ਹੁਣ ਸਿਰਫ਼ ਕੁੱਝ ਸਟੈੱਪ ਫੋਲੋ ਕਰਕੇ ਮੋਬਾਈਲ ਫ਼ੋਨ ਤੋਂ ਖੋਲ ਸਕਦੇ ਹੋ NPS ਦਾ ਖਾਤਾ
ਨਵੀਂ ਦਿੱਲੀ, 24 ਨਵੰਬਰ – ਸੇਵਾਮੁਕਤੀ (ਰਿਟਾਇਰਮੈਂਟ) ਦੀ ਤਿਆਰੀ ਲਈ ਹੁਣ ਬੈਂਕਾਂ ਵਿੱਚ ਲੰਬੀਆਂ ਕਤਾਰਾਂ ਵਿੱਚ ਖੜ੍ਹੇ ਹੋਣ, ਫਾਰਮ ਭਰਨ ਜਾਂ ਕਾਗਜ਼ੀ ਕਾਰਵਾਈ ਵਰਗੇ ਝੰਜਟਾਂ ਨਾਲ ਨਜਿੱਠਣ ਦੀ ਲੋੜ ਨਹੀਂ ਹੈ। ਹੁਣ ਤੁਸੀਂ ਸਿਰਫ਼ ਤਿੰਨ ਆਸਾਨ ਕਦਮਾਂ ਵਿੱਚ ਆਪਣੇ ਮੋਬਾਈਲ ਫ਼ੋਨ ਤੋਂ ਸਿੱਧਾ ‘ਨੈਸ਼ਨਲ ਪੈਨਸ਼ਨ ਸਿਸਟਮ’ (NPS) ਖਾਤਾ ਖੋਲ੍ਹ ਸਕਦੇ ਹੋ। ਇਸ ਲਈ ਤੁਹਾਨੂੰ ਸਿਰਫ਼ 250 ਰੁਪਏ ਦੀ ਲੋੜ ਹੈ ਅਤੇ ਤੁਹਾਡਾ ਖਾਤਾ ਕੁਝ ਹੀ ਮਿੰਟਾਂ ਵਿੱਚ ਖੁੱਲ੍ਹ ਜਾਵੇਗਾ। ਇਹ ਸਹੂਲਤ PFRDA ਦੀ ‘ਇੰਸਟੈਂਟ NPS’ (Instant NPS) ਪਹਿਲਕਦਮੀ ਤਹਿਤ ਉਪਲਬਧ ਹੈ, ਜਿਸ ਨੂੰ ਹੁਣ ‘BHIM’ ਪੇਮੈਂਟ ਐਪ ਵਿੱਚ ਸ਼ਾਮਲ ਕਰ ਦਿੱਤਾ ਗਿਆ ਹੈ। ਇਸ ਦਾ ਇੱਕ ਵੱਡਾ ਫਾਇਦਾ ਇਹ ਹੈ ਕਿ ਇਹ ਤੁਹਾਡੇ ਮੌਜੂਦਾ, ਬੈਂਕ ਦੁਆਰਾ ਤਸਦੀਕ ਕੀਤੇ ਗਏ KYC ਡੇਟਾ ਦੀ ਵਰਤੋਂ ਕਰਦੀ ਹੈ, ਜਿਸਦਾ ਮਤਲਬ ਹੈ ਕਿ ਤੁਹਾਨੂੰ ਕੋਈ ਨਵਾਂ ਦਸਤਾਵੇਜ਼ ਜਮ੍ਹਾਂ ਕਰਾਉਣ ਦੀ ਲੋੜ ਨਹੀਂ ਹੈ। ਫੈਡਰਲ ਬੈਂਕ (Federal Bank) ਵੀ ਇਸ ਪਹਿਲਕਦਮੀ ਨਾਲ ਜੁੜ ਗਿਆ ਹੈ, ਜਿਸ ਨਾਲ ਇਹ ਸਹੂਲਤ ਉਨ੍ਹਾਂ ਦੇ ਗਾਹਕਾਂ ਲਈ ਵੀ ਉਪਲਬਧ ਹੋ ਗਈ ਹੈ।
ਕੀ ਹੈ Tatkaal NPS ?
