“ਸੰਤ ਜਗਦੀਸ਼ ਸਿੰਘ ਵਰਿਆਮ ਯਾਦਗਾਰੀ ਪੁਰਸਕਾਰ” ਸੁਸ਼ੀਲ ਦੁਸਾਂਝ ਨੂੰ ਮਿਲੇਗਾ

ਫਗਵਾੜਾ, 2 ਮਈ( ਏ.ਡੀ.ਪੀ. ਨਿਊਜ਼) :ਪੰਜਾਬੀ ਲੇਖਕ ਸਭਾ (ਰਜਿ.) ਜਲੰਧਰ ਵੱਲੋਂ ਹਰ ਸਾਲ ਦਿੱਤਾ ਜਾਂਦਾ “ਸੰਤ ਜਗਦੀਸ਼ ਸਿੰਘ ਯਾਦਗਾਰੀ ਪੁਰਸਕਾਰ 2026” ਚੰਡੀਗੜ੍ਹ ਤੋਂ ਛਪਦੇ “ਹੁਣ” ਮੈਗਜ਼ੀਨ ਦੇ ਸੰਪਾਦਕ ਸੁਸ਼ੀਲ ਦੁਸਾਂਝ ਨੂੰ ਦਿੱਤਾ ਜਾਵੇਗਾ। ਇਹ ਐਲਾਨ ਸਭਾ ਦੇ ਸਰਪ੍ਰਸਤ ਡਾ. ਵਰਿਆਮ ਸਿੰਘ ਸੰਧੂ,ਪ੍ਰਧਾਨ ਡਾ. ਰਘਬੀਰ ਕੌਰ, ਜਨਰਲ ਸਕੱਤਰ ਡਾ.ਉਮਿੰਦਰ ਜੌਹਲ ਅਤੇ ਸਨਮਾਨ ਕਮੇਟੀ ਦੇ ਕਨਵੀਨਰ ਡਾ.ਲਖਵਿੰਦਰ ਸਿੰਘ ਜੌਹਲ ਵੱਲੋਂ ਕੀਤਾ ਗਿਆ। ਉਹਨਾਂ ਦੱਸਿਆ ਕਿ ਇਹ ਪੁਰਸਕਾਰ ਸਾਹਿਤਕ ਰਸਾਲੇ ਦੇ ਸੰਪਾਦਕ ਨੂੰ ਦਿੱਤਾ ਜਾਂਦਾ ਹੈ। ਇਸ ਸਨਮਾਨ ਵਿੱਚ 21000 ਰੁਪਏ ਨਗਦ, ਸਨਮਾਨ ਚਿੰਨ੍ਹ ਅਤੇ ਦੁਸ਼ਾਲਾ ਭੇਟ ਕੀਤਾ ਜਾਂਦਾ ਹੈ। ਸੰਤ ਜਗਜੀਤ ਸਿੰਘ ਵਰਿਆਮ ਦੀ ਸਪੁੱਤਰੀ ਅਤੇ “ਵਰਿਆਮ” ਰਸਾਲੇ ਦੀ ਸੰਪਾਦਕ ਡਾ. ਰਜਵੰਤ ਕੌਰ ਅਤੇ ਸੰਤ ਜਗਦੀਸ਼ ਸਿੰਘ ਦੇ ਛੋਟੇ ਭਰਾ ਸੰਤ ਨਰੈਣ ਸਿੰਘ ਨੇ ਦੱਸਿਆ ਕਿ ਇਹ ਪੁਰਸਕਾਰ ਇੱਕ ਵਿਸ਼ੇਸ਼ ਸਮਾਗਮ ਕਰਕੇ ਪ੍ਰਦਾਨ ਕੀਤਾ ਜਾਵੇਗਾ।
ਇਸ ਤੋਂ ਪਹਿਲਾਂ ਇਹ ਪੁਰਸਕਾਰ “ਸਿਰਜਣਾ” ਰਸਾਲੇ ਦੇ ਸੰਪਾਦਕ ਡਾ. ਰਘਬੀਰ ਸਿੰਘ ਸਿਰਜਣਾ ਅਤੇ “ਏਕਮ” ਰਸਾਲੇ ਦੀ ਸੰਪਾਦਕ ਅਰਤਿੰਦਰ ਸੰਧੂ ਨੂੰ ਦਿੱਤਾ ਜਾ ਚੁੱਕਾ ਹੈ।
Share this content:



Post Comment