ਜੀ.ਐੱਨ.ਡੀ.ਯੂ ਨੂੰ ਸੌਂਪੀ ਗਈ ਲਾਅ ਕੋਰਸਾਂ ’ਚ ਦਾਖ਼ਲੇ ਦੀ ਪ੍ਰਕਿਰਿਆ
ਅੰਮ੍ਰਿਤਸਰ, 20 ਅਪ੍ਰੈਲ – ਪੰਜਾਬ ਸਰਕਾਰ ਵੱਲੋਂ ਅਕਾਦਮਿਕ ਸੈਸ਼ਨ 2026-2027 ਲਈ ਪੰਜਾਬ ਭਰ ਦੇ ਸਾਰੇ ਲਾਅ ਕੋਰਸਾਂ ਦੀ ਕੇਂਦਰੀਕ੍ਰਿਤ ਆਨਲਾਈਨ ਦਾਖਲਾ ਅਤੇ ਕਾਊਂਸਲਿੰਗ ਦੀ ਪ੍ਰਕਿਰਿਆ ਦੀ ਜ਼ਿੰਮੇਵਾਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ (ਜੀ ਐੱਨ ਡੀ ਯੂ) ਨੂੰ ਸੌਂਪੀ ਗਈ ਹੈ। ਰਾਜ ਦੇ ਉਚੇਰੀ ਸਿੱਖਿਆ ਵਿਭਾਗ ਦੀ ਰਹਿਨੁਮਾਈ ਹੇੇਠ ਇਹ ਰਾਜ-ਪੱਧਰੀ ਦਾਖਲਾ ਅਤੇ ਕਾਊਂਸਲਿੰਗ ਪ੍ਰਕਿਰਿਆ ਪੰਜਾਬ ਦੇ ਸਰਕਾਰੀ, ਸਰਕਾਰੀ ਸਹਾਇਤਾ ਪ੍ਰਾਪਤ ਅਤੇ ਨਿੱਜੀ ਲਾਅ ਕਾਲਜਾਂ ਨੂੰ ਕਵਰ ਕਰੇਗੀ। ਵਾਈਸ ਚਾਂਸਲਰ ਨੇ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਦਾਖਲਾ ਪ੍ਰਕਿਰਿਆ ਵਿਚ ਗੁਰੂ ਨਾਨਕ ਦੇਵ ’ਵਰਸਿਟੀ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਬੀ ਏ ਐੱਲ ਐੱਲ ਬੀ (5 ਸਾਲਾ), ਬੀ ਬੀ ਏ ਐੱਲ ਐੱਲ ਬੀ (5 ਸਾਲਾ), ਬੀ ਕਾਮ ਐੱਲ ਐੱਲ ਬੀ (5 ਸਾਲਾ) ਅਤੇ ਐੱਲ ਐੱਲ ਬੀ (3 ਸਾਲਾ) ਵਰਗੇ ਅੰਡਰਗ੍ਰੈਜੂਏਟ ਲਾਅ ਕੋਰਸਾਂ ਵਿੱਚ ਦਾਖਲੇ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ 2026 ਦਾ ਪ੍ਰਾਸਪੈਕਟਸ, ਸਮਾਂ-ਸੂਚੀ, ਯੋਗਤਾ ਮਾਪਦੰਡ ਅਤੇ ਫੀਸ ਬਾਰੇ ਸੂਚਨਾ ਵੈੱਬਸਾਈਟ ’ਤੇ ਉਪਲਬਧ ਕਰਵਾਈ ਜਾਵੇਗੀ।
Share this content:



Post Comment