ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿੱਚ ਵਿਸ਼ਵ ਪੁਸਤਕ ਦਿਵਸ ਮਨਾਇਆ ਗਿਆ
*ਸੁੱਖੀ ਬਾਠ ਵਲੋਂ ਸਕੂਲ ਲਾਇਬ੍ਰੇਰੀ ਲਈ ਕਿਤਾਬਾਂ ਭੇਂਟ
ਫਗਵਾੜਾ, 27 ਅਪ੍ਰੈਲ – ਵਿਸਵ ਪੁਸਤਕ ਦਿਵਸ 23 ਅਪਰੈਲ ਨੂੰ ਸਾਰੀ ਦੁਨੀਆਂ ਵਿੱਚ ਕਿਤਾਬ ਪੇ੍ਮੀਆਂ ਵਲੋਂ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਕੈਂਬਰਿਜ਼ ਇੰਟਰਨੈਸ਼ਨਲ ਸਕੂਲ ਫਗਵਾੜਾ ਵਿਖੇ “ਵਿਸ਼ਵ ਪੁਸਤਕ ਦਿਵਸ” ਨੂੰ ਸਮਰਪਿਤ ਪੋਰਗਰਾਮ ਵਿੱਚ ਸੁੱਖੀ ਬਾਠ ਸੰਸਥਾਪਕ ਪੰਜਾਬ ਭਵਨ ਸਰੀ ਕੈਨੇਡਾ ਵਿਸ਼ੇਸ਼ ਤੌਰ ਤੇ ਪਹੁੰਚੇ । ਸਕੂਲ ਪ੍ਰਿੰਸੀਪਲ ਸ: ਜ਼ੋਰਾਵਰ ਸਿੰਘ ਅਤੇ ਸਟਾਫ਼ ਵੱਲੋਂ ਸੁੱਖੀ ਬਾਠ ਜੀ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਪੰਜਾਬ ਭਵਨ ਸਰੀ ਕੈਨੇਡਾ ਸੰਸਥਾ ਵੱਲੋਂ ਸਕੂਲ ਦੀ ਲਇਬ੍ਰੇਰੀ ਲਈ ਵਿਸ਼ਵ ਪੁਸਤਕ ਦਿਵਸ ਤੇ ਕਿਤਾਬਾਂ ਦਾ ਸੈਟ ਭੇਂਟ ਕੀਤਾ ਗਿਆ। ਅੱਗੇ ਵੀ ਬੱਚਿਆਂ ਦੀ ਬਿਹਤਰੀ ਲਈ ਉਪਰਾਲੇ ਕਰਨ ਸਬੰਧੀ ਮੀਟਿੰਗ ਕੀਤੀ ਗਈ। ਇਸ ਮੌਕੇ ਅਸ਼ੋਕ ਮਹਿਰਾ ਜੀ ਇੰਟਰਨੈਸ਼ਨਲ ਕੋਆਰਡੀਨੇਟਰ ਮਿਸ਼ਨ ਹਨੇਰੇ ਤੋਂ ਚਾਨਣ ਵੱਲ ਵਲੋਂ ਕੈਂਬਰਿਜ਼ ਇੰਟਰਨੈਸ਼ਨਲ ਸਕੂਲ ਫਗਵਾੜਾ ਵਿੱਚ ਬਾਲ ਸਾਹਿਤ ਨੂੰ ਉਤਸ਼ਾਹਿਤ ਕਰਨ ਲਈ ਦੂਸਰੀ ਕੌਮਾਂਤਰੀ ਕਾਨਫਰੰਸ ਜੋ ਕਿ ਪੰਜਾਬ ਭਵਨ ,ਸਰੀ, ਕਨੇਡਾ ਦੇ ਸਹਿਯੋਗ ਨਾਲ ਸੁੱਖੀ ਬਾਠ ਜੀ ਦੀ ਰਹਿਨੁਮਾਈ ਹੇਠ ਪਰੋਜੈਕਟ” ਨਵੀਆਂ ਕਲਮਾਂ – ਨਵੀਂ ਉਡਾਣ “ਦੇ ਹੇਠ 3 ਮਈ ਦਿਨ ਐਤਵਾਰ ਨੂੰ ਹੋ ਰਹੀ ਹੈ ਤੇ ਵਿਚਾਰ ਚਰਚਾ ਕੀਤੀ । ਉਂਕਾਰ ਸਿੰਘ ਤੇਜੇ ਪ੍ਰੋਜੈਕਟ ਇੰਚਾਰਜ ਨਵੀਆਂ ਕਲਮਾਂ ਨਵੀਂ ਉਡਾਣ ਵਲੋਂ ਇਸ ਕਾਨਫਰੰਸ ਦੀ ਤਿਆਰੀ ਲਈ ਸਤਿਕਾਰਯੋਗ ਚੇਅਰਪਰਸਨ ਜਸਵੀਰ ਬਾਸੀ , ਪਿਸੀਪਲ ਸਾਹਿਬ ਅਤੇ ਸਕੂਲ ਮੈਨੇਜ਼ਮੈਂਟ ਦੇ ਸਹਿਯੋਗ ਲਈ ਧੰਨਵਾਦ ਕੀਤਾ । ਗੁਰਮੀਤ ਪਲਾਹੀ ਤੇ ਮੈਡਮ ਦਲਜੀਤ ਕੌਰ ਚਾਨਾ ਜੀ ਵਿਸ਼ੇਸ਼ ਤੌਰ ਤੇ ਇਸ ਪਰੋਗਰਾਮ ਵਿੱਚ ਹਾਜ਼ਰ ਹੋਏ ਅਤੇ ਕਾਨਫਰੰਸ ਨੂੰ ਸਫ਼ਲ ਬਨਾਉਣ ਲਈ ਬਹੁਤ ਹੀ ਵਡਮੁੱਲੇ ਸੁਝਾਅ ਜਿੱਤੇ।
Share this content:



Post Comment