ਕਵਿਤਾ/ਯਸ਼ਪਾਲ
*’ਭਾਸ਼ਾ ਦਿਵਸ’ ਮੁਬਾਰਕ!*
*”ਉਹ*
*ਜਿਸਦੀ*
*ਪਿੱਠ ਥਾਪੜਦੇ ਨੇ*
*ਗਾਇਬ ਹੋ ਜਾਂਦੀ ਹੈ*
*ਉਸਦੀ*
*ਰੀੜ੍ਹ ਦੀ ਹੱਡੀ*
*-ਧੂਮਿਲ*
*ਸਭ ਤੋਂ ਪਹਿਲਾਂ*
*ਉਨ੍ਹਾਂ ਨੇ*
*ਪੂਜਿਆ*
*ਦੇਵਤਿਆਂ ਨੂੰ*
*ਦੇਵਤੇ*
*ਗਾਇਬ ਹੋ ਗਏ*
*ਧਰਤੀ ਤੋਂ*
*ਉਨ੍ਹਾਂ ਨੇ*
*ਬਣਾਈਆਂ*
*ਮੂਰਤੀਆਂ*
*ਤੇ ਉਨ੍ਹਾਂ ਨੂੰ*
*ਪੂਜਣ ਲੱਗੇ*
*ਦੇਵਤਾ ਕਹਿ ਕੇ*
*ਫਿਰ*
*ਉਨ੍ਹਾਂ ਨੇ*
*ਪੂਜਾ ਕੀਤੀ*
*ਨਾਰੀ ਦੀ*
*ਨਰਕ ਤੋਂ ਵੀ*
*ਬਦਤਰ ਹੋ ਗਈ*
*ਨਾਰੀ ਦੀ*
*ਜਿੰਦਗੀ*
*ਉਨ੍ਹਾਂ ਨੇ*
*ਪੂਜਿਆ*
*ਨਦੀ ਨੂੰ*
*ਕੋਈ*
*ਫਰਕ ਨਹੀਂ ਰਿਹਾ*
*ਨਦੀ*
*ਤੇ ਗੰਦੇ ਨਾਲੇ ਦਾ*
*ਉਨ੍ਹਾਂ ਨੇ*
*ਪੂਜਿਆ*
*ਧਰਤੀ ਨੂੰ*
*ਧਰਤੀ ਦੇ*
*ਟੁਕੜੇ ਕਰ ਦਿੱਤੇ*
*ਉਸ ਦੇ ਗਰਭ ਅੰਦਰ*
*ਰਸਾਇਣ ਕੀਟਨਾਸ਼ਕ*
*ਜ਼ਹਿਰ ਤੇ ਬਾਰੂਦ*
*ਭਰ ਦਿੱਤੇ*
*ਉਨ੍ਹਾਂ ਨੇ*
*ਪੂਜਿਆ*
*ਰੁੱਖਾਂ ਨੂੰ*
*ਮਲੀਆਮੇਟ*
*ਹੋ ਗਈਆਂ*
*ਬਨਸਪਤੀ ਦੀਆਂ*
*ਨਸਲਾਂ*
*ਅੱਜ ਕੱਲ੍ਹ*
*ਉਹ*
*ਪੂਜ ਰਹੇ ਨੇ*
*ਭਾਸ਼ਾ ਨੂੰ*
*ਰੱਬਾ!*
*ਰੱਖਿਆ ਕਰਨੀ*
*ਉਨ੍ਹਾਂ ਤੋਂ ਹੀ*
*ਉਨ੍ਹਾਂ ਦੀ ਭਾਸ਼ਾ ਦੀ*
*#ਹੂਬ ਨਾਥ*
ਹਿੰਦੀ ਤੋਂ ਪੰਜਾਬੀ ਰੂਪ:
*ਯਸ਼ ਪਾਲ ਵਰਗ ਚੇਤਨਾ*
(98145 35005)
Share this content:



Post Comment