‘ਤਤਕਾਲ NPS’, ਪੈਨਸ਼ਨ ਫੰਡ ਰੈਗੂਲੇਟਰੀ ਐਂਡ ਡਿਵੈਲਪਮੈਂਟ ਅਥਾਰਟੀ (PFRDA) ਦੁਆਰਾ ਸ਼ੁਰੂ ਕੀਤੀ ਗਈ ਇੱਕ ਨਵੀਂ ਡਿਜੀਟਲ ਪਹਿਲਕਦਮੀ ਹੈ। ਇਸ ਦਾ ਉਦੇਸ਼ ਸੇਵਾ- ਮੁਕਤੀ (retirement) ਦੀ ਯੋਜਨਾਬੰਦੀ ਨੂੰ ਆਸਾਨ, ਤੇਜ਼ ਅਤੇ ਪੂਰੀ ਤਰ੍ਹਾਂ ਕਾਗਜ਼- ਰਹਿਤ (paperless) ਬਣਾਉਣਾ ਹੈ। NPCI BHIM ਸਰਵਿਸਿਜ਼ ਲਿਮਿਟੇਡ (NBSL) ਨੇ 14 ਅਕਤੂਬਰ ਨੂੰ ਇਸ ਸਹੂਲਤ ਦੀ ਘੋਸ਼ਣਾ ਕੀਤੀ। ਇਸ ਰਾਹੀਂ BHIM ਐਪ ਦੇ ਅੰਦਰ ਹੀ ਸਿੱਧਾ NPS ਖਾਤਾ ਖੋਲ੍ਹਿਆ ਜਾ ਸਕਦਾ ਹੈ। ਪਹਿਲਾਂ NPS ਖਾਤਾ ਖੋਲ੍ਹਣ ਲਈ ਕਿਸੇ ਬੈਂਕ ਜਾਂ ‘ਪੁਆਇੰਟ ਆਫ਼ ਪ੍ਰੈਜ਼ੈਂਸ’ (PoP) ਕੇਂਦਰ ‘ਤੇ ਜਾਣਾ ਪੈਂਦਾ ਸੀ ਪਰ ਹੁਣ ਇਹ ਸਾਰੀ ਪ੍ਰਕਿਰਿਆ OTP-ਅਧਾਰਿਤ ਹੈ।
NPS ਖਾਤਾ ਕੌਣ ਖੋਲ੍ਹ ਸਕਦਾ ਹੈ?
18 ਤੋਂ 85 ਸਾਲ ਦੀ ਉਮਰ ਦੇ ਵਿਚਕਾਰ ਦਾ ਕੋਈ ਵੀ ਯੋਗ ਭਾਰਤੀ ਨਾਗਰਿਕ ਇਸ ਸਹੂਲਤ ਦਾ ਲਾਭ ਲੈ ਸਕਦਾ ਹੈ। ਫਿਲਹਾਲ, ਇਹ ਸਹੂਲਤ ਸਟੇਟ ਬੈਂਕ ਆਫ਼ ਇੰਡੀਆ (SBI), HDFC ਬੈਂਕ, ICICI ਬੈਂਕ, ਐਕਸਿਸ ਬੈਂਕ, ਇੰਡਸਇੰਡ ਬੈਂਕ, ਬੈਂਕ ਆਫ਼ ਬੜੌਦਾ ਅਤੇ ਫੈਡਰਲ ਬੈਂਕ ਦੇ ਖਾਤਾਧਾਰਕਾਂ ਲਈ ਉਪਲੱਬਧ ਹੈ। NBSL ਦੇ ਮੁਤਾਬਕ ਭਵਿੱਖ ਵਿੱਚ ਹੋਰ ਬੈਂਕਾਂ ਨੂੰ ਵੀ ਇਸ ਵਿੱਚ ਸ਼ਾਮਲ ਕੀਤਾ ਜਾਵੇਗਾ। ਜੇਕਰ ਤੁਹਾਡਾ ਇਹਨਾਂ ਵਿੱਚੋਂ ਕਿਸੇ ਵੀ ਬੈਂਕ ਵਿੱਚ ਖਾਤਾ ਹੈ ਤਾਂ ਤੁਸੀਂ ਤੁਰੰਤ ਇਸ ਸਹੂਲਤ ਦਾ ਲਾਭ ਲੈ ਸਕਦੇ ਹੋ।
ਫੈਡਰਲ ਬੈਂਕ ਨੇ ਕੀ ਕਿਹਾ?
