ਸਿੱਧ ਲੇਖਕ ਡਾ. ਅਮਰ ਕੋਮਲ ਨੂੰ ਸ਼ਰਧਾਂਜਲੀਆਂ ਭੇਂਟ

*ਡਾ. ਅਮਰ ਕੋਮਲ ਦਾ ਮਾਤ—ਭਾਸ਼ਾ ਪ੍ਰਤੀ ਯੋਗਦਾਨ ਅਭੁੱਲ— ਉਪ—ਕੁਲਪਤੀ ਡਾ. ਜਗਦੀਪ ਸਿੰਘ
*ਪੰਜਾਬੀ ਬਾਲ ਸਾਹਿਤ ਦਾ ਸੁਨਹਿਰਾ ਯੁੱਗ ਸੀ ਡਾ. ਅਮਰ ਕੋਮਲ— ਡਾ. ਦਰਸ਼ਨ ਸਿੰਘ ਆਸ਼ਟ
ਪਟਿਆਲਾ, 20 ਅਪ੍ਰੈਲ – ਅੱਜ ਪੰਜਾਬੀ ਦੇ ਪ੍ਰਸਿੱਧ ਵਿਦਵਾਨ ਅਤੇ ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ ਡਾ. ਅਮਰ ਕੋਮਲ ਨੂੰ ਪਟਿਆਲਾ ਦੇ ਮਾਡਲ ਟਾਊਨ ਵਿਖੇ ਸ਼੍ਰੀ ਰਾਧਾ—ਕ੍ਰਿਸ਼ਨ ਮੰਦਰ ਦੇ ਸਾਹਮਣੇ ਕਮਿਊਨਟੀ ਸੈਂਟਰ ਵਿਖੇ ਸ਼ਰਧਾਂਜਲੀਆਂ ਅਰਪਿਤ ਕੀਤੀਆਂ ਗਈਆਂ। ਡਾ. ਕੋਮਲ ਨੂੰ ਸ਼ਰਧਾ ਦੇ ਫੁੱਲ ਅਰਪਿਤ ਕਰਦਿਆਂ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਉਪ—ਕੁਲਪਤੀ ਡਾ. ਜਗਦੀਪ ਸਿੰਘ ਨੇ ਕਿਹਾ ਕਿ ਨਿਸ਼ਕਾਮ ਸੇਵਕ ਡਾ. ਅਮਰ ਕੋਮਲ ਦਾ ਪੰਜਾਬੀ ਮਾਤ—ਭਾਸ਼ਾ ਪ੍ਰਤੀ ਯੋਗਦਾਨ ਅਭੁੱਲ ਹੈ। ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਦੇ ਪ੍ਰਧਾਨ ਅਤੇ ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ ਡਾ. ਦਰਸ਼ਨ ਸਿੰਘ ਆਸ਼ਟ ਨੇ ਡਾ. ਕੋਮਲ ਦੀ ਸੁਨਹਿਰੀ ਯੁੱਗ ਨਾਲ ਤੁਲਨਾ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਲਿਖਿਆ ਗਿਆ ਸਾਹਿਤ ਬੱਚਿਆਂ ਵਿਚ ਨੈਤਿਕ ਕਦਰਾਂ ਦੇ ਪੈਦਾ ਕਰਨ ਲਈ ਹਮੇਸ਼ਾ ਪ੍ਰੇਰਣਾ ਦਿੰਦਾ ਰਹੇਗਾ। ਪੰਜਾਬੀ ਲੇਖਕ ਸਭਾ ਪੰਜਾਬ ਦੇ ਪ੍ਰਧਾਨ ਦਰਸ਼ਨ ਸਿੰਘ ਬੁੱਟਰ ਨੇ ਕਾਵਿਮਈ ਸ਼ਰਧਾਂਜਲੀ ਵਿਚ ਡਾ. ਕੋਮਲ ਨੂੰ ਵੱਡਾ ਲੇਖਕ ਆਖਿਆ ਜਦੋਂ ਕਿ ਡਾ. ਕੋਮਲ ਦੀ ਸਪੁੱਤਰੀ ਕਵਿਤਾ ਬਾਲੀ (ਕੈਨੇਡਾ) ਨੇ ਜਜ਼ਬਾਤੀ ਲਹਿਜ਼ੇ ਵਿਚ ਕਿਹਾ ਕਿ ਉਨ੍ਹਾਂ ਦੇ ਮਨ ਵਿਚ ਨਾਰੀ—ਸਤਿਕਾਰ ਦੀ ਡੂੰਘੀ ਭਾਵਨਾ ਸੀ ਜਿਸ ਕਰਕੇ ਉਨ੍ਹਾਂ ਆਪਣੀਆਂ ਬੇਟੀਆਂ ਨੂੰ ਵੀ ਉਚ ਸਿੱਖਿਆ ਹਾਸਲ ਕਰਨ ਲਈ ਭਰਪੂਰ ਪ੍ਰੇਰਣਾ ਦਿੱਤੀ।ਤਰੁਣ ਦੇਵ ਸ਼ਰਮਾ ਨੇ ਕਿਹਾ ਕਿ ਉਸ ਦੇ ਨਾਨਾ ਜੀ ਦੇ ਰੂਪ ਵਿਚ ਡਾ. ਕੋਮਲ ਗਿਆਨ ਅਤੇ ਸਿੱਖਿਆ ਦਾ ਵਿਸ਼ਾਲ ਸਮੁੰਦਰ ਸਨ।

ਇਸ ਸਮੇਂ ਜੀ.ਕੇ.ਬਾਲੀ, ਅਮੀਤਾ ਸ਼ਰਮਾ,ਸੁਮਨ ਸ਼ਰਮਾ,ਅਮੀਤਾ ਕਾਲੀਆ,ਡਾ. ਅੰਕਿਤ ਕਾਲੀਆ ਨੇ ਵੀ ਸ਼ੋਕ—ਭਾਵਨਾਵਾਂ ਵਿਅਕਤ ਕੀਤੀਆਂ। ਅੰਤ ਵਿਚ ਡਾ. ਅਮਰ ਕੋਮਲ ਦੇ ਸਪੁੱਤਰ ਡਾ. ਸੰਜੀਵ ਕਾਲੀਆ ਨੇ ਸਭਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਲਗਭਗ ਪੌਣੀ ਸਦੀ ਨਿਰੰਤਰ ਸਾਹਿਤ—ਲੇਖਣ ਕਰਨ ਵਾਲੇ ਡਾ. ਕੋਮਲ ਨੂੰ ਉਨ੍ਹਾਂ ਦੇ ਸਿਰੜ,ਅਨੁਸ਼ਾਸਨ,ਲਗਨ,ਪ੍ਰਤਿਬੱਧਤਾ ਅਤੇ ਸਾਧਨਾ ਲਈ ਹਮੇਸ਼ਾ ਯਾਦ ਰੱਖਿਆ ਜਾਵੇਗਾ।

ਸ਼ਰਧਾਂਜਲੀ ਸਮਾਰੋਹ ਵਿਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ. ਰਾਜਵੰਤ ਕੌਰ ਪੰਜਾਬੀ, ਡਾ. ਮਨੋਜ ਗੋਇਲ, ਭਾਸ਼ਾ ਵਿਭਾਗ ਪੰਜਾਬ ਦੇ ਸਾਬਕਾ ਡਾਇਰੈਕਟਰ ਡਾ. ਮਦਨ ਲਾਲ ਹਸੀਜਾ,ਬਲਵਿੰਦਰ ਸਿੰਘ ਸੰਧੂ, ਬਾਬੂ ਸਿੰਘ ਰੈਹਲ,ਦਵਿੰਦਰ ਪਟਿਆਲਵੀ,ਬਲਬੀਰ ਸਿੰਘ ਦਿਲਦਾਰ,ਨਵਦੀਪ ਸਿੰਘ ਮੁੰਡੀ,ਅਨਿਲ ਗਰਗ,ਅਸ਼ੋਕ ਦੀਕਸ਼ਿਤ,ਡਾ. ਸ਼ਰਵਨ ਮੈਨਨ,ਅਰੁਨ ਮਿੱਤਲ,ਰਵਿੰਦਰ ਸ਼ਰਮਾ, ਸਾਬਕਾ ਰਜਿਸਟਰਾਰ ਡਾ. ਦਵਿੰਦਰ ਸਿੰਘ, ਨਾਟਕਕਾਰ ਸਤਿੰਦਰ ਸਿੰਘ ਨੰਦਾ, ਤਰਲੋਕ ਸਿੰਘ ਢਿੱਲੋਂ ਅੰਮ੍ਰਿਤਪਾਲ ਸਿੰਘ ਸ਼ੈਦਾ,ਡਾ. ਜਗੀਰ ਸਿੰਘ ਢੇਸਾ, ਡਾ. ਕਮਲਜੀਤ ਕੌਰ ਬਾਂਗਾ, ਸਤਨਾਮ ਸਿੰਘ ਮੱਟੂ,ਅੰਗਰੇਜ਼ ਸਿੰਘ ਵਿਰਕ, ਗੁਰਚਰਨ ਸਿੰਘ ਪੱਬਾਰਾਲੀ, ਅਵਤਾਰਜੀਤ, ਕੁਲਵਿੰਦਰ ਕੁਮਾਰ ਬਹਾਦਰਗੜ੍ਹ, ਡਾ. ਅਮਰਜੀਤ ਕੌਂਕੇ, ਜੋਗਾ ਸਿੰਘ ਧਨੌਲਾ, ਡਾ. ਅਰਵਿੰਦਰ ਕੌਰ ਕਾਕੜਾ, ਡਾ. ਲੱਛਮੀ ਨਾਰਾਇਣ ਭੀਖੀ, ਡਾ. ਸੰਤੋਖ ਸਿੰਘ, ਡਾ. ਮਨਜਿੰਦਰ ਸਿੰਘ,ਭੋਲਾ ਸਿੰਘ ਸੰਘੇੜਾ, ਬਲਵਿੰਦਰ ਸਿੰਘ ਭੱਟੀ, ਰਵਿੰਦਰ ਰਵੀ ਮਹਿਲ ਕਲਾਂ, ਪ੍ਰਿੰ. ਰਾਕੇਸ਼ ਜਿੰਦਲ, ਡਾ. ਹਰਭਗਵਾਨ, ਕਿਰਨ ਸਿੰਗਲਾ, ਜੋਗਾ ਸਿੰਘ ਰੰਗਮੰਚ,ਗੁਰਮੇਲ ਸਿੰਘ ਸੰਧੂ, ਕੁਲਵਿੰਦਰ ਸਿੰਘ ਮਾਨੂੰਪੁਰੀ, ਸੁਖਵਿੰਦਰ ਸਿੰਘ ਫਰੌਰ ਆਦਿ ਰਿਸ਼ਤੇਦਾਰ,ਦੋਸਤ ਮਿੱਤਰ ਅਤੇ ਲੇਖਕ ਆਦਿ ਵੱਡੀ ਗਿਣਤੀ ਵਿਚ ਸ਼ਾਮਲ ਸਨ। ਸ਼ਰਧਾਂਜਲੀ ਸਮਾਰੋਹ ਦੌਰਾਨ ਤੇਜਾ ਸਿੰਘ ਤਿਲਕ, ਪਵਨ ਪਰਿੰਦਾ, ਭੁਪਿੰਦਰ ਸਿੰਘ ਬੇਦੀ, ਰਾਮ ਸਰੂਪ ਸ਼ਰਮਾ, ਕੰਵਰਜੀਤ ਭੱਠਲ, ਜਗਤਾਰ ਸਿੰਘ ਕੱਟੂ, ਮਹਿੰਦਰ ਸਿੰਘ ਅਤੇ ਸੁਸ਼ੀਲ ਦੁਸਾਂਝ ਆਦਿ ਨੇ ਵੀ ਆਪਣੀਆਂ ਸਭਾਵਾਂ ਰਾਹੀਂ ਸ਼ੋਕ ਸੰਦੇਸ਼ ਭੇਜ ਕੇ ਹਾਜ਼ਰੀ ਲਗਵਾਈ। ਮੰਚ ਸੰਚਾਲਨ ਦੀ ਜਿ਼ੰਮੇਵਾਰੀ ਡਾ. ਦਰਸ਼ਨ ਸਿੰਘ ਆਸ਼ਟ ਨੇ ਨਿਭਾਈ।
Share this content:



Post Comment