Loading Now

ਗ਼ਜ਼ਲ/ਦੇਵਿੰਦਰ ਸਿੰਘ ਜੌਹਲ

ਗ਼ਜ਼ਲ/ਦੇਵਿੰਦਰ ਸਿੰਘ ਜੌਹਲ

ਨੀਂਦ ਨਾ ਟੁੱਟਦੀ ਤਾਂ ਟੁੱਟਦੇ ਮਾਣ ਕਿਦਾਂ
ਰਿਸ਼ਤਿਆਂ ਤੋਂ ਛੁਟਕ ਜਾਂਦੇ ਤਾਣ ਕਿੱਦਾਂ

ਮੌਸਮਾਂ ਨੂੰ ਮਾਰ ਨਾ ਵਗਦੀ ਕਿਤੇ ਤਾਂ
ਕੋਇਲਾਂ ਨੂੰ ਭੁੱਲ ਜਾਂਦੇ ਗਾਣ ਕਿੱਦਾਂ

ਸਰਦਲਾਂ ਤਕ ਦੁਸ਼ਮਣਾਂ ਦੀ ਅੱਤ ਪੁੱਜੀ
ਤੇਜ ਧਾਰੇ ਚੜ੍ਹ ਗਏ ਖ਼ੁਦ ਸਾਣ ਕਿੱਦਾਂ

ਪੰਛੀਆਂ ਨੁੰ ਰੁੱਖ ਨਾ ਲੱਭੇ ਯਕੀਨਨ
ਮੇਰਿਆਂ ਸਾਹਾਂ ‘ਚ ਬੈਠੇ ਆਣ ਕਿੱਦਾਂ

ਹੀਲ ਹੁੱਜਤ ਕਰ ਵਿਜੋਗੇ ਤੱਜ ਹੁੰਦੇ
ਧੜਕਣਾ ਵਿਚ ਬੈਠਿਓ ਖ਼ੁਦ ਜਾਣ ਕਿੱਦਾਂ

ਹੱਥ ਤੇ ਹੱਥ ਧਰਦਿਆਂ ਕੀ ਜਿੱਤਣਾ ਸੀ
ਭੱਜਦੇ ਤਾਂ ਵੱਖ ਹੁੰਦੇ ਵਾਣ ਕਿੱਦਾਂ

ਹੱਥ ਨਾ ਹੋਏ ਕਿਸੇ ਦਾ ਅੱਖ ਰੱਖੋ
ਚੁੱਪ ਚਪੀਤੇ ਬਹਿ ਗਈ ਹੈ ਖਾਣ ਕਿੱਦਾਂ

ਚਲ ਹਵਾ ਨੂੰ ਪੁੱਛ ਜੇ ਉਹ ਸੱਚ ਬੋਲੇ
ਚੜ੍ਹ ਗਈ ਜ਼ਹਿਰੀ ਜ਼ਹਿਰੀਲੀ ਪਾਣ ਕਿੱਦਾਂ

ਟੋਹ ਲਿਆ ਹਰ ਖੱਲ ਖੂੰਜਾ ਮਨ ਬਦਨ ਸਭ
ਰੱਟ ਬਿਨ ਰੋਮਾਂ ‘ਚ ਵਸਦੀ ਬਾਣ ਕਿੱਦਾਂ

ਜਾਗਦੀ ਜੇ ਸੱਥ ਉਜਾਗਰ ਸੱਚ ਹੁੰਦੇ
ਫਿਰਨੀਆਂ ਨੇ ਖਾ ਲਏ ਨੇ ਹਾਣ ਕਿੱਦਾਂ

ਚਲ ਹਵਾ ਨੂੰ ਪੁੱਛ ਜੇ ਉਹ ਸੱਚ ਬੋਲੇ
ਚੜ੍ਹ ਗਈ ਜ਼ਹਿਰੀ ਜ਼ਹਿਰੀਲੀ ਪਾਣ ਕਿੱਦਾਂ

Devender-singh-johal-233x300 ਗ਼ਜ਼ਲ/ਦੇਵਿੰਦਰ ਸਿੰਘ ਜੌਹਲ

ਦੇਵਿੰਦਰ ਸਿੰਘ ਜੌਹਲ

Share this content:

Post Comment