Loading Now

ਕਵਿਤਾ/ਅਕਲਮੰਦ ਹੋ ਤਾਂ ਕੀ ਲਿਖੋ/ਯਸ਼ ਪਾਲ

ਕਵਿਤਾ/ਅਕਲਮੰਦ ਹੋ ਤਾਂ ਕੀ ਲਿਖੋ/ਯਸ਼ ਪਾਲ

*ਰੂਪ ਰੰਗ ਗੰਧ ਲਿਖੋ*
*ਮਨ ਦੀ ਉਡਾਣ ਹੋ ਗਈ*
*ਜੋ ਸਵੈ-ਛੰਦ ਲਿਖੋ*

*ਤਿਤਲੀ ਲਿਖੋ*
*ਫੁੱਲ ਲਿਖੋ*
*ਰੇਸ਼ਮ ਲਿਖੋ*
*ਪ੍ਰੇਮ ਲਿਖੋ*
*ਜੋ ਵੀ ਲਿਖੋ*
*ਪ੍ਰਸ਼ੰਸਾ ਪੈਸਾ*
*ਤੇ ਸਨਮਾਨ ਦੇ*
*ਜ਼ਰੂਰਤਮੰਦ ਲਿਖੋ*

*ਚਮਕ ਲਿਖੋ*
*ਦਮਕ ਲਿਖੋ*
*ਠਨਕ ਲਿਖੋ*
*ਖਨਕ ਲਿਖੋ*
*ਦੇਸ਼ ਵਿਸ਼ਵ*
*ਸੱਤਾ ਦੇ*
*ਬਦਲਦੇ*
*ਸਮੀਕਰਨ ਲਿਖੋ*

*ਅੱਛਾ ਲਿਖੋ*
*ਨਫ਼ੀਸ ਲਿਖੋ*
*ਉੱਚਾ ਲਿਖੋ*
*ਦਮਦਾਰ ਲਿਖੋ*
*ਜਿਨ੍ਹਾਂ ਦੀ ਹੈਸੀਅਤ ਹੈ*
*ਪੜ੍ਹਨ ਦੀ*
*ਉਨ੍ਹਾਂ ਦੀ ਹੈਸੀਅਤ*
*ਅਨੁਸਾਰ ਲਿਖੋ*

*ਮੁੱਖ-ਧਾਰਾ ਲਿਖੋ*
*ਵਿਕਣਵਾਲਾ ਲਿਖੋ*
*ਚਰਚਾ ਲਾਇਕ ਲਿਖੋ*
*ਸ਼ੁਹਰਤ ਵਾਲਾ ਲਿਖੋ*

*ਛੱਪਰ ਮੱਤ ਲਿਖੋ*
*ਕੋਲੇ ਨਾਲਾ ਨਾ ਲਿਖੋ*

*ਖ਼ੂਨ ਮੱਤ ਲਿਖੋ*
*ਭੁੱਖ ਮੱਤ ਲਿਖੋ*
*ਸੜ ਰਹੀ ਲਾਸ਼ ‘ਤੇ*
*ਮੰਡਰਾਉਂਦੇ*
*ਇੱਲ੍ਹਾਂ-ਕਾਂ ਮੱਤ ਲਿਖੋ*

*ਔਰਤ ਦੀ ਕੁੱਖ ‘ਚ*
*ਠੋਸੇ ਗਏ ਪੱਥਰ*
*ਬਿਲਕੁੱਲ*
*ਮੱਤ ਲਿਖੋ*

*ਪਾਗਲਾਂ*
*ਦੀਵਾਨਿਆਂ*
*ਸਨਕੀਆਂ ਦੀ ਗੱਲ*
*ਮੱਤ ਲਿਖੋ*

*ਦੇਸ਼ ਮੱਤ ਲਿਖੋ*
*ਸਮਾਜ ਮੱਤ ਲਿਖੋ*
*ਪਿੰਡ ਮੱਤ ਲਿਖੋ*
*ਗ਼ਰੀਬ ਮੱਤ ਲਿਖੋ*

*ਵਿਕਾਸ ਲਿਖੋ*
*ਖਣਿਜ ਲਿਖੋ*
*ਹਵਾਈ ਅੱਡਾ ਲਿਖੋ*
*ਹੋਰਡਿੰਗ ਲਿਖੋ*
*ਏ.ਸੀ. ਲਿਖੋ*
*ਕਾਰ ਲਿਖੋ*
*ਸੱਕਾਚ ਲਿਖੋ*

*ਸੈਂਟ ਲਿਖੋ*
*ਲੜਕੀ ਲਿਖੋ*
*ਪੈਸਾ ਲਿਖੋ*
*ਮੰਤਰੀ ਲਿਖੋ*
*ਸਾਹਿਬ ਲਿਖੋ*
*’ਫਾਈਲ ਕਲੀਅਰ’ ਲਿਖੋ*

*ਸੜੀ ਹੋਈ ਝੋਂਪੜੀ*
*ਲੁੱਟੀ ਹੋਈ ਇੱਜ਼ਤ*
*ਮਰਿਆ ਹੋਇਆ ਬੱਚਾ*
*ਕੁੱਟਿਆ ਹੋਇਆ ਬੁੱਢਾ*
*ਬਿਲਕੁੱਲ*
*ਮੱਤ ਲਿਖੋ*

*ਪੁਲਿਸ ਦੀ ਮਾਰ*
*ਫਟੀ ਹੋਈ ਚੋਲੀ*
*ਲੜਕੀ ਦੀ*
*ਪੇਟ-ਚੀਰੀ ਹੋਈ ਲਾਸ਼*
*ਮੱਤ ਲਿਖੋ*

*ਮਹੂਆ ਮੱਤ ਲਿਖੋ*
*..ਕੁਹਾੜੀ ਮੱਤ ਲਿਖੋ*
*ਢੋਲ ਮੱਤ ਲਿਖੋ*
*ਨਾਚ ਮੱਤ ਲਿਖੋ*
*ਤਨੀ ਹੋਈ ਮੁੱਠੀ*
*ਮੱਤ ਲਿਖੋ*

*ਜੰਗਲ ਤੋਂ ਆਉਂਦੀ*
*ਲਲਕਾਰ ਮੱਤ ਲਿਖੋ*
*ਅਨਿਆਂ ਮੱਤ ਲਿਖੋ*
*ਹੁੰਕਾਰ ਮੱਤ ਲਿਖੋ*

*ਸਹਿਣ-ਸ਼ਕਤੀ ਦਾ*
*ਖ਼ਾਤਮਾ ਮੱਤ ਲਿਖੋ*
*ਬਗ਼ਾਵਤ ਮੱਤ ਲਿਖੋ*
*ਸੰਘਰਸ਼ ਮੱਤ ਲਿਖੋ*
*ਕ੍ਰਾਂਤੀ ਮੱਤ ਲਿਖੋ*
*ਸਵੈਮਾਨ ਮੱਤ ਲਿਖੋ*
*ਨਵਾਂ ਸਮਾਜ ਮੱਤ ਲਿਖੋ*

*ਲਕੀਰ ਹੈ*
*ਖਿੱਚੀ ਹੋਈ*
*ਅਕਲਮੰਦਾਂ ਤੇ ਪਾਗਲਾਂ*
*ਵਿਚਕਾਰ*
*ਅਕਲਮੰਦ ਲਿਖੋ*
*ਪਾਗਲ ਮੱਤ ਲਿਖੋ*

*#ਹਿਮਾਂਸ਼ੂ ਕੁਮਾਰ*

ਹਿੰਦੀ ਤੋਂ ਪੰਜਾਬੀ ਰੂਪ:
*ਯਸ਼ ਪਾਲ ਵਰਗ ਚੇਤਨਾ*
(98145 35005)

Share this content:

Post Comment