Loading Now

ਸਿੱਖਿਆ ਵਿਭਾਗ ਵੱਲੋਂ ਅਧਿਆਪਕ ਪੁਰਸਕਾਰਾਂ ਦਾ ਐਲਾਨ

ਸਿੱਖਿਆ ਵਿਭਾਗ ਵੱਲੋਂ ਅਧਿਆਪਕ ਪੁਰਸਕਾਰਾਂ ਦਾ ਐਲਾਨ

ਐਸ.ਏ.ਐਸ ਨਗਰ, 5 ਸਤੰਬਰ – ਪੰਜ ਸਤੰਬਰ ਨੂੰ ਅਧਿਆਪਕ ਦਿਵਸ ਮੌਕੇ ਸਿੱਖਿਆ ਵਿਭਾਗ ਵੱਲੋਂ 55 ਅਧਿਆਪਕਾਂ ਨੂੰ ਅਧਿਆਪਕ ਰਾਜ ਪੁਰਸਕਾਰ, 10 ਅਧਿਆਪਕਾਂ ਨੂੰ ਯੁਵਾ ਅਧਿਆਪਕ ਪੁਰਸਕਾਰ, 4 ਅਧਿਆਪਕਾਂ ਨੂੰ ਵਿਸ਼ੇਸ਼ ਅਧਿਆਪਕ ਪੁਰਸਕਾਰ ਅਤੇ ਵਿਭਾਗ ਦੇ 6 ਅਧਿਕਾਰੀਆਂ ਨੂੰ ਪ੍ਰਬੰਧਕੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ। ਪੁਰਸਕਾਰਾਂ ਲਈ ਚੁਣੇ ਅਧਿਆਪਕਾਂ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮੁਹਾਲੀ ਦੇ ਵਿਕਾਸ ਭਵਨ ਵਿਖੇ ਭਲਕੇ 5 ਸਤੰਬਰ ਨੂੰ ਹੋਣ ਵਾਲੇ ਸਮਾਗਮ ਵਿੱਚ ਸਨਮਾਨਿਤ ਕਰਨਗੇ। ਸਕੂਲ ਸਿੱਖਿਆ ਵਿਭਾਗ (ਸੈਕੰਡਰੀ ਸਿੱਖਿਆ) ਦੇ ਡਾਇਰੈਕਟਰ ਵੱਲੋਂ ਜਾਰੀ ਸੂਚੀ ਵਿੱਚ ਸਨਮਾਨਿਤ ਹੋਣ ਵਾਲੇ 55 ਅਧਿਆਪਕਾਂ ਵਿੱਚ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਜ਼ਿਲ੍ਹਾ ਰੂਪਨਗਰ ਦੀ ਝੰਡੀ ਹੈ। ਜ਼ਿਲ੍ਹੇ ਦੇ ਸਭ ਤੋਂ ਵੱਧ 9 ਅਧਿਆਪਕਾਂ ਦੀ ਅਧਿਆਪਕ ਰਾਜ ਪੁਰਸਕਾਰ ਲਈ ਚੋਣ ਹੋਈ ਹੈ।

