Loading Now

ਹਰਿਆਣਾ ਤੇ ਗੋਆ ਨੂੰ ਮਿਲੇ ਨਵੇਂ ਰਾਜਪਾਲ ਅਤੇ ਲੱਦਾਖ਼ ਨੂੰ ਨਵਾਂ ਉਪ ਰਾਜਪਾਲ ਮਿਲਿਆ

ਹਰਿਆਣਾ ਤੇ ਗੋਆ ਨੂੰ ਮਿਲੇ ਨਵੇਂ ਰਾਜਪਾਲ ਅਤੇ ਲੱਦਾਖ਼ ਨੂੰ ਨਵਾਂ ਉਪ ਰਾਜਪਾਲ ਮਿਲਿਆ

ਚੰਡੀਗੜ੍ਹ, 14 ਜੁਲਾਈ – ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਹਰਿਆਣਾ ਤੇ ਗੋਆ ਵਿਚ ਨਵੇਂ ਰਾਜਪਾਲਾਂ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ ਲੱਦਾਖ਼ ਵਿਚ ਨਵੇਂ ਉਪ ਰਾਜਪਾਲ ਦੀ ਨਿਯੁਕਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਰਾਸ਼ਟਰਪਤੀ ਭਵਨ ਤੋਂ ਸੋਮਵਾਰ ਨੂੰ ਜਾਰੀ ਫੁਰਮਾਨਾਂ ਮੁਤਾਬਕ ਪ੍ਰੋ. ਅਸੀਮ ਕੁਮਾਰ ਘੋਸ਼ ਨੂੰ ਹਰਿਆਣਾ ਦਾ ਨਵਾਂ ਰਾਜਪਾਲ ਨਿਯੁਕਤ ਕੀਤਾ ਗਿਆ ਹੈ। ਉਹ ਮੌਜੂਦਾ ਰਾਜਪਾਲ ਬੰਡਾਰੂ ਦੱਤਾਤ੍ਰੇਅ ਦੀ ਥਾਂ ਲੈਣਗੇ। ਇਸੇ ਤਰ੍ਹਾਂ ਪੁਸ਼ਪਤੀ ਅਸ਼ੋਕ ਗਜਪਤੀ ਰਾਜੂ ਨੂੰ ਗੋਆ ਦਾ ਨਵਾਂ ਰਾਜਪਾਲ ਨਿਯੁਕਤ ਕੀਤਾ ਗਿਆ ਹੈ। ਲੱਦਾਖ਼ ਦੇ ਨਵੇਂ ਉਪ ਰਾਜਪਾਲ ਦੀ ਜ਼ਿੰਮੇਵਾਰੀ ਕਵਿੰਦਰ ਗੁਪਤਾ ਨੂੰ ਸੌਂਪੀ ਗਈ ਹੈ।

Share this content:

Post Comment