ਫੈਡਰਲ ਬੈਂਕ ਦੇ EVP ਅਤੇ ਕੰਟਰੀ ਹੈੱਡ (ਰਿਟੇਲ ਲਾਇਬਿਲਿਟੀ ਅਤੇ ਫੀਸ ਉਤਪਾਦ), ਜੋਏ ਪੀ.ਵੀ. (Joy P.V.) ਨੇ ਕਿਹਾ “ਫੈਡਰਲ ਬੈਂਕ ਵਿਖੇ ਅਸੀਂ ਵਿੱਤੀ ਸੇਵਾਵਾਂ ਨੂੰ ਸਰਲ, ਪਹੁੰਚਯੋਗ ਅਤੇ ਡਿਜੀਟਲ-ਪਹਿਲ (digital-first) ਬਣਾਉਣ ਲਈ ਵਚਨਬੱਧ ਹਾਂ। PFRDA ਦੀ ‘ਇੰਸਟੈਂਟ NPS’ (ਤੁਰੰਤ NPS) ਪਹਿਲਕਦਮੀ ਵਿੱਚ ਸਾਡੀ ਸ਼ਮੂਲੀਅਤ ਗਾਹਕਾਂ ਨੂੰ ਬਿਨਾਂ ਕਿਸੇ ਰੁਕਾਵਟ ਦੇ ਆਪਣੀ ਸੇਵਾ-ਮੁਕਤੀ (retirement) ਦੀ ਯੋਜਨਾਬੰਦੀ ਸ਼ੁਰੂ ਕਰਨ ਵਿੱਚ ਮਦਦ ਕਰੇਗੀ ਅਤੇ ਲੰਬੇ ਸਮੇਂ ਦੀ ਬੱਚਤ ਨੂੰ ਉਤਸ਼ਾਹਿਤ ਕਰੇਗੀ।” ਇਸਦਾ ਤੁਹਾਡੇ ਲਈ ਕੀ ਮਤਲਬ ਹੈ?
ਜੇਕਰ ਤੁਸੀਂ ਅਜੇ ਤੱਕ ਆਪਣੀ ਸੇਵਾ-ਮੁਕਤੀ ਲਈ ਕੋਈ ਯੋਜਨਾ ਨਹੀਂ ਬਣਾਈ ਹੈ ਤਾਂ ਅਜਿਹਾ ਕਰਨ ਲਈ ਇਹ ਸਭ ਤੋਂ ਆਸਾਨ ਮੌਕਾ ਹੈ। ਸਿਰਫ਼ ₹250 ਦੀ ਸ਼ੁਰੂਆਤੀ ਰਕਮ, ਇੱਕ ਸਧਾਰਨ 3-ਪੜਾਵੀ ਪ੍ਰਕਿਰਿਆ ਅਤੇ ਤੁਰੰਤ ਮਿਲਣ ਵਾਲੇ PRAN (ਪਰਮਾਨੈਂਟ ਰਿਟਾਇਰਮੈਂਟ ਅਕਾਊਂਟ ਨੰਬਰ) ਦੇ ਨਾਲ ਹੁਣ ਦੇਰੀ ਕਰਨ ਦਾ ਕੋਈ ਕਾਰਨ ਨਹੀਂ ਬਚਦਾ। ਅੱਜ ਕੀਤੀ ਗਈ ਇੱਕ ਛੋਟੀ ਜਿਹੀ ਸ਼ੁਰੂਆਤ ਭਵਿੱਖ ਵਿੱਚ ਇੱਕ ਵੱਡਾ ਸੇਵਾ-ਮੁਕਤੀ ਫੰਡ (retirement fund) ਤਿਆਰ ਕਰਨ ਦਾ ਆਧਾਰ ਬਣ ਸਕਦੀ ਹੈ।
ਕਿਵੇਂ ਖੋਲ੍ਹੀਏ? NPS ਖਾਤਾ
ਇਹ ਪੂਰੀ ਪ੍ਰਕਿਰਿਆ ਸਿਰਫ਼ 3 ਪੜਾਵਾਂ ਵਿੱਚ ਪੂਰੀ ਹੋ ਜਾਂਦੀ ਹੈ ਅਤੇ ਇਹ ਸਭ ਉਸੇ BHIM ਐਪ ਵਿੱਚ ਹੁੰਦਾ ਹੈ ਜਿਸਨੂੰ ਤੁਸੀਂ ਪਹਿਲਾਂ ਹੀ ਰੋਜ਼ਾਨਾ UPI ਭੁਗਤਾਨਾਂ ਲਈ ਵਰਤਦੇ ਹੋ।
ਪੜਾਅ 1: BHIM ਪੇਮੈਂਟਸ ਐਪ ਖੋਲ੍ਹੋ ਅਤੇ ‘NPS’ ਵਿਕਲਪ ‘ਤੇ ਟੈਪ ਕਰੋ।
