ਗੁਲਮਰਗ : ਅੱਧ ਵਿਚਾਲੇ ਰੁਕੀਆਂ ਕੇਬਲ ਕਾਰਾਂ, ਹਵਾ ‘ਚ ਫਸੇ 300 ਸੈਲਾਨੀ
ਜੰਮੂ ਕਸ਼ਮੀਰ, 26 ਣਜੰਮੂ ਕਸ਼ਮੀਰ ਦੇ ਪ੍ਰਸਿੱਧ ਸੈਰ-ਸਪਾਟਾ ਸਥਾਨ ਗੁਲਮਰਗ ਵਿੱਚ ਸੋਮਵਾਰ ਨੂੰ ਇੱਕ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਅਚਾਨਕ ਇੱਕ ਤਕਨੀਕੀ ਖਰਾਬੀ ਕਾਰਨ ਗੋਂਡੋਲਾ ਕੇਬਲ ਕਾਰ ਸੇਵਾ ਬੰਦ ਹੋ ਗਈ, ਜਿਸ ਕਾਰਨ ਲਗਭਗ 300 ਸੈਲਾਨੀ ਕੇਬਲ ਕਾਰ ਦੇ ਡੱਬਿਆਂ ਵਿੱਚ ਫਸ ਗਏ। ਇਸ ਘਟਨਾ ਤੋਂ ਬਾਅਦ ਹਫੜਾ-ਦਫੜੀ ਦਾ ਮਾਹੌਲ ਬਣ ਗਿਆ ਅਤੇ ਸੈਲਾਨੀਆਂ ਵਿੱਚ ਦਹਿਸ਼ਤ ਫੈਲ ਗਈ। ਫਿਲਹਾਲ ਬਚਾਅ ਕਾਰਜ ਚੱਲ ਰਹੇ ਹਨ ਅਤੇ ਸੈਲਾਨੀਆਂ ਨੂੰ ਕੇਬਲ ਕਾਰ ਤੋਂ ਹੇਠਾਂ ਉਤਾਰਿਆ ਜਾ ਰਿਹਾ ਹੈ।
ਅਧਿਕਾਰੀਆਂ ਮੁਤਾਬਕ ਤਕਨੀਕੀ ਸਮੱਸਿਆ ਕਾਰਨ ਗੋਂਡੋਲਾ ਸੇਵਾ ਨੂੰ ਤੁਰੰਤ ਰੋਕਣਾ ਪਿਆ।
ਸੂਚਨਾ ਮਿਲਣ ‘ਤੇ ਫੌਜ ਦੀ 9ਵੀਂ ਰਾਜ ਰਾਈਫਲਜ਼, ਜੰਮੂ ਕਸ਼ਮੀਰ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀ ਇੱਕ ਸਾਂਝੀ ਬਚਾਅ ਟੀਮ ਮੌਕੇ ‘ਤੇ ਪਹੁੰਚੀ ਅਤੇ ਇੱਕ ਵਿਸ਼ਾਲ ਬਚਾਅ ਕਾਰਜ ਸ਼ੁਰੂ ਕੀਤਾ ਗਿਆ। ਤੰਗਮਰਗ ਦੇ ਸਬ- ਡਿਵੀਜ਼ਨਲ ਮੈਜਿਸਟ੍ਰੇਟ (ਐਸਡੀਐਮ) ਅਤੇ ਤਹਿਸੀਲਦਾਰ ਵੀ ਬਚਾਅ ਕਾਰਜ ਦੀ ਨਿਗਰਾਨੀ ਲਈ ਮੌਕੇ ‘ਤੇ ਪਹੁੰਚੇ। ਰਾਹਤ ਅਤੇ ਬਚਾਅ ਕਾਰਜ ਤੇਜ਼ ਰਫ਼ਤਾਰ ਨਾਲ ਜਾਰੀ ਰਹੇ ਸੈਲਾਨੀਆਂ ਨੂੰ ਸੁਰੱਖਿਅਤ ਬਾਹਰ ਕੱਢਣ ਦੀ ਪ੍ਰਕਿਰਿਆ ਤੇਜੀ ਨਾਲ ਚੱਲਦੀ ਰਹੀ।
Share this content:



Post Comment