Loading Now

ਖਿੱਲਰੇ ਵਰਕੇ’ ਕਾਵਿ ਪੁਸਤਕ ਲੋਕ ਅਰਪਣ

ਖਿੱਲਰੇ ਵਰਕੇ’ ਕਾਵਿ ਪੁਸਤਕ ਲੋਕ ਅਰਪਣ

IMG-20261005-WA0040-300x200 ਖਿੱਲਰੇ ਵਰਕੇ' ਕਾਵਿ ਪੁਸਤਕ ਲੋਕ ਅਰਪਣ

ਜਲੰਧਰ, 5 ਅਕਤੂਬਰ-ਦੇਸ਼ ਭਗਤ ਯਾਦਗਾਰ ਹਾਲ ਵਿਚ ਕਵਿੱਤਰੀ ਬਲਜੀਤ ਬੱਲ ਦੀ ਪਲੇਠੀ ਕਾਵਿ ਪੁਸਤਕ ‘ਖਿੱਲਰੇ ਵਰਕੇ’ ਲੋਕ ਅਰਪਣ ਕੀਤੀ ਗਈ। ਸਮਾਗਮ ਦੀ ਪ੍ਰਧਾਨਗੀ ਡਾ. ਲਖਵਿੰਦਰ ਸਿੰਘ ਜੌਹਲ ਅਤੇ ਜੁਝਾਰੂ ਕਵੀ ਕਾਮਰੇਡ ਦਰਸ਼ਨ ਖਟਕੜ ਨੇ ਕੀਤੀ।

ਅਪਣੱਤ ਅਤੇ ਸਮਾਜਿਕ ਸਾਂਝ ਦੀ ਬਾਤ ਪਾਉਂਦੀ ਕਵਿਤਾ ਦੀ ਇਸ ਕਿਤਾਬ ‘ਤੇ ਡਾ. ਅਰਵਿੰਦਰ ਕੌਰ ਕਾਕੜਾ ਨੇ ਆਪਣੇ ਵਿਚਾਰ ਸਾਂਝੇ ਕੀਤੇ। ਕਾਕੜਾ ਨੇ ਇਨ੍ਹਾਂ ਕਵਿਤਾਵਾਂ ਨੂੰ ਖਲਾਅ ਨੂੰ ਸ਼ਬਦਾਂ ਨਾਲ ਤੁਰਨ ਦੀ ਕੋਸ਼ਿਸ਼ ਦੱਸਦਿਆਂ ਇਸ ਕਾਵਿ-ਸੰਗ੍ਰਹਿ ਨੂੰ ਨਵੇਂ ਤਰੀਕੇ ਤੋਂ ਔਰਤ ਵੇਦਨਾ ਦੇ ਰੂਬਰੂ ਕਰਵਾਉਣ ਦੀ ਹਾਮੀ ਭਰਦਾ ਕਿਹਾ।

ਕਾਮਰੇਡ ਦਰਸ਼ਨ ਖਟਕੜ ਨੇ ਬਲਜੀਤ ਬੱਲ ਵਲੋਂ ਰਚੀਆਂ ਕਵਿਤਾਵਾਂ ਨੂੰ ਸਮਾਜਿਕ ਸੀਮਾਵਾਂ ਹਾਂ-ਪੱਖੀ ਅਤੇ ਨਾਂਹ-ਪੱਖੀ ਸਥਿਤੀਆਂ ਵਿਚ ਸਥਾਪਤ ਕਰਦਾਂ-ਕੀਮਤਾਂ ਨੂੰ ਟੱਕਰ ਦਿੰਦੀਆਂ ਦੱਸਿਆ। ਉਨ੍ਹਾਂ ਬਲਜੀਤ ਬੱਲ ਤੋਂ ਆਉਣ ਵਾਲੇ ਸਮੇਂ ‘ਚ ਸਕਾਰਾਤਮਿਕ ਸੋਚ ਅਤੇ ਉਸਾਰੂ ਰਚਨਾ ਦੀ ਆਸ ਵੀ ਪ੍ਰਗਟਾਈ। ਸਮਾਗਮ ਦੇ ਮਹਿਮਾਨ ਡਾ. ਲਖਵਿੰਦਰ ਸਿੰਘ ਜੌਹਲ ਨੇ ਕਿਤਾਬ ‘ਖਿੱਲਰੇ ਵਰਕੇ’ ‘ਚ ਸੌ ਤੋਂ ਵੱਧ ਸਫਿਆਂ ‘ਤੇ ਛਪੀਆਂ ਅਲੱਗ-ਅਲੱਗ ਛੋਟੀਆਂ-ਵੱਡੀਆਂ ਕਵਿਤਾਵਾਂ ਨੂੰ ਅਪਣਤ, ਮੁਹੱਬਤ ਅਤੇ ਮੋਹ ਦੀ ਹਾਮੀ ਭਰਦੇ ਇਕੋ ਵਿਚਾਰ ਦੇ ਪ੍ਰਗਟਾਵੇ ਵਜੋਂ ਦਰਸਾਇਆ।

