ਸੇਵਾ ਕੇਂਦਰਾਂ ਵਿੱਚ ਨਾ ‘ਸੇਵਾ’, ਨਾ ‘ਸਲੀਕਾ’ : ਸਰਟੀਫਿਕੇਟ ਬਣਵਾਉਣ ਲਈ ਲੋਕ ਖੱਜਲ-ਖੁਆਰ
ਬਠਿੰਡਾ, 7 ਜੁਲਾਈ – ਆਮ ਲੋਕਾਂ ਨੂੰ ਇੱਕੋ ਛੱਤ ਹੇਠ ਸਰਕਾਰੀ ਸੇਵਾਵਾਂ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਸਥਾਪਤ ਕੀਤੇ ਗਏ ਸੇਵਾ ਕੇਂਦਰਾਂ ਦੀ ਕਾਰਗੁਜ਼ਾਰੀ ਨੂੰ ਲੈ ਕੇ ਜਨਤਾ ਵਿੱਚ ਨਾਰਾਜ਼ਗੀ ਲਗਾਤਾਰ ਵਧਦੀ ਜਾ ਰਹੀ ਹੈ। ਬਲਾਕ ਗੋਨਿਆਣਾ ਅਧੀਨ ਪੈਂਦੇ ਮਹਿਮਾ ਸਰਜਾ ਸੇਵਾ ਕੇਂਦਰ ਵਿੱਚ ਸਰਟੀਫਿਕੇਟਾਂ ਅਤੇ ਆਧਾਰ ਕਾਰਡ ਨਾਲ ਸਬੰਧਤ ਕੰਮਾਂ ਲਈ ਆਉਣ ਵਾਲੇ ਲੋਕਾਂ ਨੂੰ ਕਈ-ਕਈ ਦਿਨ ਖੱਜਲ-ਖੁਆਰ ਹੋਣਾ ਪੈ ਰਿਹਾ ਹੈ।
ਪਿੰਡ ਮਹਿਮਾ ਭਗਵਾਨਾ ਦੇ ਵਸਨੀਕ ਬਲਵਿੰਦਰ ਸਿੰਘ ਬਿੱਟੂ ਨੇ ਦੋਸ਼ ਲਗਾਇਆ ਕਿ ਉਹ ਆਪਣੀ ਬੇਟੀ ਮਹਿਕਪ੍ਰੀਤ ਕੌਰ ਅਤੇ ਪਤਨੀ ਅਮਨਦੀਪ ਕੌਰ ਦਾ ਰਿਹਾਇਸ਼ੀ (ਰੈਜ਼ੀਡੈਂਸ) ਸਰਟੀਫਿਕੇਟ ਬਣਵਾਉਣ ਲਈ ਪਿਛਲੇ ਇੱਕ ਹਫ਼ਤੇ ਤੋਂ ਮਹਿਮਾ ਸਰਜਾ ਸੇਵਾ ਕੇਂਦਰ ਦੇ ਚੱਕਰ ਕੱਟ ਰਹੇ ਹਨ, ਪਰ ਹਰ ਵਾਰ ਕਿਸੇ ਨਾ ਕਿਸੇ ਬਹਾਨੇ ਉਨ੍ਹਾਂ ਨੂੰ ਵਾਪਸ ਭੇਜ ਦਿੱਤਾ ਜਾਂਦਾ ਹੈ। ਬਲਵਿੰਦਰ ਸਿੰਘ ਬਿੱਟੂ ਨੇ ਇਹ ਵੀ ਦੋਸ਼ ਲਗਾਇਆ ਕਿ ਸੇਵਾ ਕੇਂਦਰ ਦੇ ਮੁਲਾਜ਼ਮ ਸੁਖਚੈਨ ਸਿੰਘ ਵੱਲੋਂ ਉਨ੍ਹਾਂ ਨਾਲ ਬੇਹੱਦ ਅੱਖੜ ਅਤੇ ਗ਼ੈਰ-ਸਹਿਯੋਗੀ ਰਵੱਈਆ ਅਪਣਾਇਆ ਗਿਆ। ਉਨ੍ਹਾਂ ਕਿਹਾ ਕਿ ਲੋਕ ਸਰਕਾਰੀ ਸੇਵਾਵਾਂ ਲੈਣ ਲਈ ਇੱਥੇ ਆਉਂਦੇ ਹਨ, ਪਰ ਮੁਲਾਜ਼ਮ ਉਨ੍ਹਾਂ ਦੀ ਸਮੱਸਿਆ ਸੁਣਨ ਦੀ ਬਜਾਏ ਵਾਰ-ਵਾਰ ਗੇੜੇ ਲਗਵਾਉਂਦੇ ਹਨ।
Share this content:



Post Comment