ਪੜਾਅ 2: ਆਪਣੀ ਜਨਮ ਮਿਤੀ ਦਰਜ ਕਰੋ ਅਤੇ ਆਪਣਾ ਯੋਗ ਬੈਂਕ ਖਾਤਾ ਚੁਣੋ।
ਪੜਾਅ 3: UPI ਰਾਹੀਂ ਘੱਟੋ-ਘੱਟ ₹250 ਦਾ ਸ਼ੁਰੂਆਤੀ ਯੋਗਦਾਨ (contribution) ਪਾਓ।
ਇੱਕ ਵਾਰ ਜਦੋਂ ਇਹ ਪ੍ਰਕਿਰਿਆ ਪੂਰੀ ਹੋ ਜਾਂਦੀ ਹੈ ਤਾਂ ਤੁਹਾਡਾ ਪਰਮਾਨੈਂਟ ਰਿਟਾਇਰਮੈਂਟ ਅਕਾਊਂਟ ਨੰਬਰ (PRAN) ਤੁਰੰਤ ਜਾਰੀ ਕਰ ਦਿੱਤਾ ਜਾਂਦਾ ਹੈ, ਜਿਸਦਾ ਮਤਲਬ ਹੈ ਕਿ ਤੁਹਾਨੂੰ ਖਾਤਾ ਖੋਲ੍ਹਣ ਲਈ ਕਈ ਦਿਨਾਂ ਤੱਕ ਇੰਤਜ਼ਾਰ ਨਹੀਂ ਕਰਨਾ ਪਵੇਗਾ।
ਸ਼ੁਰੂਆਤ ‘ਚ ਕਿੰਨੀ ਰਕਮ ਦੀ ਲੋੜ ?
ਸ਼ੁਰੂਆਤੀ ਯੋਗਦਾਨ ਘੱਟੋ- ਘੱਟ ₹250 ਹੋਣਾ ਚਾਹੀਦਾ ਹੈ। NPS ਨਿਯਮਾਂ ਦੇ ਤਹਿਤ ਤੁਸੀਂ ਘੱਟੋ-ਘੱਟ ₹10 ਦਾ ਯੋਗਦਾਨ NPS ਕੀ ਹੈ?
ਇਹ ਯੋਜਨਾ ਹਰ ਕਿਸੇ ਲਈ ਖੁੱਲ੍ਹੀ
NPS ਇੱਕ ਮਾਰਕੀਟ-ਲਿੰਕਡ ਰਿਟਾਇਰਮੈਂਟ ਬਚਤ ਯੋਜਨਾ ਹੈ ਜੋ PFRDA ਦੁਆਰਾ ਨਿਯੰਤ੍ਰਿਤ ਕੀਤੀ ਜਾਂਦੀ ਹੈ। ਤੁਹਾਡਾ ਪੈਸਾ ਪੈਨਸ਼ਨ ਫੰਡ ਪ੍ਰਬੰਧਕਾਂ ਦੁਆਰਾ ਪ੍ਰਬੰਧਿਤ ਫੰਡਾਂ ਵਿੱਚ ਨਿਵੇਸ਼ ਕੀਤਾ ਜਾਂਦਾ ਹੈ, ਭਾਵ ਤੁਹਾਨੂੰ ਮਿਲਣ ਵਾਲਾ ਰਿਟਰਨ ਮਾਰਕੀਟ ਪ੍ਰਦਰਸ਼ਨ ‘ਤੇ ਨਿਰਭਰ ਕਰਦਾ ਹੈ। ਇਹ ਯੋਜਨਾ ਹਰ ਕਿਸੇ ਲਈ ਖੁੱਲ੍ਹੀ ਹੈ।ਭਾਵੇਂ ਤੁਸੀਂ ਇੱਕ ਤਨਖਾਹਦਾਰ ਕਰਮਚਾਰੀ ਹੋ, ਇੱਕ ਕਾਰੋਬਾਰੀ ਮਾਲਕ ਹੋ, ਜਾਂ ਇੱਕ ਫ੍ਰੀਲਾਂਸਰ ਹੋ। ਇਸਦਾ ਉਦੇਸ਼ ਲੰਬੇ ਸਮੇਂ ਲਈ ਇੱਕ ਮਹੱਤਵਪੂਰਨ ਰਿਟਾਇਰਮੈਂਟ ਫੰਡ ਬਣਾਉਣਾ ਹੈ, ਤੁਹਾਡੇ ਬਾਅਦ ਦੇ ਸਾਲਾਂ ਵਿੱਚ ਵਿੱਤੀ ਸੁਰੱਖਿਆ ਨੂੰ ਯਕੀਨੀ ਬਣਾਉਣਾ।
Share this content:



Post Comment