Loading Now

ਕਵਿਤਾ/ਸੱਚ ਬੋਲਦੀਆਂ ਸੜਕਾਂ/ਯਸ਼ ਪਾਲ

ਕਵਿਤਾ/ਸੱਚ ਬੋਲਦੀਆਂ ਸੜਕਾਂ/ਯਸ਼ ਪਾਲ

*ਓਹ!*
*ਕੀ ਤੁਹਾਨੂੰ ਦਿਸਦਾ ਨਹੀਂ*
*ਚੌੜੀਆਂ ਸੜਕਾਂ ਲਈ*
*ਹਜ਼ਾਰਾਂ ਰੁੱਖ ਦੇ ਰਹੇ ਨੇ*
*ਆਪਣੀ ਕੁਰਬਾਨੀ?*

*ਕੀ ਤੁਹਾਨੂੰ ਅਜੇ ਵੀ*
*ਚਾਹੀਦੀ ਹੈ*
*ਵਿਕਾਸ ਦੀ ਕੋਈ*
*ਨਿਸ਼ਾਨੀ?*

*ਨਵੀਆਂ ਸੜਕਾਂ*
*ਦਸਦੀਆਂ ਨੇ-*

*ਵਿਕਾਸ ਦੇ ਨਾਂ ‘ਤੇ ਹੀ*
*ਉਖਾੜੀਆਂ*
*ਜਾ ਸਕਦੀਆਂ ਨੇ*
*ਜੜ੍ਹਾਂ*
*ਰੁੱਖ ਤੇ ਮਨੁੱਖ*
*ਦੋਵਾਂ ਦੀਆਂ*

2.

*ਰਾਸ਼ਟਰਵਾਦ!*

*ਜਦ ਮੇਰਾ ਗੁਆਂਢੀ*
*ਪਿਆਸਾ ਹੋ ਗਿਆ*
*ਮੇਰੇ ਖ਼ੂਨ ਦਾ*
*ਮੈਂ ਸਮਝ ਗਿਆ*
*ਰਾਸ਼ਟਰਵਾਦ ਆ ਗਿਆ*

3.

*ਪੁਰਸ਼*

*ਮੈਂ*
*ਪੁਰਸ਼ ਪੈਦਾ ਨਹੀਂ ਹੁੰਦਾ*
*ਮੈਨੂੰ*
*ਪੁਰਸ਼ ਬਣਾਉਂਦਾ ਹੈ*
*ਇਹ ਸਮਾਜ*

*ਬਚਪਨ ਤੋਂ ਹੀ*
*ਮੇਰੇ ਅੰਦਰ ਦੇ*
*ਨਾਰੀਤਵ ਨੂੰ*
*ਸਹਿਜੇ-ਸਹਿਜੇ*
*ਮਾਰਿਆ ਜਾਂਦਾ ਹੈ*

*ਇਉਂ ਕੋਈ ਪੁਰਸ਼*
*ਤਰਾਸ਼ਿਆ ਜਾਂਦਾ ਹੈ*

ਮੂਲ ਲੇਖਿਕਾ:
ਆਦਿਵਾਸੀ ਕਵਿੱਤਰੀ:
*ਜਸਿੰਤਾ ਕੇਰਕੇਟਾ*

ਹਿੰਦੀ ਤੋਂ ਪੰਜਾਬੀ ਰੂਪ:
ਯਸ਼ ਪਾਲ ਵਰਗ ਚੇਤਨਾ
(98145 35005)

Share this content:

Previous post

ਕੈਨੇਡਾ ਪੀਆਰ ਲਈ ਨਵੇਂ ਰਾਹ ਖੁੱਲ੍ਹਣ ਦੀ ਤਿਆਰੀ, ਐਕਸਪ੍ਰੈੱਸ ਐਂਟਰੀ ਦੇ ਨਿਯਮਾਂ ‘ਚ ਤਬਦੀਲੀ

Next post

ਕ੍ਰਿਕਟ ਰਣਭੂਮੀ : ਭਾਰਤ ਅਤੇ ਨਿਊਜ਼ੀਲੈਂਡ ਮਹਾਂ-ਸੰਗਰਾਮ ਦੇਸ਼ ਦੀ ਰਾਜਧਾਨੀ ਵੈਲਿੰਗਟਨ ਵਿਖੇ ਕੱਲ੍ਹ ਖੇਡਿਆ ਜਾਵੇਗਾ ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਦੂਜਾ ਰੋਮਾਂਚਕ ਵਨਡੇ ਮੈਚ

Post Comment