ਹੁਣ ਪਾਕਿਸਤਾਨ ਦੀ ਥਾਂ ਹੁਣ ਬੰਗਲਾਦੇਸ਼ ਨਾਲ ਹੋਵੇਗਾ ਭਾਰਤੀ ਟੀਮ ਦਾ ਮੁਕਾਬਲਾ
ਨਵੀਂ ਦਿੱਲੀ, 9 ਅਕਤੂਬਰ – ਜਲੰਧਰ ਅਤੇ ਮੋਹਾਲੀ ਵਿਚ 27 ਅਕਤੂਬਰ ਤੋਂ 5 ਨਵੰਬਰ ਤਕ ਏਸ਼ੀਆਈ ਚੈਂਪੀਅਨਜ਼ ਟਰਾਫੀ ਪੁਰਸ਼ ਹਾਕੀ ਮੁਕਾਬਲੇ ਕਰਵਾਏ ਜਾਣਗੇ। ਮੇਜ਼ਬਾਨ ਭਾਰਤ ਦੀ ਨਜ਼ਰ ਇਕ ਵਾਰ ਫਿਰ ਖਿਤਾਬ ਜਿੱਤ ਕੇ ਏਸ਼ੀਆ ਵਿਚ ਅਪਣਾ ਦਬਦਬਾ ਕਾਇਮ ਰੱਖਣ ’ਤੇ ਹੋਵੇਗੀ। ਛੇ ਟੀਮਾਂ ਵਾਲੇ ਇਸ ਮੁਕਾਬਲੇ ਵਿਚ ਭਾਰਤ ਤੋਂ ਇਲਾਵਾ ਜਪਾਨ, ਚੀਨ, ਮਲੇਸ਼ੀਆ, ਦਖਣੀ ਕੋਰੀਆ ਅਤੇ ਬੰਗਲਾਦੇਸ਼ ਹਿੱਸਾ ਲੈਣਗੇ।
ਕਰੀਬ ਦੋ ਦਹਾਕਿਆਂ ਬਾਅਦ ਪੰਜਾਬ ਵਿਚ ਇਸ ਮੁਕਾਬਲੇ ਰਾਹੀਂ ਵੱਡੇ ਪੱਧਰ ਦੀ ਅੰਤਰਰਾਸ਼ਟਰੀ ਹਾਕੀ ਵਾਪਸੀ ਕਰ ਰਹੀ ਹੈ। ਭਾਰਤੀ ਟੀਮ ਹੁਣ ਤਕ ਏਸ਼ੀਆਈ ਚੈਂਪੀਅਨਜ਼ ਟਰਾਫੀ ਦਾ ਖਿਤਾਬ ਚਾਰ ਵਾਰ ਜਿੱਤ ਚੁੱਕੀ ਹੈ। ਹਾਲ ਹੀ ਵਿਚ ਜਪਾਨ ਦੇ ਆਇਚੀ-ਨਾਗੋਯਾ ਵਿਚ ਹੋਈਆਂ ਏਸ਼ੀਆਈ ਖੇਡਾਂ ਵਿਚ ਸੋਨ ਤਮਗਾ ਜਿੱਤ ਕੇ ਭਾਰਤ ਨੇ 2028 ਲਾਸ ਏਂਜਲਸ ਓਲੰਪਿਕ ਲਈ ਵੀ ਕੁਆਲੀਫਾਈ ਕੀਤਾ ਹੈ। ਇਸ ਵਾਰ ਪਾਕਿਸਤਾਨ ਦੀ ਥਾਂ ਬੰਗਲਾਦੇਸ਼ ਨੂੰ ਮੁਕਾਬਲੇ ਵਿਚ ਸ਼ਾਮਲ ਕੀਤਾ ਗਿਆ ਹੈ।
Share this content:



Post Comment