ਕਵਿਤਾ/ਮੈਂ ਝੂਠ ਹਾਂ/ਇੰਦਰਜੀਤ ਸਿੰਘ
ਮੈਂ ਝੂਠ ਹਾਂ,
ਤੇ ਰੱਬ ਦੀ ਦੁਨੀਆ ਸੱਚੀ,
ਤੇ ਉਹ ਆਪ ਸੱਚ ਦਾ ਸਰੂਪ।
ਮੈਂ ਪਲਾਂ ਦਾ ਭਰਮ ਹਾਂ,
ਉਹ ਸਦੀਆਂ ਦਾ ਯਕੀਨ।
ਮੈਂ ਸਮੇਂ ਨਾਲ ਬਦਲ ਜਾਂਦਾ ਹਾਂ,
ਉਹ ਕਾਲ ਤੋਂ ਪਰੇ ਅਟੱਲ ਹੈ।
ਮੇਰੇ ਸ਼ਬਦ ਇੱਕ ਦਿਨ ਚੁੱਪ ਹੋ ਜਾਂਦੇ ਹਨ,
ਉਸਦੀ ਖਾਮੋਸ਼ੀ ਵੀ ਸੱਚ ਬਿਆਨ ਕਰਦੀ ਹੈ।
ਮੇਰਾ ਅਹੰਕਾਰ ਧੂੜ ਬਣ ਕੇ ਉੱਡ ਜਾਂਦਾ ਹੈ,
ਉਸਦੀ ਰਹਿਮਤ ਸਦਾ ਅਟੱਲ ਰਹਿੰਦੀ ਹੈ।
ਮੈਂ ਆਪਣੇ ਆਪ ਨੂੰ ਲੱਭਦਾ ਫਿਰਦਾ ਹਾਂ,
ਉਹ ਹਰ ਸਾਹ ਵਿੱਚ ਵੱਸਦਾ ਹੈ।
ਮੈਂ ਝੂਠ ਦਾ ਪਰਛਾਂਵਾਂ ਹਾਂ,
ਉਹ ਸੱਚ ਦੀ ਰੌਸ਼ਨੀ।
ਅੰਤ ਵਿੱਚ ਸਭ ਕੁਝ ਮਿਟ ਜਾਂਦਾ ਹੈ,
ਪਰ ਉਹੀ ਸੱਚ ਸਦੀਵੀਂ ਰਹਿੰਦਾ ਹੈ।

– ਇੰਦਰਜੀਤ ਸਿੰਘ
-7508267274
Share this content:



Post Comment