ਹਵਾਈ ਕਿਰਾਇਆ ਜ਼ਿਆਦਾ ਲੱਗ ਰਿਹਾ ਤਾਂ ਯਾਤਰਾ ਨਾ ਕਰੋ : ਸੁਪਰੀਮ ਕੋਰਟ
ਨਵੀਂ ਦਿੱਲੀ, 3 ਨਵੰਬਰ – ਸੁਪਰੀਮ ਕੋਰਟ ਨੇ ਹਵਾਈ ਕਿਰਾਏ ਵਿਚ ਲਗਭਗ 700 ਪ੍ਰਤੀਸ਼ਤ ਵਾਧੇ ਦਾ ਦੋਸ਼ ਲਗਾਉਣ ਵਾਲੀ ਪਟੀਸ਼ਨ ’ਤੇ ਤੁਰਤ ਸੁਣਵਾਈ ਤੋਂ ਇਨਕਾਰ ਕਰ ਦਿਤਾ ਅਤੇ ਪਟੀਸ਼ਨਰ ਨੂੰ ਕਿਹਾ ਉਹ ਹਵਾਈ ਯਾਤਰਾ ਨਾ ਕਰੇ। ਇਕ ਵਕੀਲ ਨੇ ਜਸਟਿਸ ਵਿਕਰਮ ਨਾਥ ਦੇ ਬੈਂਚ ਦੇ ਸਾਹਮਣੇ ਇਸ ਮਾਮਲੇ ਦਾ ਜ਼ਿਕਰ ਕਰਦਿਆਂ ਤੁਰਤ ਸੁਣਵਾਈ ਦੀ ਬੇਨਤੀ ਕੀਤੀ। ਵਕੀਲ ਨੇ ਕਿਹਾ, ‘‘ਹਵਾਈ ਕਿਰਾਏ ਵਿਚ 700 ਫ਼ੀ ਸਦੀ ਵਾਧਾ ਹੋਇਆ ਹੈ।’’ ਇਸ ’ਤੇ ਬੈਂਚ ਨੇ ਟਿੱਪਣੀ ਕੀਤੀ ‘‘ਹਵਾਈ ਯਾਤਰਾ ਨਾ ਕਰੋ।’’ ਵਕੀਲ ਨੇ ਇਹ ਕਹਿ ਕੇ ਜਵਾਬ ਦਿਤਾ ਕਿ ਹਵਾਈ ਯਾਤਰਾ ਇਕ ਜ਼ਰੂਰੀ ਸੇਵਾ ਹੈ ਅਤੇ ਇਸ ਤਰ੍ਹਾਂ ਦਾ ਕਿਰਾਏ ਵਿਚ ਵਾਧਾ ਸੰਵਿਧਾਨ ਦੀ ਧਾਰਾ 14 ਦੀ ਉਲੰਘਣਾ ਕਰਦਾ ਹੈ। ਸੰਵਿਧਾਨ ਦੀ ਧਾਰਾ 14 ਕਾਨੂੰਨ ਦੇ ਸਾਹਮਣੇ ਸਮਾਨਤਾ ਨਾਲ ਸਬੰਧਤ ਹੈ।
Share this content:



Post Comment