Loading Now

ਘਰ ‘ਤੇ ਅਸਮਾਨੀ ਬਿਜਲੀ ਡਿੱਗਣ ਨਾਲ ਡਿੱਗੀ ਛੱਤ, ਬਜ਼ੁਰਗ ਔਰਤ ਦੀ ਹੋਈ ਮੌਤ

ਘਰ ‘ਤੇ ਅਸਮਾਨੀ ਬਿਜਲੀ ਡਿੱਗਣ ਨਾਲ ਡਿੱਗੀ ਛੱਤ, ਬਜ਼ੁਰਗ ਔਰਤ ਦੀ ਹੋਈ ਮੌਤ

ਫਤਿਹਾਬਾਦ, 17 ਸਤੰਬਰ – ਹਰਿਆਣਾ ਦੇ ਜਿਲਾ ਫਤਿਹਾਬਾਦ ਦੇ ਪਿੰਡ ਖਜੂਰੀ ਜਾਤੀ ਵਿਖੇ ਅਸਮਾਨੀ ਬਿਜਲੀ ਘਰ ਦੀ ਛੱਤ ‘ਤੇ ਡਿੱਗਣ ਦੇ ਕਾਰਨ ਇਕ ਬਜੁਰਗ ਔਰਤ ਦੀ ਮੌਤ ਹੋ ਗਈ ਹੈ ।

ਕੌਣ ਹੈ ਇਹ ਬਜਰਗ ਔਰਤ

ਮਿਲੀ ਜਾਣਕਾਰੀ ਅਨੁਸਾਰ ਅੱਜ ਸਵੇਰੇੇ 3 ਵਜੇ ਦੇ ਕਰੀਬ ਪਿੰਡ ਖਜੂਰੀ ਜਾਤੀ ਵਿਖੇ ਜੋ ਇਕ ਘਰ ਦੀ ਛੱਤ ‘ਤੇ ਅਸਮਾਨੀ ਬਿਜਲੀ ਡਿੱਗਣ ਨਾਲ ਕਮਰੇ ਦੀ ਛੱਤ ਹੀ ਹੇਠਾਂ ਡਿੱਗ ਪਈ ਦੇ ਕਾਰਨ ਅੰਦਰ ਸੁੱਤੀ ਪਈ 58 ਸਾਲਾ ਬਜੁਰਗ ਮਹਿਲਾ ਦੀ ਛੱਤ ਦੇ ਡਿੱਗੇ ਮਲਬੇ ਹੇਠਾਂ ਆ ਕੇ ਮੌਤ ਹੋ ਗਈ ਹੈ ਵਿਚ ਬਜੁਰਗ ਮਹਿਲਾ ਦੀ ਪਛਾਣ ਨਨਹੀ ਦੇਵੀ ਦੇ ਤੌਰ ‘ਤੇ ਹੋਈ ਹੈ ।

ਪਰਿਵਾਰਕ ਮੈਂਬਰਾਂ ਤੇ ਗੁਆਂਢੀਆਂ ਵਿਚ ਮਚਿਆ ਹੜਕੰਪ

ਘਰ ਦੀ ਛੱਤ ਤੇ ਜਿਵੇਂ ਹੀ ਅਸਮਾਨੀ ਬਿਜਲੀ ਡਿੱਗੀ ਅਤੇ ਇਸ ਨਾਲ ਕਮਰੇ ਦੀ ਛੱਤ ਹੇਠਾਂ ਡਿੱਗ ਪਈ ਦੇ ਕਾਰਨ ਹੋਏ ਜਬਰਦਸਤ ਧਮਾਕੇ ਕਾਰਨ ਪਰਿਵਾਰਕ ਮੈਂਬਰਾਂ ਵਿਚ ਹੀ ਨਹੀਂ ਬਲਕਿ ਗੁਆਂਢੀਆਂ ਵਿਚ ਹੀ ਹੜਕੰਚ ਮਚ ਗਿਆ । ਆਵਾਜ ਸੁਣ ਕੇ ਜਦੋਂ ਪਰਿਵਾਰਕ ਮੈਂਬਰਾਂ ਨੇ ਕਮਰੇ ਅੰਦਰ ਜਾਣ ਦੀ ਕੋਸਿ਼ਸ਼ ਕੀਤੀ ਤਾਂ ਦਰਵਾਜਾ ਅੰਦਰ ਬੰਦ ਅਤੇ ਮਲਬਾ ਡਿੱਗੇ ਹੋਣ ਦੇ ਕਾਰਨ ਕਾਫੀ ਸਮਾਂ ਅੰਦਰ ਜਾਣ ਨੂੰ ਲੱਗ ਗਿਆ ਅਤੇ ਅੰਦਰ ਜਾ ਕੇ ਦੇਖਿਆ ਤਾਂ ਬਜੁਰਗ ਮਾਤਾ ਮਲਬੇ ਹੇਠਾਂ ਦੱਬੀ ਪਈ ਸੀ, ਜਿਸਨੂੰ ਜਦੋਂ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਵਲੋਂ ਮਹਿਲਾ ਨੂੰ ਮ੍ਰਿਤਕ (Deceased) ਐਲਾਨ ਦਿੱਤਾ ਗਿਆ ।

Share this content:

Post Comment