੀ ਹੈ। ਇਸ ਨੂੰ ਲੋਕਾਂ ਨਾਲ ਟਿੱਚਰਾਂ ਕਰਨ ਵਾਲੀ ਹਕੂਮਤ ਕੋਲ ਕੋਮਲਤਾ, ਮਨੁੱਖੀ ਹਮਦਰਦੀ ਦੀ ਆਸ ਕਰਨਾ ਸਹਾਰਾ ਮਾਰੂਥਲ ਵਿੱਚੋਂ ਸੋਨੇ ਦਾ ਕਿਣਕਾ ਲੱਭਣ ਵਾਲੀ ਗੱਲ ਹੈ। ਜੋ ਲੋਕਾਂ ਦੇ ਕਰੋੜਾਂ ਰੁਪਏ ਪਾਰਟੀਆਂ ਦੇ ਇਸ਼ਤਿਹਾਰਾਂ ਤੇ, ਹੈਲੀਕਾਪਟਰਾਂ ਤੇ ਅਤੇ ਵੱਖ ਵੱਖ ਮੇਲਿਆਂ ਤੇ ਪਾਰਟੀ ਸਮਾਗਮਾਂ ਲਈ ਕਰੋੜਾਂ ਰੁਪਏ ਖਰਚ ਕਰ ਦਿੰਦੇ ਹਨ। ਸਧਾਰਨ ਦਵਿਆਂਗ ਮਨੁੱਖ ਲਈ ਪੰਜਾਬ ਵਿੱਚ ਪਿਨਸ਼ਨ ਸਭ ਤੋਂ ਘੱਟ ਹੈ। ਇਸਦੇ ਉਲਟ ਪੰਜਾਬ ਸਿਰ ਕਰਜ਼ਾ ਸਭ ਤੋਂ ਵੱਧ ਹੈ ਅਤੇ ਨਸ਼ਾ ਉੱਚ ਅਫ਼ਸਰਾਂ ਦੇ ਘਰੋਂ ਸੋਨਾ ਅਤੇ ਕਰੋੜਾਂ ਰੁਪਏ ਦਾ ਗੁਪਤ ਮਾਲ ਸਭ ਤੋਂ ਵੱਧ ਹੈ ਅਤੇ ਹਕੂਮਤ ਦੇ ਇੱਕ ਪ੍ਰਸੈਂਟ ਕਮਿਸ਼ਨ ਲੈਣ ਵਾਲੇ ਅਜੇ ਵੀ ਸਲੂਟ ਲੈ ਰਹੇ ਹਨ। ਤਿੰਨ ਦਸੰਬਰ ਨੂੰ ਹਰ ਸਾਲ ਕੌਮਾਂਤਰੀ ਦਵਿਆਂਗ ਦਿਵਸ ਮਨਾਇਆ ਜਾਂਦਾ ਹੈ ਅਤੇ ਵਿਦੇਸ਼ਾਂ ਵਿੱਚ ਉਨ੍ਹਾਂ ਦੀ ਕਾਬਲੀਅਤ ਨੂੰ ਪਛਾਣ ਕੇ ਮਨੁੱਖੀ ਸਤਿਕਾਰ ਦਿੱਤਾ ਜਾਂਦਾ ਹੈ ਅਤੇ ਸਾਡੇ ਮੁਲਕ ਅੰਦਰ ਉਨ੍ਹਾਂ ਨੂੰ ਮੰਗਤੇ, ਭਿਖਾਰੀ ਸਮਝ ਕੇ ਹਕੂਮਤਾਂ ਹਾਤਮਤਾਈ ਵਰਗਾ ਦਸ ਦਾਨੀ ਸਮਝਣ ਲੱਗ ਪੈਂਦੇ ਹਨ। ਪਰ ਹਕੂਮਤ ਬੜੀ ਕਰਮਾਤੀ ਹੈ ਸਰਕਾਰ ਕਿਸੇ ਦਵਿਆਂਗ ਤੋਂ ਤੀਹ ਬੱਤੀ ਸਾਲ ਕੰਮ ਲੈ ਕੇ ਫ਼ੇਰ ਸਰੀਰਕ ਤੌਰ ਤੇ ਫਿੱਟ ਸਮਝ ਕੇ ਦਵਿਆਂਗ ਭੱਤਾ ਬੰਦ ਕਰਕੇ ਸੱਤੋਂ ਪੁੱਠੀ ਗੱਲ ਕਰਦੀ ਹੈ ਜਿਵੇਂ ਕਿ ਉਸਦਾ ਸਰੀਰਕ ਅੰਗ ਸੇਵਾ ਮੁਕਤੀ ਤੋਂ ਬਾਅਦ ਦੁਬਾਰਾ ਉੱਗ ਆਇਆ ਹੋਵੇ। ਇਹ ਸਰਕਾਰਾਂ ਦੀਆਂ ਦਵਿਆਂਗ ਵਿਆਕਤੀਆਂ ਪ੍ਰਤੀ ਮੁਹੰਮਦ ਤੁਗਲਕ ਅਤੇ ਸ਼ੇਖ ਚਿਲੀ ਵਰਗੀਆਂ ਨੀਤੀਆਂ ਹਨ।

