ਉੱਘੀ ਕਵਿੱਤਰੀ ਹਰਪ੍ਰੀਤ ਕੌਰ ਸੰਧੂ ਨੂੰ ਪ੍ਰਦਾਨ ਕੀਤਾ ਗਿਆ ਸਾਹਿਤ ਸਦਭਾਵਨਾ ਪੁਰਸਕਾਰ-2025

ਔਰਤ ਨੂੰ ਉਚਿਤ ਸਨਮਾਨ ਨਹੀਂ ਮਿਲ ਰਿਹਾ ਪਰ ਕੁਝ ਔਰਤਾਂ ਸਾਹਿਤਕ ਖੇਤਰ ਵਿੱਚ ਵੱਡੀਆਂ ਮੱਲਾਂ ਮਾਰ ਰਹੀਆਂ ਹਨ- ਵਰਿਆਮ ਸਿੰਘ ਸੰਧੂ
ਫਗਵਾੜਾ, 21 ਮਾਰਚ (ਏ.ਡੀ.ਪੀ. ਨਿਊਜ਼) ਪੰਜਾਬੀ ਰਾਈਟਰਜ਼ ਕੋਆਪਰੇਟਿਵ ਸੁਸਾਇਟੀ ਵੱਲੋਂ ਸਾਹਿਤ ਸਦਭਾਵਨਾ ਪੁਰਸਕਾਰ-2025 ਪੰਜਾਬੀ ਦੀ ਉੱਘੀ ਕਵਿੱਤਰੀ ਹਰਪ੍ਰੀਤ ਕੌਰ ਸੰਧੂ ਨੂੰ ਇੱਕ ਭਰਵੇਂ ਸਮਾਗਮ ਦੌਰਾਨ ਪ੍ਰਦਾਨ ਕੀਤਾ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਡਾ: ਵਰਿਆਮ ਸਿੰਘ ਸੰਧੂ, ਸੁਸਾਇਟੀ ਪ੍ਰਧਾਨ ਲਖਵਿੰਦਰ ਸਿੰਘ ਜੌਹਲ, ਗੁਰਸ਼ਰਨ ਸਿੰਘ ਵੀਸੀ, ਪ੍ਰਿੰ: ਗੁਰਮੀਤ ਸਿੰਘ ਪਲਾਹੀ, ਡਾ: ਦਰਸ਼ਨ ਸਿੰਘ ਆਸ਼ਟ ਨੇ ਕੀਤੀ।
ਸਾਹਿਤ ਸਦਭਾਵਨਾ ਪੁਰਸਕਾਰ ਵਿੱਚ 21000 ਰੁਪਏ ਨਕਦ ਅਤੇ ਸਨਮਾਨ ਚਿੰਨ੍ਹ ਭੇਂਟ ਕਰਨ ਤੋਂ ਪਹਿਲਾਂ ਹਰਪ੍ਰੀਤ ਕੌਰ ਸੰਧੂ ਦੀਆਂ ਸਾਹਿਤਕ ਅਤੇ ਸਮਾਜਿਕ ਪ੍ਰਾਪਤੀਆਂ ਤੋਂ ਜਾਣੂ ਕਰਵਾਉਂਦਿਆਂ ਮਾਣ ਪੱਤਰ ਪੜ੍ਹਿਆ ਗਿਆ।ਪੰਜਾਬੀ ਰਾਈਟਰਜ਼ ਕੋਆਪਰੇਟਿਵ ਸੁਸਾਇਟੀ ਵੱਲੋਂ ਪ੍ਰੋ: ਦਰਸ਼ਨ ਸਿੰਘ ਆਸ਼ਟ ਨੇ ਹਰਪ੍ਰੀਤ ਕੌਰ ਸੰਧੂ ਦੀਆਂ ਸਾਹਿਤਕ ਪ੍ਰਾਪਤੀਆਂ ਸੰਬੰਧੀ ਪੇਪਰ ਪੜ੍ਹਿਆ,ਜਿਸ ਉੱਤੇ ਖ਼ਾਸ ਤੌਰ ‘ਤੇ ਗੁਰਸ਼ਰਨ ਸਿੰਘ ਵੀਸੀ, ਪ੍ਰੋ: ਭੁਪਿੰਦਰ ਕੌਰ,ਪ੍ਰਸਿੱਧ ਕਵੀ ਸੁਰਜੀਤ ਜੱਜ, ਮੁਖਤਿਆਰ ਸਿੰਘ ਕਹਾਣੀਕਾਰ, ਐੱਸ. ਐੱਲ. ਵਿਰਦੀ, ਰਵਿੰਦਰ ਚੋਟ, ਪ੍ਰਿੰ: ਗੁਰਮੀਤ ਸਿੰਘ ਪਲਾਹੀ, ਪ੍ਰਸਿੱਧ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ, ਸੋਨਾ ਪੁਰੇਵਾਲ ਸਕੱਤਰ, ਉਮਿੰਦਰ ਜੌਹਲ, ਰਾਜਵੰਤ ਕੌਰ ਪੰਜਾਬੀ (ਡਾ:) ਨੇ ਆਪਣੇ ਵਿਚਾਰ ਪ੍ਰਗਟ ਕੀਤੇ ।