55 ਅਧਿਆਪਕ, ਜਿਨ੍ਹਾਂ ਨੂੰ ਅਧਿਆਪਕ ਰਾਜ ਪੁਰਸਕਾਰ ਮਿਲੇਗਾ, ਉਨ੍ਹਾਂ ਵਿੱਚ ਸਮਿਤਾ ਸ਼ਰਮਾ, ਸਰਕਾਰੀ ਸਕੂਲ ਸਹਾਹੂਰਾ (ਅੰਮ੍ਰਿਤਸਰ), ਲੈਕਚਰਾਰ ਪਰਮਿੰਦਰ ਸਿੰਘ ਸਰਕਾਰੀ ਸਕੂਲ ਸਹਿਣਾ (ਬਰਨਾਲਾ), ਨਰਿੰਦਰ ਕੁਮਾਰ ਦਰਾਜ (ਬਰਨਾਲਾ), ਡਾ. ਗੁਰਦੀਪ ਸਿੰਘ ਸਿੱਧੂ ਪ੍ਰਿੰਸੀਪਲ ਮੈਰੀਟੋਰੀਅਸ ਸਕੂਲ ਬਠਿੰਡਾ, ਗੁਰਪ੍ਰੀਤ ਕੌਰ ਭੁੱਚੋ ਮੰਡੀ (ਬਠਿੰਡਾ), ਗੁਰਵੀਰ ਸਿੰਘ ਬਲਾਹਰ ਵਿੰਝ (ਬਠਿੰਡਾ), ਲੈਕਚਰਾਰ ਸਤਿੰਦਰਵੀਰ ਕੌਰ ਰੰਧਾਵਾ (ਫਤਿਹਗੜ੍ਹ ਸਾਹਿਬ), ਅਮਨਦੀਪ ਸਿੰਘ ਬੁੱਗਾ ਕਲਾਂ, (ਫਤਿਹਗੜ੍ਹ ਸਾਹਿਬ), ਮੋਨਿਕਾ ਨਸਰਾਲੀ (ਫਤਹਿਗੜ੍ਹ ਸਾਹਿਬ), ਗੁਰਭੇਜ ਸਿੰਘ ਕੋਹਾਲਾ (ਫਿਰੋਜ਼ਪੁਰ), ਰਿੰਕਲ ਸਰੀਵਾਲਾ ਬਰਾਜ (ਫਿਰੋਜ਼ਪੁਰ), ਪੂਜਾ ਅਰੋੜਾ ਝੋਨੇ ਹਰੀ ਹਰ (ਫਿਰੋਜ਼ਪੁਰ), ਰਾਜਦੀਪ ਸਿੰਘ ਸੋਢੀ ਚਾਹ ਬੋੜੀਆਂ (ਫਿਰੋਜ਼ਪੁਰ), ਸਤਨਾਮ ਸਿੰਘ ਸੇਖਪੁਰ (ਗੁਰਦਾਸਪੁਰ) ਅਨੂ ਬਾਲਾ ਲੈਕਚਰਾਰ ਜਨੌਰੀ (ਹੁਸ਼ਿਆਰਪੁਰ), ਅਸ਼ੋਕ ਕੁਮਾਰ ਰਾਜਪੂਤ ਰਾਮਨਗਰ (ਹੁਸ਼ਿਆਰਪੁਰ) ਕੁਮੇਦ ਕੁਮਾਰੀ ਪ੍ਰਿੰਸੀਪਲ ਗਾਂਧੀ ਕੈਂਪ ਜਲੰਧਰ, ਗੁਰਪ੍ਰੀਤ ਕੌਰ ਬਿੰਪਾਲਕੇ (ਜਲੰਧਰ), ਵਰਿੰਦਰਵੀਰ ਸਿੰਘ ਬਜੂਆ ਖੁਰਦ (ਜਲੰਧਰ), ਲੈਕਚਰਾਰ ਦਲਜੀਤ ਕੌਰ ਫਗਵਾੜਾ (ਕਪੂਰਥਲਾ), ਸੰਤੋਖ ਸਿੰਘ ਮੱਲੀ ਭਾਨੋ ਲੰਗਾ (ਕਪੂਰਥਲਾ), ਡਾ. ਸੁਖਪਾਲ ਕੌਰ ਲੈਕਚਰਾਰ ਸਮਰਾਲਾ (ਲੁਧਿਆਣਾ), ਸੁਖਧੀਰ ਸਿੰਘ ਮੋਤੀ ਨਗਰ (ਲੁਧਿਆਣਾ), ਲੈਕਚਰਾਰ ਸਰਬਜੀਤ ਸਿੰਘ ਸਮਰਾਲਾ (ਲੁਧਿਆਣਾ), ਰਾਜਵੀਰ ਕੌਰ ਭੂਦਨ (ਮਲੇਰਕੋਟਲਾ), ਮੁਹੰਮਦ ਰਮਜ਼ਾਨ ਹੈਦਰ ਨਗਰ (ਮਲੇਰਕੋਟਲਾ), ਨੀਨਾ ਬਾਤਿਸ਼ ਫੁੱਲਵਾਲਾ ਡੋਗਰਾ (ਮਾਨਸਾ), ਰਿਸ਼ੀ ਮਨਚੰਦਾ ਤਖਾਣਬੱਧ (ਮੋਗਾ), ਬਲਦੇਵ ਰਾਮ ਖੋਸਾ ਰਣਧੀਰ (ਮੋਗਾ), ਕੰਵਲਪ੍ਰੀਤ ਕੌਰ ਸਿੱਧੂ ਪ੍ਰਿੰਸੀਪਲ ਮੰਡੀ ਕਿਲਿਆਂਵਾਲੀ (ਸ੍ਰੀ ਮੁਕਤਸਰ ਸਾਹਿਬ), ਹਰਪ੍ਰੀਤ ਕੁਮਾਰੀ ਸਰਨਾ (ਪਠਾਨਕੋਟ), ਪ੍ਰਿੰਸੀਪਲ ਵਿਜੇ ਕਪੂਰ ਪੀ ਐੱਮ ਸ੍ਰੀ ਸਕੂਲ ਪਟਿਆਲਾ, ਗਗਨਦੀਪ ਕੌਰ ਸਿਵਲ ਲਾਈਨਜ਼ ਪਟਿਆਲਾ, ਰਜਿੰਦਰ ਸੈਣੀ ਪੀ ਐੱਮ ਸ੍ਰੀ ਸਕੂਲ ਪਟਿਆਲਾ, ਲਲਿਤਾ ਬੰਗਾ ਮਾੜੂ (ਪਟਿਆਲਾ), ਪ੍ਰਿੰਸੀਪਲ ਸ੍ਰੀ ਚਮਕੌਰ ਸਾਹਿਬ (ਰੂਪਨਗਰ), ਪ੍ਰਵੀਨ ਲਤਾ ਕੁਲਗਰਾਂ (ਰੂਪਨਗਰ), ਪ੍ਰਭਜੀਤ ਸਿੰਘ ਭੋਜੇ ਮਾਜਰਾ (ਰੂਪਨਗਰ), ਅਮਨਪ੍ਰੀਤ ਕੌਰ ਗੰਭੀਰਪੁਰ (ਰੂਪਨਗਰ), ਪਵਨ ਕੁਮਾਰ ਖੰਗੇੜਾ (ਰੂਪਨਗਰ), ਪ੍ਰਿੰਸੀਪਲ ਵਿਜੇ ਬੰਗਲਾ ਨੰਗਲ (ਰੂਪਨਗਰ), ਪ੍ਰਿੰਸੀਪਲ ਅਨਿਲ ਕੁਮਾਰ ਜੋਸ਼ੀ ਕਾਹਨਪੁਰ ਖੂਹੀ (ਰੂਪਨਗਰ), ਰਾਜੇਸ਼ ਧਰਮਾਨੀ ਸੇਖਪੁਰ (ਰੂਪਨਗਰ), ਅਮਰਜੀਤ ਸੁਖਸਲ (ਰੂਪਨਗਰ), ਲੈਕਚਰਾਰ ਅੰਮ੍ਰਿਤਪਾਲ ਸਿੰਘ ਬੰਗਾ (ਸ਼ਹੀਦ ਭਗਤ ਸਿੰਘ ਨਗਰ), ਵਿਪਨ ਕੁਮਾਰ ਗਰਗ ਰਾਜੋਮਾਜਰਾ (ਸੰਗਰੂਰ), ਰੁਪਿੰਦਰ ਕੁਮਾਰ ਸੁਨਾਮ (ਸੰਗਰੂਰ), ਅੰਮਿਤਿੰਦਰ ਬੱਤਰਾ ਚਾਹੜ (ਸੰਗਰੂਰ), ਲੈਕਚਰਾਰ ਰਮਿਤ ਵਾਸੂਦੇਵਾ ਫੇਜ਼ ਤਿੰਨ (ਮੁਹਾਲੀ), ਕ੍ਰਿਸ਼ਨ ਗੋਪਾਲ ਮਹਿਤਾ ਫੇਜ਼ ਪੰਜ (ਮੁਹਾਲੀ), ਜਗਤਾਰ ਸਿੰਘ ਲਬਾਣਗੜ੍ਹ (ਮੁਹਾਲੀ), ਸੁਖਜਿੰਦਰ ਪਾਲ ਸਿੰਘ ਸਖੀਰਾ (ਤਰਨ ਤਾਰਨ), ਸੁਖਜੀਤ ਕੌਰ ਤਰਨ ਤਾਰਨ, ਅਰੁਣ ਕੁਮਾਰ ਸ਼ਰਮਾ ਪੱਟੀ (ਤਰਨ ਤਾਰਨ) ਅਤੇ ਨੀਰਜ ਸੇਠੀ ਪੰਡੋਰੀ ਗੋਲਾ (ਤਰਨ ਤਾਰਨ) ਸ਼ਾਮਲ ਹਨ।

