Loading Now

ਹੁਣ ਵਟਸਐਪ ‘ਤੇ ਮਿਲਣਗੀਆਂ 65 ਸਰਕਾਰੀ ਸੇਵਾਵਾਂ

ਹੁਣ ਵਟਸਐਪ ‘ਤੇ ਮਿਲਣਗੀਆਂ 65 ਸਰਕਾਰੀ ਸੇਵਾਵਾਂ

ਨਵੀਂ ਦਿੱਲੀ, 20 ਮਾਰਚ – ਦਿੱਲੀ ਦੇ ਲੋਕ ਜਲਦੀ ਹੀ ਵਟਸਐਪ ਰਾਹੀਂ ਜਾਤੀ ਸਰਟੀਫਿਕੇਟ, ਆਮਦਨ ਸਰਟੀਫਿਕੇਟ ਅਤੇ ਡਰਾਈਵਿੰਗ ਲਾਇਸੈਂਸ ਵਰਗੀਆਂ ਦਿੱਲੀ ਸਰਕਾਰ ਦੀਆਂ ਕਰੀਬ 65 ਸੇਵਾਵਾਂ ਦਾ ਲਾਭ ਉਠਾ ਸਕਣਗੇ। ਇਹ ਸੇਵਾ ‘ਵਟਸਐਪ ਗਵਰਨੈਂਸ’ ਪਹਿਲ ਦੇ ਤਹਿਤ ਅਗਲੇ ਮਹੀਨੇ ਸ਼ੁਰੂ ਹੋ ਸਕਦੀ ਹੈ। ਹੌਲੀ-ਹੌਲੀ ਇਹਨਾਂ ਸੇਵਾਵਾਂ ਦਾ ਘੇਰਾ ਹੋਰ ਵਧਾਇਆ ਜਾਵੇਗਾ। ਬਜਟ ਸੈਸ਼ਨ ਤੋਂ ਬਾਅਦ ਇਸ ਦੀ ਸ਼ੁਰੂਆਤ ਹੋਣ ਦੀ ਸੰਭਾਵਨਾ ਹੈ। ਦਿੱਲੀ ਵਿਧਾਨ ਸਭਾ ਦਾ ਬਜਟ ਸੈਸ਼ਨ 23 ਮਾਰਚ ਤੋਂ 25 ਮਾਰਚ ਤੱਕ ਪ੍ਰਸਤਾਵਿਤ ਹੈ।

ਏ.ਆਈ. (AI) ਰਾਹੀਂ ਮਿਲੇਗੀ ਸਹੂਲਤ

ਇਸ ਪਹਿਲ ਦਾ ਮਕਸਦ ਸਰਕਾਰੀ ਸੇਵਾਵਾਂ ਤੱਕ ਜਨਤਾ ਦੀ ਪਹੁੰਚ ਨੂੰ ਆਸਾਨ ਬਣਾਉਣਾ ਹੈ। ਲੋਕ AI-enabled Chatbot ਅਤੇ ਵਟਸਐਪ ਰਾਹੀਂ ਅਰਜ਼ੀਆਂ ਜਮ੍ਹਾਂ ਕਰ ਸਕਣਗੇ, ਨੋਟੀਫਿਕੇਸ਼ਨ ਪ੍ਰਾਪਤ ਕਰ ਸਕਣਗੇ ਅਤੇ ਆਪਣੇ ਸਰਟੀਫਿਕੇਟ ਵੀ ਡਾਊਨਲੋਡ ਕਰ ਸਕਣਗੇ। ਇਸ ਯੋਜਨਾ ਵਿੱਚ ਜਨਮ ਅਤੇ ਜਾਤੀ ਸਰਟੀਫਿਕੇਟ ਵਰਗੀਆਂ ਜ਼ਰੂਰੀ ਸੇਵਾਵਾਂ ਨੂੰ ਸ਼ਾਮਲ ਕੀਤਾ ਗਿਆ ਹੈ।

ਦਫ਼ਤਰਾਂ ਦੇ ਚੱਕਰਾਂ ਤੋਂ ਮਿਲੇਗੀ ਨਿਜਾਤ

ਅਧਿਕਾਰੀਆਂ ਨੇ ਦੱਸਿਆ ਕਿ ਇਹ ਡਿਜੀਟਲ ਗਵਰਨੈਂਸ ਮਾਡਲ ਲੋਕਾਂ ਨੂੰ ਸਬੰਧਤ ਵਿਭਾਗ ਦੇ ਦਫ਼ਤਰ ਗਏ ਬਿਨਾਂ ਕਈ ਸੇਵਾਵਾਂ ਦਾ ਫਾਇਦਾ ਲੈਣ ਵਿੱਚ ਮਦਦ ਕਰੇਗਾ। ਇਹ ਪ੍ਰਣਾਲੀ ਰੀਅਲ-ਟਾਈਮ ਅਪਡੇਟ ਦੇਵੇਗੀ ਅਤੇ ਤੈਅ ਸਮੇਂ ਅੰਦਰ ਸੇਵਾਵਾਂ ਯਕੀਨੀ ਬਣਾਏਗੀ।

Share this content:

Post Comment