Loading Now

ਆਲਮੀ ‘ਸਿਆਣਪ’ ਸਰਵੇਖਣ ਵਿੱਚ ਕੈਨੇਡਾ ਦਸਵੇਂ ਸਥਾਨ ’ਤੇ

ਆਲਮੀ ‘ਸਿਆਣਪ’ ਸਰਵੇਖਣ ਵਿੱਚ ਕੈਨੇਡਾ ਦਸਵੇਂ ਸਥਾਨ ’ਤੇ

ਵੇਨਕੁਅਰ, 3 ਅਕਤੂਬਰ – ਵਿਸ਼ਵ ਪੱਧਰੀ ਏਜੰਸੀ, ਗਲੋਬਲ ਇੰਟੈਲੀਜੈਂਸ ਵੱਲੋਂ ਲੰਮਾ ਸਮਾਂ ਲਾ ਕੇ ਦੁਨੀਆ ਦੇ 206 ਦੇਸ਼ਾਂ ਵਿੱਚੋਂ 80 ਨੂੰ ਸਿਆਣਪ, ਰਹਿਣ-ਸਹਿਣ ਦੇ ਮਿਆਰ, ਪੜ੍ਹਾਈ, ਖੋਜਾਂ ਅਤੇ ਤਕਨਾਲੋਜੀ ਵਗੈਰਾ ਮਾਮਲਿਆਂ ਦੇ ਘੇਰੇ ਵਿੱਚ ਲੈ ਕੇ ਕਰਵਾਏ ਗਏ ਸਰਵੇਖਣ ਵਿੱਚ ਕੈਨੇਡਾ ਦਸਵੇਂ ਨੰਬਰ ’ਤੇ ਆਇਆ ਹੈ। ਇਸ ਦਾ ਗੁਆਂਢੀ ਦੇਸ਼ ਅਮਰੀਕਾ ਤਾਂ ਇਸ ਤੋਂ ਕਾਫ਼ੀ ਪਛੜ ਕੇ 18ਵੇਂ (ਜਾਂ 19ਵੇਂ) ਸਥਾਨ ’ਤੇ ਚਲਾ ਗਿਆ ਹੈ, ਜਦੋਂਕਿ ਸਿੰਗਾਪੁਰ ਨੇ ਸਰਵੇਖਣ ਅਧੀਨ ਸਾਰੇ ਮਾਮਲਿਆਂ ਵਿੱਚ 87 ਅੰਕ ਲੈ ਕੇ ਪਹਿਲਾ ਸਥਾਨ ਹਾਸਲ ਕਰਕੇ ਫ਼ਖ਼ਰ ਨਾਲ ਆਪਣਾ ਸਿਰ ਉੱਚਾ ਕਰ ਲਿਆ ਹੈ। ਏਜੰਸੀ ਵੱਲੋਂ ਵਿੱਤੀ ਮੁਕਾਬਲਾ ਵੈੱਬਸਾਈਟ ਰਾਹੀਂ ਕਰਵਾਏ ਸਰਵੇਖਣ ਵਿੱਚ 15 ਸਾਲਾਂ ਤੱਕ ਦੇ ਬੱਚਿਆਂ ਦੀ ਬੁੱਧੀ ਦੇ ਮਾਪ ਟੈਸਟ, ਉਨ੍ਹਾਂ ਦੇ ਵਿਹਾਰ ਅਤੇ ਭਵਿੱਖ ਦੇ ਸੁਪਨਿਆਂ ਸਮੇਤ ਹੋਰ ਕਈ ਪੱਖਾਂ ’ਤੇ ਵਿਚਾਰ ਜਾਣੇ ਗਏ। ਆਮ ਲੋਕਾਂ ਤੋਂ 50 ਸਵਾਲਾਂ ਦੇ ਆਧਾਰ ’ਤੇ ਹਰੇਕ ਦਾ ਮੁਲਾਂਕਣ ਕੀਤਾ ਗਿਆ। ਵਿਗਿਆਨਕ ਪਬਲੀਕੇਸ਼ਨ ਦੇ ਮਾਮਲੇ ਵਿੱਚ ਕੈਨੇਡਾ 6ਵੇਂ ਨੰਬਰ ’ਤੇ ਰਿਹਾ।

ਕੈਨੇਡਾ ਦੇ ਵਿਦਿਆਰਥੀਆਂ ਨੇ ਨਵੀਨਤਮ ਤਕਨੀਕਾਂ ਦੀ ਸਮਝ ਅਤੇ ਵਰਤੋਂ ਵਿੱਚ ਵੀ ਚੰਗੇ ਅੰਕ ਹਾਸਲ ਕਰਕੇ ਉੱਚਾ ਸਥਾਨ ਹਾਸਲ ਕੀਤਾ। ਕੈਨੇਡਾ ਵੱਲੋਂ ਥੋੜ੍ਹੀ ਦੇਰ ਪਹਿਲਾਂ ਵੱਡੇ ਵਿਗਿਆਨੀਆਂ ਨੂੰ ਕੈਨੇਡਾ ਵੱਸਣ ਲਈ ਉਤਸ਼ਾਹਿਤ ਕਰਨ ਲਈ 50 ਕਰੋੜ ਦਾ ਖ਼ਰਚਾ ਰਾਸ ਆ ਗਿਆ ਅਤੇ 64 ਤੋਂ ਵੱਧ ਅਜਿਹੇ ਲੋਕ ਕੈਨੇਡਾ ਆ ਵੱਸੇ, ਜਿਨ੍ਹਾਂ ਨੇ ਕੈਨੇਡਾ ਨੂੰ ਤਕਨੀਕੀ ਤੌਰ ’ਤੇ ਤਕੜਾ ਕਰਨ ਵਿੱਚ ਵੱਡਾ ਹਿੱਸਾ ਪਾਇਆ। ਇਸੇ ਕਾਰਨ ਸਰਵੇਖਣ ਵਿੱਚ ਇਸ ਖ਼ੇਤਰ ਵਿੱਚੋਂ ਇਹ ਛੇਵੇਂ ਨੰਬਰ ’ਤੇ ਆ ਖੜੋਤਾ।

Share this content:

Post Comment