ਅੱਜ ਕੌਮਾਂਤਰੀ ਦਵਿਆਂਗ ਦਿਵਸ ਹੈ ਅਤੇ ਹਰ ਦਵਿਆਂਗ ਵਿਆਕਤੀਆਂ ਦੇ ਮਨਾਂ ਵਿੱਚ ਆਪਣੀ ਬੇਬੱਸੀ ਤੇ ਅਸਮਾਨ ਵਿੱਚ ਤਾਰਿਆਂ ਵਾਂਗ ਅਸੰਖਾ ਜ਼ਜਬਾਤ ਹੋਣਗੇ ਜਿੰਨਾ ਦੀ ਹਾਅ ਇਹਨਾਂ ਹਾਕਮਾਂ ਨੂੰ ਵੀ ਨਹੀਂ ਲੱਗਦੀ। ਇਹ ਦਵਿਆਂਗ ਦਿਵਸ ਮੁਬਾਰਕਾਂ ਦੇਣ ਵਾਲਾ ਦਿਵਸ ਨਹੀਂ ਹੈ ਸਗੋਂ ਪੰਦਰ੍ਹਾਂ ਅਗਸਤ ਵਾਂਗ ਦਸ ਲੱਖ ਲੋਕਾਂ ਦੇ ਨਿਰਦੋਸ਼ ਕਤਲਾਂ ਤੇ ਕੀਰਨੇ ਪਾਉਣ ਵਾਲਾ ਦਿਵਸ ਹੈ। ਜਿਸ ਤੇ ਸਰਕਾਰ ਮੱਗਰਮੱਛ ਦੇ ਅੱਥਰੂ ਵਹਾ ਕੇ ਸਹੂਲਤਾਂ ਦੇ ਲੋਲੀਪਾਪ ਦਿਖਾ ਕੇ ਕਾਗਜ਼ੀ ਤਮਾਸ਼ਾ ਕਰੇਗੀ ਪਰ ਉਨ੍ਹਾਂ ਦੀ ਅੰਤਰੀਵ ਪੀੜ ਕੋਈ ਵੀ ਨਹੀਂ ਸਮਝ ਸਕੇਗਾ ਕਿਉਂ ਕਿ ਹਾਕਮਾਂ ਦੇ ਸੀਨੇ ਵਿੱਚ ਦਿਲ ਨਹੀਂ ਸਗੋਂ ਪੱਥਰ ਹੁੰਦੇ ਹਨ। ਹੁਕਮਰਾਨਾਂ ਦੇ ਪੱਥਰ ਦਿਲ ਨੂੰ ਕੱਢਣ ਲਈ ਸਾਨੂੰ ਏਕੇ ਦੇ ਔਜ਼ਾਰਾਂ ਨਾਲ ਚੰਗੇ ਅਤੇ ਸਾਡੀ ਹੋਂਦ ਨੂੰ ਸੁਹਿਰਦ ਮਾਨਤਾ ਦੇਣ ਵਾਲੇ ਸਮਾਜਿਕ ਵਰਤਾਰੇ ਲਈ ਸਾਡੇ ਵਰਗਾ ਦਿਲ ਪਾਉਣ ਲਈ ਉਪਰੇਸ਼ਨ ਕਰਨਾ ਪਵੇਗਾ।ਉਹ ਸਾਡੇ ਜਾਇਜ਼ ਹੱਕ ਮੰਗਦੇ ਦਵਿਆਂਗ ਵਿਆਕਤੀਆਂ ਉੱਤੇ ਵੀ ਧੱਕੇਸ਼ਾਹੀ, ਬੇਇੱਜ਼ਤੀ, ਲਾਠੀਚਾਰਜ ਕਰਨ ਤੋਂ ਵੀ ਗੁਰੇਜ਼ ਨਹੀਂ ਕਰਨਗੇ। ਆਓ ਆਪਣੀਆਂ ਪੀੜਾਂ ਦੀ ਲੱਠ ਨੂੰ ਹਾਕਮਾਂ ਦੇ ਸਿਰ ਵਿੱਚ ਮਾਰ ਕੇ ਹੁਕਮਰਾਨਾਂ ਦੀ ਸੁਰਤ ਟਿਕਾਣੇ ਲਿਆ ਕੇ ਅਹਿਸਾਸ ਕਰਵਾਈਏ ਕਿ ” ਅੰਬਰ ਇਤ ਬਿਧ ਕਾਲਾ ਹੋਇਆ ਸਾਡੇ ਦਰਦਮੰਦਾਂ ਦੇ ਆਹੀਂ ਹੂ”

WhatsApp-Image-2025-12-03-at-3.32.33-PM ਦਵਿਆਂਗ ਅਤੇ ਸਰਕਾਰ/   ਗੁਰਮੇਲ ਸਿੰਘ ਬੌਡੇ
-ਗੁਰਮੇਲ ਸਿੰਘ ਬੌਡੇ

Share this content:

Post Comment