ਰਵਿੰਦਰ ਚੋਟ ਨੇ ਸਟੇਜ ਦੀ ਕਾਰਵਾਈ ਬਾਖ਼ੂਬੀ ਨਿਭਾਈ। ਪ੍ਰਿੰ: ਗੁਰਮੀਤ ਸਿੰਘ ਪਲਾਹੀ ਨੇ ਸਭਨਾਂ ਦਾ ਧੰਨਵਾਦ ਕੀਤਾ। ਜਦ ਕਿ ਸੁਸਾਇਟੀ ਦੇ ਪ੍ਰਧਾਨ ਡਾ: ਲਖਵਿੰਦਰ ਸਿੰਘ ਜੌਹਲ ਨੇ ਸੁਸਾਇਟੀ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋਂ ਇਹ ਸੁਸਾਇਟੀ ਪੰਜਾਬੀ ਦੇ ਪ੍ਰਚਾਰ ਤੇ ਵਿਕਾਸ ਲਈ ਯਤਨਸ਼ੀਲ ਹੈ ਅਤੇ ਇਸ ਵੱਲੋਂ ਪੰਜਾਬੀ ਸਾਹਿਤ ਨੂੰ ਬਹੁਤ ਸਾਰੀਆਂ ਪੁਸਤਕਾਂ ਦਿੱਤੀਆਂ ਹਨ। ਪ੍ਰਧਾਨਗੀ ਭਾਸ਼ਣ ਦਿੰਦਿਆਂ ਵਰਿਆਮ ਸਿੰਘ ਸੰਧੂ ਨੇ ਕਿਹਾ ਕਿ ਅੱਜ ਦੇ ਯੁੱਗ ਵਿੱਚ ਵੀ ਔਰਤ ਨੂੰ ਉਹ ਸਨਮਾਨ ਨਹੀਂ ਮਿਲ ਰਿਹਾ ਜਿਹੜਾ ਕਿ ਮਿਲਣਾ ਚਾਹੀਦਾ ਹੈ। ਤਦ ਵੀ ਕੁਝ ਔਰਤਾਂ ਵੱਖੋ-ਵੱਖਰੇ ਖੇਤਰਾਂ ਵਿੱਚ ਵੱਡੀਆਂ ਪ੍ਰਾਪਤੀਆਂ ਕਰ ਰਹੀਆਂ ਹਨ ਅਤੇ ਸਾਹਿਤਕ ਖੇਤਰ ਵਿੱਚ ਵੀ ਵੱਡੀਆਂ ਮੱਲਾਂ ਮਾਰ ਰਹੀਆਂ ਹਨ। ਉਹਨਾਂ ਨੇ ਇਸ ਸੰਬੰਧ ਵਿੱਚ ਪ੍ਰਸਿੱਧ ਕਵਿਤਰੀ ਹਰਪ੍ਰੀਤ ਕੌਰ ਦਾ ਜ਼ਿਕਰ ਵੀ ਕੀਤਾ।

ਇਸ ਸਮੇਂ ਕਰਵਾਏ ਗਏ ਕਵੀ ਦਰਬਾਰ ਵਿੱਚ ਹੋਰਨਾਂ ਤੋਂ ਬਿਨਾਂ ਬਲਦੇਵ ਰਾਜ ਕੋਮਲ, ਸੁਰਜੀਤ ਜੱਜ, ਰਾਜਵੰਤ ਕੌਰ ਸੰਧੂ, ਜਸਵਿੰਦਰ ਕੌਰ ਫਗਵਾੜਾ, ਹਰਜਿੰਦਰ ਨਿਆਣਾ, ਸੀਤਲ ਰਾਮ ਬੰਗਾ, ਸੁਖਦੇਵ ਫਗਵਾੜਾ, ਪੰਮੀ ਦਿਵੇਦੀ, ਦਲਜੀਤ ਕੌਰ ਚਾਨਾ, ਭੁਪਿੰਦਰ ਕੌਰ, ਰਾਜਵੰਤ ਕੌਰ ਪੰਜਾਬੀ(ਡਾ:), ਹਰਸਿਮਰਤ ਕੌਰ, ਬਲਬੀਰ ਕੌਰ ਬੱਬੂ ਸੈਣੀ,ਸਿਮਰਤ ਕੌਰ, ਰਣਜੀਤ ਕੌਰ ਹੁੰਦਲ ਨੇ ਹਿੱਸਾ ਲਿਆ। ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਬੰਸੋ ਦੇਵੀ,ਮਾਸਟਰ ਮਨਦੀਪ ਸਿੰਘ,ਜਗਜੀਤ ਸਿੰਘ ਸੇਠ,ਚਰਨਜੀਤ ਸਿੰਘ ਚਾਨਾ ਆਦਿ ਹਾਜ਼ਰ ਸਨ।
Share this content:



Post Comment