ਸੋਨਮ ਵਾਂਗਚੁੱਕ ਨੂੰ ਮੇਦਾਂਤਾ ਹਸਪਤਾਲ ਤੋਂ ਮਿਲੀ ਛੁੱਟੀ
ਗੁੜਗਾਉਂ/ਨਵੀਂ ਦਿੱਲੀ , 27 ਜੁਲਾਈ – ਸਮਾਜਿਕ ਕਾਰਕੁਨ ਸੋਨਮ ਵਾਂਗਚੁਕ ਨੂੰ ਸੋਮਵਾਰ ਦੁਪਹਿਰ ਮੇਦਾਂਤਾ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਵਾਂਗਚੁਕ ਨੇ ਸਾਰੇ ਡਾਕਟਰਾਂ, ਸਿਹਤ ਕਰਮੀਆਂ ਅਤੇ ਦੇਸ਼ ਭਰ ਤੋਂ ਦੁਆਵਾਂ ਭੇਜਣ ਵਾਲੇ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਸੰਘਰਸ਼ ਕਿਸੇ ਵਿਅਕਤੀ ਦਾ ਨਹੀਂ, ਸਗੋਂ ਦੇਸ਼ ਦੇ ਨੌਜਵਾਨਾਂ ਅਤੇ ਸਿਸਟਮ ਵਿੱਚ ਪਾਰਦਰਸ਼ਤਾ ਦੀ ਮੰਗ ਦਾ ਅੰਦੋਲਨ ਹੈ। ਦੱਸ ਦੇਈਏ ਕਿ ਸੋਨਮ ਵਾਂਗਚੁਕ ਸਭ ਤੋਂ ਪਹਿਲਾਂ ਰਾਜਘਾਟ ਪਹੁੰਚ ਕੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਅਰਪਣ ਕਰਨਗੇ, ਜਿਸ ਤੋਂ ਬਾਅਦ ਲੱਦਾਖ ਲਈ ਰਵਾਨਾ ਹੋਣਗੇ।
ਹਸਪਤਾਲ ’ਚ ਇਲਾਜ ਅਤੇ ਸਿਹਤ ਵਿੱਚ ਸੁਧਾਰ
ਕਰੀਬ ਇੱਕ ਹਫ਼ਤੇ ਤੱਕ ਹਸਪਤਾਲ ਵਿੱਚ ਇਲਾਜ ਦੌਰਾਨ ਡਾਕਟਰਾਂ ਦੀ ਨਿਗਰਾਨੀ ਵਿੱਚ ਉਨ੍ਹਾਂ ਦੀ ਸਿਹਤ ਲਗਾਤਾਰ ਬਿਹਤਰ ਹੋਈ। ਡਾਕਟਰਾਂ ਨੇ ਜ਼ਰੂਰੀ ਜਾਂਚ ਅਤੇ ਸਿਹਤ ਵਿੱਚ ਤਸੱਲੀਬਖ਼ਸ਼ ਸੁਧਾਰ ਤੋਂ ਬਾਅਦ ਉਨ੍ਹਾਂ ਨੂੰ ਡਿਸਚਾਰਜ ਕਰਨ ਦਾ ਫ਼ੈਸਲਾ ਲਿਆ। ਹਸਪਤਾਲ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਕੁਝ ਸਮੇਂ ਤੱਕ ਆਰਾਮ ਕਰਨ ਅਤੇ ਨਿਯਮਤ ਸਿਹਤ ਜਾਂਚ ਕਰਵਾਉਣ ਦੀ ਸਲਾਹ ਦਿੱਤੀ ਹੈ। ਜ਼ਿਕਰਯੋਗ ਹੈ कि ਪੇਪਰ ਲੀਕ ਅਤੇ ਪ੍ਰੀਖਿਆ ਪ੍ਰਣਾਲੀ ਵਿੱਚ ਪਾਰਦਰਸ਼ਤਾ ਸਮੇਤ ਵੱਖ-ਵੱਖ ਮੰਗਾਂ ਨੂੰ ਲੈ ਕੇ ਚੱਲ ਰਹੇ ਅੰਦੋਲਨ ਦੌਰਾਨ ਉਨ੍ਹਾਂ ਦੀ ਤਬੀਤਤ ਵਿਗੜਨ ‘ਤੇ ਉਨ੍ਹਾਂ ਨੂੰ ਪਹਿਲਾਂ ਡਾਕਟਰੀ ਨਿਗਰਾਨੀ ’ਚ ਰੱਖਿਆ ਗਿਆ ਸੀ।
Share this content:



Post Comment