Loading Now

ਕਹਾਣੀ/ਕਬਜ਼ਾ/ਗੁਰਪ੍ਰੀਤ ਸਿੰਘ ਜਖਵਾਲੀ

ਕਹਾਣੀ/ਕਬਜ਼ਾ/ਗੁਰਪ੍ਰੀਤ ਸਿੰਘ ਜਖਵਾਲੀ

ਜਸਪਾਲ ਸਿੰਘ ਦਾ ਮੁੰਡਾ ਕਰਨਬੀਰ ਖੇਤ ਤੋਂ ਘਰ ਆਇਆ ਤੇ ਕਰਨਵੀਰ ਨੇ ਆਪਣੀ ਬੇਬੇ ਤੋਂ ਪੁੱਛਿਆ ਬੇਬੇ ਬਾਪੂ ਕਿੱਥੇ ਗਿਆ..? ਕਰਨਬੀਰ ਦੀ ਬੇਬੇ ਨੇ ਕਿਹਾ, ਉਹ ਤਾਂ ਪੁੱਤ ਆਪਣੇ ਪਿੰਡ ਦੇ ਕੈਲੇ ਜਿਮੀਦਾਰ ਦੇ ਸੰਸਕਾਰ ਤੇ ਗਿਆ, ਪਰ ਬੇਬੇ ਉਹਨਾਂ ਨੇ ਆਪਣੇ ਨਾਲ ਘੱਟ ਕੀਤੀ ਹੈ,ਜੋ ਉਹਦੇ ਸੰਸਕਾਰ ਤੇ ਚਲਾ ਗਿਆ, ਕਰਨਬੀਰ ਨੇ ਆਪਣੀ ਬੇਬੇ ਨੂੰ ਕਿਹਾ , ਪਰ ਬੇਬੇ ਚੁੱਪ ਸੀ, ਥੋੜੀ ਦੇਰ ਬਾਅਦ ਸ਼ਾਮ ਹੁੰਦਿਆਂ ਤੱਕ ਕਰਨਬੀਰ ਦਾ ਬਾਪੂ ਜਸਪਾਲ ਘਰੇ ਆ ਗਿਆ, ਤਾਂ ਕਰਨਬੀਰ ਨੇ ਕਿਹਾ ਬਾਪੂ ਕੈਲੇ ਜਿਮੀਦਾਰ ਦੇ ਘਰੇ ਕਿਉਂ ਗਿਆ ਸੀ, ਉਹਦੇ ਸੰਸਕਾਰ ਤੇ, ਉਹਨੇ ਤੇ ਉਹਦੇ ਪਰਿਵਾਰ ਨੇ ਤਾਂ ਆਪਣੀ ਜਮੀਨ ਤੇ ਕਬਜ਼ਾ ਕਰ ਲਿਆ ਸੀ, ਜਸਪਾਲ ਨੇ ਆਪਣੇ ਪੁੱਤ ਕਰਨਬੀਰ ਦੀਆਂ ਗੱਲਾਂ ਦਾ ਜਵਾਬ ਦਿੰਦਿਆਂ ਕਿਹਾ, ਕਿ ਮੈਂ ਤਾਂ ਪੁੱਤ ਇਹੋ ਵੇਖਣ ਗਿਆ ਸੀ, ਕੀ ਕੈਲੇ ਜਿਮੀਦਾਰ ਨੇ ਬਥੇਰੇ ਕਬਜ਼ੇ ਕੀਤੇ ਜਮੀਨਾਂ ਤੇ ਪਲਾਟਾਂ ਤੇ ਬਸ ਉਹੀ ਵੇਖਣ ਗਿਆ ਸੀ, ਕਿ ਉਹ ਆਪਣੇ ਨਾਲ ਕਿੰਨੀ ਜਮੀਨ ਕਿੰਨੇ ਪਲਾਟ ਲੈ ਗਿਆ ਕਬਜ਼ੇ ਜੋ ਕੀਤੇ ਸੀ, ਇਹ ਸੁਣਦਿਆਂ ਕਰਨਵੀਰ ਚੁੱਪ ਸੀ ਤੇ ਜਸਪਾਲ ਦੇ ਮੁਖ ਤੇ ਅਜੀਬ ਜਿਹਾ ਸਕੂਨ ਨਜ਼ਰ ਆ ਰਿਹਾ ਸੀ।

Share this content:

Post Comment