Loading Now

ਹਲਕਾ ਦੱਖਣੀ ਵਿੱਚ ਗੁਰਦੁਆਰਾ ਰੇਰੂ ਸਾਹਿਬ ਵਿਖੇ ਸੀ.ਐਮ.ਸੀ ਹਸਪਤਾਲ ਵੱਲੋਂ ਲਗਾਇਆ ਗਿਆ ਵਿਸ਼ਾਲ ਮੈਡੀਕਲ ਕੈਂਪ

ਹਲਕਾ ਦੱਖਣੀ ਵਿੱਚ ਗੁਰਦੁਆਰਾ ਰੇਰੂ ਸਾਹਿਬ ਵਿਖੇ ਸੀ.ਐਮ.ਸੀ ਹਸਪਤਾਲ ਵੱਲੋਂ ਲਗਾਇਆ ਗਿਆ ਵਿਸ਼ਾਲ ਮੈਡੀਕਲ ਕੈਂਪ

*ਮੈਡੀਕਲ ਚੈਕਅਪ, ਦਵਾਈਆਂ, ਐਨਕਾਂ, ਆਪ੍ਰੇਸ਼ਨ, ਅੱਖਾਂ ਸਭ ਦਾ ਫਰੀ ਵਿਚ ਹੋਵੇਗਾ ਇਲਾਜ – ਡਾ. ਤਜਿੰਦਰਪਾਲ ਸਿੰਘ
ਲੁਧਿਆਣਾ, 29 ਸਤੰਬਰ (ਗਿਆਨ ਸਿੰਘ/ਏ.ਡੀ.ਪੀ ਨਿਊਜ਼) – ਵਿਧਾਨ ਸਭਾ ਹਲਕਾ ਦੱਖਣੀ ਵਿਖੇ ਗੁਰਦੁਆਰਾ ਰੇਰੂ ਸਾਹਿਬ ਭਗਤ ਗੁਰੂ ਰਵਿਦਾਸ ਜੀ ਵਿਖੇ ਵਿਸ਼ਾਲ ਮੈਡੀਕਲ ਕੈਂਪ ਡਾ. ਤਜਿੰਦਰਪਾਲ ਸਿੰਘ ਉੱਘੇ ਸਮਾਜਸੇਵੀ ਦੀ ਸਰਪ੍ਰਸਤੀ ਹੇਠ ਲਗਾਇਆ ਗਿਆ। ਇਸ ਸਮੇਂ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ, ਸਮਾਜਸੇਵਿਕਾ ਬੀਬੀ ਮਨਜੀਤ ਕੌਰ ਸਰੋਏ, ਗੁਰਨਾਮ ਸਿੰਘ ਕਲੇਰ, ਸੂਬੇਦਾਰ ਮੋਹਨ ਸਿੰਘ ਪ੍ਰਧਾਨ ਗੁਰਦੁਆਰਾ ਕਮੇਟੀ, ਸਿਕੰਦਰ ਸਿੰਘ ਵਿਸ਼ੇਸ਼ ਤੌਰ ‘ਤੇ ਪਹੁੰਚੇ। ਇਹ ਕੈਂਪ ਡਾ. ਆਰ.ਪੀ ਭਾਟੀਆ, ਡਾ. ਉਪਜਿੰਦਰ ਕੌਰ, ਡਾਕਟਰ ਨੀਲਮ ਭਾਟੀਆ, ਅਮਿਤ ਕੁਮਾਰ, ਡਾ. ਨਿਤਨ ਬੱਤਰਾ, ਡਾ. ਰੁਪਾਲੀ ਚੋਪੜਾ, ਦੀ ਟੀਮ ਵੱਲੋਂ ਲਗਾਇਆ ਗਿਆ।
Photo-2 ਹਲਕਾ ਦੱਖਣੀ ਵਿੱਚ ਗੁਰਦੁਆਰਾ ਰੇਰੂ ਸਾਹਿਬ ਵਿਖੇ ਸੀ.ਐਮ.ਸੀ ਹਸਪਤਾਲ ਵੱਲੋਂ ਲਗਾਇਆ ਗਿਆ ਵਿਸ਼ਾਲ ਮੈਡੀਕਲ ਕੈਂਪ
ਇਸ ਸਮੇਂ ਤਜਿੰਦਰਪਾਲ ਸਿੰਘ ਅਤੇ ਬਾਵਾ ਨੇ ਦੱਸਿਆ ਕਿ ਕੈਂਪ ਵਿੱਚ ਸਭ ਚੈਕਅਪ, ਦਵਾਈਆਂ, ਐਨਕਾਂ, ਆਪ੍ਰੇਸ਼ਨ ਮੁਫਤ ਕੀਤੇ ਜਾਣਗੇ। ਉਹਨਾਂ ਕਿਹਾ ਕਿ ਹਲਕਾ ਦੱਖਣੀ ਮਿਹਨਤੀ, ਕਿਰਤੀ ਲੋਕਾਂ ਦਾ ਹਲਕਾ ਹੈ। ਇੱਥੇ ਲੋੜਵੰਦਾਂ ਦੀ ਮਦਦ ਕਰਨ ਲਈ ਸਮਾਜਸੇਵੀ ਸੰਸਥਾਵਾਂ ਵੱਲੋਂ ਨਿਭਾਇਆ ਜਾ ਰਿਹਾ ਕਦਮ ਸਲਾਘਾਯੋਗ ਹੈ। ਇਸ ਸਮੇਂ ਸ਼੍ਰੀ ਬਾਵਾ ਨੇ ਉੱਘੇ ਸਮਾਜਸੇਵੀ ਸਵ. ਡਾ. ਕਰਮ ਸਿੰਘ ਦੀ ਮਨੁੱਖਤਾ ਦੀ ਸੇਵਾ ਦੀ ਸੋਚ ਨੂੰ ਅੱਗੇ ਵਧਾਉਂਦੇ ਹੋਏ ਡਾ. ਤਜਿੰਦਰਪਾਲ ਸਿੰਘ ਨੇ ਸੇਵਾ ਦਾ ਵੱਡਾ ਉਪਰਾਲਾ ਕੀਤਾ ਹੈ। ਉਹਨਾਂ ਕਿਹਾ ਕਿ ਗੁਰਦੁਆਰਾ ਸਾਹਿਬ ਦੀ ਸਮੁੱਚੀ ਕਮੇਟੀ ਪ੍ਰਧਾਨ ਸਿਕੰਦਰ ਸਿੰਘ ਦੀ ਅਗਵਾਈ ਵਿੱਚ ਵੱਡੇ ਉਪਰਾਲੇ ਕਰ ਰਹੀ ਹੈ। ਸਿਹਤ ਸਹੂਲਤਾਂ ਦੇ ਨਾਲ ਨਾਲ ਬੱਚਿਆਂ ਲਈ ਕੰਪਿਊਟਰ ਉਪਲਬਧ ਕਰਵਾ ਕੇ ਸਮਾਜ ਦੇ ਹਾਣੀ ਬਣਾਉਣ ਲਈ ਹਰ ਸਮੇਂ ਕੋਸ਼ਿਸ਼ ਕਰਨਾ ਦੂਰਅੰਦੇਸ਼ ਸੋਚ ਹੈ ਜੋ ਮਹਾਨ ਗੁਰੂਆਂ, ਭਗਤਾਂ ਦੀ ਬਾਣੀ ਤੋਂ ਸਾਨੂੰ ਸੇਧ ਮਿਲਦੀ ਹੈ।

Share this content:

Previous post

ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਬਲਬੀਰ ਸਿੱਧੂ ਦੀ ਅਗਵਾਈ ਹੇਠ ਡੀ.ਸੀ. ਦਫ਼ਤਰ ਮੋਹਾਲੀ ਬਾਹਰ ਵਿਸ਼ਾਲ ਧਰਨਾ ਪ੍ਰਦਰਸ਼ਨ

Next post

“ਓਮ ਜੈ ਜਗਦੀਸ਼ ਹਰੇ” ਆਰਤੀ ਦੀ ਰਚਨਾ ਕਰਨ ਵਾਲੇ ਪੰਡਿਤ ਸ਼ਰਧਾ ਰਾਮ ਫਿਲੌਰੀ ਜੀ ਦਾ 189ਵਾਂ ਜਨਮ ਉਤਸਵ 7 ਮੰਦਰਾਂ ਵਿੱਚ ਆਰਤੀ ਕਰਕੇ ਅਤੇ ਪ੍ਰਭੂ ਅੱਗੇ ਪੰਜਾਬ ਦੀ ਸੁੱਖ, ਸ਼ਾਂਤੀ, ਖੁਸ਼ਹਾਲੀ ਅਤੇ ਸਦਭਾਵਨਾ ਦੀ ਅਰਦਾਸ ਕਰਕੇ ਮਨਾਇਆ

Post Comment