Loading Now

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਫ਼ਿਰੋਜ਼ਪੁਰ-ਮੋਗਾ ਜ਼ੋਨ ਵਲੋਂ ਨੈਤਿਕ ਸਿੱਖਿਆ ਇਮਤਿਹਾਨ ਦਾ ਨਤੀਜਾ ਐਲਾਨਿਆ

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਫ਼ਿਰੋਜ਼ਪੁਰ-ਮੋਗਾ ਜ਼ੋਨ ਵਲੋਂ ਨੈਤਿਕ ਸਿੱਖਿਆ ਇਮਤਿਹਾਨ ਦਾ ਨਤੀਜਾ ਐਲਾਨਿਆ

gil-300x125 ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਫ਼ਿਰੋਜ਼ਪੁਰ-ਮੋਗਾ ਜ਼ੋਨ ਵਲੋਂ ਨੈਤਿਕ ਸਿੱਖਿਆ ਇਮਤਿਹਾਨ ਦਾ ਨਤੀਜਾ ਐਲਾਨਿਆ

-125 ਸਕੂਲਾਂ ਦੇ 9000 ਵਿਦਿਆਰਥੀਆਂ ਨੇ ਦਿੱਤਾ ਸੀ ਨੈਤਿਕ ਸਿੱਖਿਆ ਇਮਤਿਹਾਨ

ਫਿਰੋਜ਼ਪੁਰ 22 ਸਤੰਬਰ ( ਗਿਆਨ ਸਿੰਘ) ਮੋਗਾ: ਗੁਰੂ ਗੋਬਿੰਦ ਸਿੰਘ ਸਟਡੀ ਸਰਕਲ ਵੱਲੋਂ ਬੱਚਿਆਂ ਵਿੱਚ ਨੈਤਿਕਤਾ ਦੇ ਗੁਣ ਪੈਦਾ ਕਰਨ, ਉਨ੍ਹਾਂ ਦੀ ਸ਼ਖ਼ਸੀਅਤ ਦਾ ਵਿਕਾਸ ਕਰਨ ਅਤੇ ਮੁਕਾਬਲੇ ਦੀ ਭਾਵਨਾ ਪੈਦਾ ਕਰਨ ਦੇ ਉਦੇਸ਼ ਨਾਲ ਕਰਵਾਏ ਗਏ ਨੈਤਿਕ ਸਿੱਖਿਆ ਇਮਤਿਹਾਨ ਦਾ ਨਤੀਜਾ ਐਲਾਨ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਫਿਰੋਜ਼ਪੁਰ-ਮੋਗਾ ਜੋਨ ਦੇ ਜੋਨਲ ਕੋਆਰਡੀਨੇਟਰ ਸ. ਗੁਰਮੀਤ ਸਿੰਘ ਗੁਰੂਹਰਸਹਾਏ ਨੇ ਦੱਸਿਆ ਕਿ ਜੋਨ ਦੇ ਕੁੱਲ 125 ਸਕੂਲਾਂ ਵਿੱਚ ਕਰਵਾਏ ਗਏ ਇਸ ਇਮਤਿਹਾਨ ਵਿੱਚ ਲਗਭਗ 9000 ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਉਨ੍ਹਾਂ ਦੱਸਿਆ ਕਿ ਨਤੀਜਾ ਜੋਨਲ ਪ੍ਰਧਾਨ ਸ. ਇੰਦਰਪਾਲ ਸਿੰਘ ਅਤੇ ਜੋਨਲ ਸਕੱਤਰ ਸ. ਗੁਰਭੇਜ ਸਿੰਘ ਦੀ ਅਗਵਾਈ ਹੇਠ ਜਾਰੀ ਕੀਤਾ ਗਿਆ। ਇਮਤਿਹਾਨ ਤਿੰਨ ਦਰਜਿਆਂ ਵਿੱਚ ਕਰਵਾਇਆ ਗਿਆ। ਪਹਿਲੇ ਦਰਜੇ (ਤੀਜੀ ਤੋਂ ਪੰਜਵੀਂ) ਵਿੱਚ ਅਗਮਪ੍ਰੀਤ ਕੌਰ, ਲਿਟਲ ਪਰਲਿਜ ਪਬਲਿਕ ਸਕੂਲ ਦੀਪ ਸਿੰਘ ਵਾਲਾ ਨੇ ਪਹਿਲਾ, ਸੀਰਤਪ੍ਰੀਤ ਕੌਰ, ਭਾਈ ਮਹਾ ਸਿੰਘ ਪਬਲਿਕ ਸਕੂਲ ਜਲਾਲਾਬਾਦ ਨੇ ਦੂਜਾ, ਨਵਨੀਤ ਕੌਰ, ਬਾਬਾ ਸ਼ਾਮ ਸਿੰਘ ਪਬਲਿਕ ਸਕੂਲ ਫੱਤੇ ਵਾਲਾ ਨੇ ਤੀਜਾ, ਗੁਰਨੂਰ ਕੌਰ, ਪੰਜਾਬ ਪਬਲਿਕ ਸਕੂਲ ਬਸਤੀ ਨੱਥੇ ਸ਼ਾਹ ਅਤੇ ਪਰਨੀਤ ਕੌਰ, ਸਰਕਾਰੀ ਪ੍ਰਾਇਮਰੀ ਸਕੂਲ ਨਿਜ਼ਾਮਦੀਨ ਨੇ ਚੌਥਾ, ਜਦਕਿ ਲਵਦੀਪ ਸਿੰਘ, ਸਰਕਾਰੀ ਪ੍ਰਾਇਮਰੀ ਸਕੂਲ ਸ਼ਕੂਰ ਅਤੇ ਸਾਹਿਬਦੀਪ ਸਿੰਘ, ਸਰਕਾਰੀ ਪ੍ਰਾਇਮਰੀ ਸਕੂਲ ਖਿਦਰੀ ਬਿਊਰਾ ਨੇ ਪੰਜਵਾਂ ਸਥਾਨ ਹਾਸਲ ਕੀਤਾ। ਦੂਜੇ ਦਰਜੇ (ਛੇਵੀਂ ਤੋਂ ਅੱਠਵੀਂ) ਵਿੱਚ ਅਮਾਨਤ ਕੌਰ, ਬਾਬਾ ਫਰੀਦ ਇੰਟਰਨੈਸ਼ਨਲ ਪਬਲਿਕ ਸਕੂਲ ਕੁਲਗੜੀ ਨੇ ਪਹਿਲਾ, ਪਰਮਾਨਦੀਪ ਕੌਰ, ਬਾਬਾ ਸ਼ਾਮ ਸਿੰਘ ਪਬਲਿਕ ਸਕੂਲ ਫੱਤੇ ਵਾਲਾ ਨੇ ਦੂਜਾ, ਜੈਸਲੀਨ ਕੌਰ, ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਦੀਪ ਸਿੰਘ ਵਾਲਾ ਨੇ ਤੀਜਾ, ਅਬਜੋਤ ਸਿੰਘ, ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਚੱਕ ਮਹੰਤਾਂ ਵਾਲਾ ਅਤੇ ਅਮਨਜੋਤ ਕੌਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੋਸਾ ਕੋਟਲਾ ਨੇ ਚੌਥਾ, ਜਦਕਿ ਹਰਸੀਰਤ ਕੌਰ, ਪੰਜਾਬ ਪਬਲਿਕ ਸਕੂਲ ਬਸਤੀ ਨੱਥੇ ਸ਼ਾਹ ਅਤੇ ਗੁਰਨੂਰ ਕੌਰ, ਖਾਲਸਾ ਮਿਸ਼ਨ ਅਕੈਡਮੀ ਗੁਰੂ ਹਰਸਹਾਏ ਨੇ ਪੰਜਵਾਂ ਸਥਾਨ ਪ੍ਰਾਪਤ ਕੀਤਾ। ਤੀਜੇ ਦਰਜੇ (ਨੌਵੀਂ ਤੋਂ ਬਾਰ੍ਹਵੀਂ) ਵਿੱਚ ਸੀਆ ਰਾਣੀ, ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਚੱਕ ਮਹੰਤਾਂ ਵਾਲਾ ਨੇ ਪਹਿਲਾ, ਜਸਮੀਤ ਕੌਰ, ਅਕਾਲ ਅਕੈਡਮੀ ਨਵਾਂ ਕਿਲਾ ਨੇ ਦੂਜਾ, ਸੁਖਮੀਤ ਕੌਰ, ਲਿਟਲ ਪਜਲਜ ਪਬਲਿਕ ਸਕੂਲ ਦੀਪ ਸਿੰਘ ਵਾਲਾ ਨੇ ਤੀਜਾ, ਰਮਨਦੀਪ ਕੌਰ, ਬਾਬਾ ਫਰੀਦ ਪਬਲਿਕ ਸਕੂਲ ਕੁਲਗੜੀ ਅਤੇ ਸੁਖਮਨਦੀਪ ਕੌਰ, ਅਕਾਲ ਅਕੈਡਮੀ ਮਨਾਵਾਂ ਨੇ ਚੌਥਾ, ਜਦਕਿ ਕਿਰਨਪ੍ਰੀਤ ਕੌਰ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਕੋਟ ਈਸੇ ਖਾਂ ਅਤੇ ਲਵਦੀਪ ਕੌਰ, ਸਰਦਾਰ ਸ਼ਾਮ ਸਿੰਘ ਅਟਾਰੀ ਪਬਲਿਕ ਸਕੂਲ ਫਤਿਹਗੜ੍ਹ ਸਭਰਾ ਨੇ ਪੰਜਵਾਂ ਸਥਾਨ ਹਾਸਲ ਕੀਤਾ। ਇਸ ਤੋਂ ਇਲਾਵਾ ਮੈਰਿਟ ਪੁਜ਼ੀਸ਼ਨਾਂ, ਉਤਸ਼ਾਹ ਵਧਾਊ ਅਤੇ ਵਿਸ਼ੇਸ਼ ਇਨਾਮ ਵੀ ਦਿੱਤੇ ਜਾਣਗੇ। ਪਹਿਲੀ, ਦੂਜੀ, ਤੀਜੀ, ਚੌਥੀ ਅਤੇ ਪੰਜਵੀਂ ਪੁਜ਼ੀਸ਼ਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਕ੍ਰਮਵਾਰ 2000, 1500, 1000, 500 ਅਤੇ 300 ਰੁਪਏ ਦੇ ਨਕਦ ਇਨਾਮ ਦਿੱਤੇ ਜਾਣਗੇ। ਸਾਰੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਅਤੇ ਜੇਤੂ ਵਿਦਿਆਰਥੀਆਂ ਨੂੰ ਮੋਮੈਂਟੋ ਵੀ ਦਿੱਤੇ ਜਾਣਗੇ। ਜੋਨਲ ਪ੍ਰਧਾਨ ਸ. ਇੰਦਰਪਾਲ ਸਿੰਘ ਅਤੇ ਜੋਨਲ ਸਕੱਤਰ ਸ. ਗੁਰਭੇਜ ਸਿੰਘ ਨੇ ਜੇਤੂ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਜਿਹੇ ਉਪਰਾਲੇ ਬੱਚਿਆਂ ਵਿੱਚ ਨੈਤਿਕ ਕਦਰਾਂ-ਕੀਮਤਾਂ ਅਤੇ ਚੰਗੇ ਸੰਸਕਾਰ ਪੈਦਾ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਦੱਸਿਆ ਕਿ ਜੇਤੂ ਵਿਦਿਆਰਥੀਆਂ ਨੂੰ ਸਰਟੀਫਿਕੇਟ, ਨਕਦ ਇਨਾਮ ਅਤੇ ਮੋਮੈਂਟੋ ਜਲਦ ਹੀ ਵੰਡੇ ਜਾਣਗੇ।

Share this content:

Post Comment