ਚਾਰ ਅਧਿਆਪਕਾਂ ਦੀ ਵਿਸ਼ੇਸ਼ ਅਧਿਆਪਕ ਪੁਰਸਕਾਰ ਲਈ ਚੋਣ

ਚਾਰ ਅਧਿਆਪਕਾਂ ਦੀ ਵਿਸ਼ੇਸ਼ ਅਧਿਆਪਕ ਪੁਰਸਕਾਰ ਵਜੋਂ ਚੋਣ ਕੀਤੀ ਗਈ ਹੈ ਤੇ ਇਹ ਸਾਰੇ ਅਧਿਆਪਕ ਪ੍ਰਾਇਮਰੀ ਸਕੂਲਾਂ ਵਿੱਚ ਪੜਾਉਣ ਵਾਲੇ ਐਸੋਸੀਏਟ ਅਧਿਆਪਕ ਹਨ ਇਨ੍ਹਾਂ ਵਿੱਚ ਸੁਮਨ ਸਰਕਾਰੀ ਪ੍ਰਾਇਮਰੀ ਸਕੂਲ ਕੁੱਤਹਰ (ਪਠਾਨਕੋਟ), ਗੁਰਦੀਪ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਨਾਰੰਗਵਾਲ (ਪਟਿਆਲਾ), ਸ਼ਿਲਪੀ ਗਰਗ ਸਰਕਾਰੀ ਪ੍ਰਾਇਮਰੀ ਸਕੂਲ ਡੰਗਰੋਲੀ (ਪਟਿਆਲਾ), ਜਗਰਾਜ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਘਾਸੀਵਾਲਾ (ਸੰਗਰੂਰ) ਸ਼ਾਮਲ ਹਨ। ਸਿੱਖਿਆ ਵਿਭਾਗ ਦੇ ਜਿਨ੍ਹਾਂ ਛੇ ਅਧਿਕਾਰੀਆਂ ਨੂੰ ਪ੍ਰਬੰਧਕੀ ਪੁਰਸਕਾਰ ਦੇਣ ਲਈ ਚੁਣਿਆ ਗਿਆ ਹੈ ਉਨ੍ਹਾਂ ਵਿੱਚ ਡਾਕਟਰ ਮੁਨੀਸ਼ ਮੋਹਨ ਸ਼ਰਮਾ ਪ੍ਰਿੰਸੀਪਲ ਡਾਇਟ ਬਰਨਾਲਾ, ਲਖਵਿੰਦਰ ਸਿੰਘ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਬਠਿੰਡਾ, ਕਮਲਜੀਤ ਕੌਰ ਡਿਪਟੀ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਫ਼ਤਿਹਗੜ੍ਹ ਸਾਹਿਬ, ਸੁਮਨਦੀਪ ਕੌਰ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਫਿ਼ਰੋਜ਼ਪੁਰ-1, ਜਗਦੀਪ ਸਿੰਘ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਮੁਕਤਸਰ-1 ਅਤੇ ਵਿਜੇ ਕੁਮਾਰ ਸ਼ਰਮਾ ਸਹਾਇਕ ਡਾਇਰੈਕਟਰ ਸਕੂਲ ਐਜੂਕੇਸ਼ਨ ਸੈਕੰਡਰੀ ਸਿੱਖਿਆ ਮੁੱਖ ਦਫ਼ਤਰ ਮੁਹਾਲੀ ਸ਼ਾਮਲ ਹਨ।

ਦਸ ਅਧਿਆਪਕਾਂ ਨੂੰ ਯੰਗ ਅਧਿਆਪਕ ਪੁਰਸਕਾਰ

ਇਸੇ ਤਰ੍ਹਾਂ ਜਿਨ੍ਹਾਂ ਦਸ ਅਧਿਆਪਕਾਂ ਨੂੰ ਯੰਗ ਅਧਿਆਪਕ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ, ਉਨ੍ਹਾਂ ਵਿੱਚ ਸੁਮਨ ਲਤਾ ਸਰਕਾਰੀ ਪ੍ਰਾਇਮਰੀ ਸਕੂਲ ਕੋਠੇ ਇੰਦਰ ਸਿੰਘ (ਬਠਿੰਡਾ), ਗੁਰਸ਼ਰਨਜੀਤ ਸਿੰਘ ਅਰਾਈਆਂਵਾਲਾ ਕਲਾ (ਫਰੀਦਕੋਟ), ਵਿਪਨ ਕੁਮਾਰ ਗੱਟੀ ਅਜੈਬ ਸਿੰਘ (ਫਿਰੋਜ਼ਪੁਰ) ਸ਼ਨੀ ਛਾਬੜਾ ਆਲੋਵਾਲ (ਜਲੰਧਰ), ਜਸਮੇਲ ਸਿੰਘ ਚੱਕ ਭਾਈ ਕੇ (ਮਾਨਸਾ), ਇੰਦਰਜੀਤ ਸਿੰਘ ਅਮੀਨਵਾਲਾ (ਮੋਗਾ) ਜਗਪ੍ਰੀਤ ਸਿੰਘ ਧਰਮਕੋਟ ਅਕਬਰ ਕਲੂਆ (ਮੋਗਾ), ਰਾਜਦੀਪ ਕੌਰ ਰਾਜਪੁਰਾ ਟਾਊਨ (ਪਟਿਆਲਾ), ਅਤੁਲ ਗੁਪਤਾ ਆਲੋਅਰਖ (ਸੰਗਰੂਰ), ਤੇਜਿੰਦਰ ਸਿੰਘ ਬੈਹਣੀਵਾਲ (ਮਾਨਸਾ) ਸ਼ਾਮਲ ਹਨ।