ਇਸ ਮੌਕੇ ‘ਤੇ ਨਵਾਂ ਸ਼ਹਿਰ ਤੋਂ ਉਚੇਚੇ ਤੌਰ ‘ਤੇ ਪਹੁੰਚੇ ਡਾ. ਦਵਿੰਦਰ ਕੁਮਾਰ ਨੇ ਕਵਿਤਾ ਬਾਰੇ ਬੌਧਿਕ ਅਤੇ ਸਮਾਜਿਕ ਸੰਦਰਭ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।

ਕਵਿੱਤਰੀ ਬਲਜੀਤ ਕੌਰ ਬੱਲ ਨੇ ਆਪਣੀ ਸਿਰਜਣ ਪ੍ਰਕਿਰਿਆ ਅਤੇ ਆਪਣੇ ਜੁਝਾਰੂ ਕਵੀ ਪਿਤਾ ਫਤਿਹਜੀਤ ਸਿੰਘ ਦੀ ਸਿਰਜੀ ਸਾਹਿਤਕ ਦੁਨੀਆ ਦੇ ਅਸਰ ਦੀ ਗੱਲ ਕੀਤੀ। ਇਸ ਪੁਸਤਕ ਦੇ ਵਿਚਾਰ ਚਰਚਾ ਸਮਾਗਮ ‘ਚ ਦੇਸ਼ ਭਗਤ ਯਾਦਗਾਰ ਹਾਲ ਕਾਮੇਟੀ ਦੇ ਕਾਮਰੇਡ ਗੁਰਮੀਤ, ਕਾਮਰੇਡ ਚਰੰਜੀ ਲਾਲ, ਰਣਜੀਤ ਸਿੰਘ ਔਲਖ, ਮੈਡਮ ਸੁਰਿੰਦਰ ਕੁਮਾਰੀ ਕੋਛੜ, ਡਾ. ਸੇਲੈਸ਼ ਹਾਜ਼ਰ ਸਨ। ਇਨ੍ਹਾਂ ਤੋਂ ਇਲਾਵਾ ਨਾਟਕਕਾਰ ਜਗੀਰ ਜੋਸ਼ਨ, ਜਸਬੀਰ ਦੀਪ, ਡਾ. ਸ਼ਿਵਰਾਜ, ਇੰਦਰਜੀਤ ਸਿੰਘ ਆਰਟਿਸ (ਜਲੰਧਰ) ਅਤੇ ਭਗਵੰਤ ਰਸੂਲਪੂਰੀ, ਕਮਲਜੀਤ ਵੀ ਵਿਸੇਸ਼ ਤੌਰ ‘ਤੇ ਹਾਜ਼ਿਰ ਹੋਏ ਸਨ। ਇਸ ਮੌਕੇ ‘ਤੇ ਮੱਖਣ ਮਾਨ (ਕਹਾਣੀਕਾਰ) ਲਿਖਿਆ ਗਿਆ ਪਰਚਾ ਪੜ੍ਹਿਆ ਗਿਆ।

Share this content:

Post Comment