ਸਿੱਖਿਆ ਮੰਤਰੀ ਬੈਂਸ ਨੇ ਅਧਿਆਪਕਾਂ ਨੂੰ ਵਧਾਈ ਦਿੱਤੀ

ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਅਧਿਆਪਕ ਦਿਵਸ ਮੌਕੇ ਪੁਰਸਕਾਰਾਂ ਲਈ ਚੁਣੇ ਅਧਿਆਪਕਾਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪੁਰਸਕਾਰਾਂ ਲਈ ਚੋਣ ਪੂਰੀ ਪਾਰਦਰਸ਼ਤਾ, ਯੋਗਤਾ-ਅਧਾਰਤ ਪ੍ਰਕਿਰਿਆ ਰਾਹੀਂ ਕੀਤੀ ਗਈ ਹੈ। ਅਧਿਆਪਕਾਂ ਦੀ ਮਿਹਨਤ ਸਦਕਾ ਹੀ ਸਕੂਲ ਸਿੱਖਿਆ ਵਿੱਚ ਪੰਜਾਬ ਪਹਿਲੇ ਸਥਾਨ ’ਤੇ ਪੁੱਜਿਆ ਹੈ।

4 ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਸਮੇਤ 181 ਅਧਿਆਪਕ ਹੈੱਡਮਾਸਟਰ ਬਣੇ

ਚੰਡੀਗੜ੍ਹ (ਟਨਸ): ਪੰਜਾਬ ਸਰਕਾਰ ਨੇ ਸੂਬੇ ’ਚ ਖ਼ਾਲੀ ਅਸਾਮੀਆਂ ਨੂੰ ਭਰਨ ਲਈ 4 ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਸਮੇਤ 181 ਅਧਿਆਪਕਾਂ ਨੂੰ ਹੈੱਡਮਾਸਟਰ ਵਜੋਂ ਪਦ ਉੱਨਤ ਕੀਤਾ ਹੈ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਹੈੱਡਮਾਸਟਰ ਵਜੋਂ ਪਦ ਉੱਨਤ ਹੋਏ 181 ਅਧਿਆਪਕਾਂ ਵਿੱਚੋਂ 140 ਜਨਰਲ ਸ਼੍ਰੇਣੀ ਨਾਲ ਸਬੰਧਤ, 23 ਐੱਸ ਸੀ ਸ਼੍ਰੇਣੀ ਨਾਲ, 6 ਦਿਵਿਆਂਗ ਅਤੇ 8 ਬੈਕਲਾਗ ਕੋਟੇ ਨਾਲ ਸਬੰਧਤ ਹਨ।

Share this content:

Previous post

ਵਿਨੀਪੈਗ ਵਿੱਚ ਨਗਰ ਕੀਰਤਨ ਤੋਂ ਪਹਿਲਾਂ ਸਿੱਖਾਂ ਨੂੰ ਧਮਕੀ

Next post

ਬੁੱਲ੍ਹੇ ਸ਼ਾਹ ਅਦਬੀ ਸੰਗਤ ਰਜਿਸਟਰਡ ਕਸੂਰ ਦੀ ਛਤਰ-ਛਾਇਆ ਹੇਠ ਜ਼ਿਲ੍ਹਾ ਪ੍ਰੈਸ ਕਲੱਬ ਕਸੂਰ ਵਿਖੇ ਤੀਜੀ ਅੰਤਰਰਾਸ਼ਟਰੀ ਪੰਜਾਬੀ ਕਾਨਫਰੰਸ ਅਤੇ ਤਿੰਨ ਕਿਤਾਬਾਂ ਲਾਂਚ ਕੀਤੀਆਂ ਗਈਆਂ

Post Comment