Loading Now

ਸਿੱਖਿਆ ਪ੍ਰਣਾਲੀ ਨੌਜਵਾਨ ਪੀੜ੍ਹੀ ਨੂੰ ਅਸਫ਼ਲ ਕਰ ਰਿਹੈ: ਰਾਹੁਲ ਗਾਂਧੀ

ਸਿੱਖਿਆ ਪ੍ਰਣਾਲੀ ਨੌਜਵਾਨ ਪੀੜ੍ਹੀ ਨੂੰ ਅਸਫ਼ਲ ਕਰ ਰਿਹੈ: ਰਾਹੁਲ ਗਾਂਧੀ

ਨਵੀਂ ਦਿੱਲੀ, 12 ਸਤੰਬਰ – ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਭਾਰਤ ਦੀ ਸਿੱਖਿਆ ਪ੍ਰਣਾਲੀ ਉਸੇ ਪੀੜ੍ਹੀ ਨੂੰ ਅਸਫਲ ਕਰ ਰਹੀ ਹੈ ਜਿਸ ਨੂੰ ਇਸ ਨੇ ਉੱਪਰ ਚੁੱਕਣਾ ਸੀ। ਉਨ੍ਹਾਂ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਨੂੰ ਇਹ ਦੱਸਣ ਲਈ ਵੀ ਕਿਹਾ ਕਿ ਉਨ੍ਹਾਂ ਨੇ ਇਸ ਵਿੱਚੋਂ ਉਮੀਦ ਕਿਉਂ ਗੁਆ ਦਿੱਤੀ ਹੈ। ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਨੇ ਕਿਹਾ ਕਿ ਸਿੱਖਿਆ ਪ੍ਰਣਾਲੀ ਨੂੰ ਠੀਕ ਕਰਨ ਦੀ ਸ਼ੁਰੂਆਤ ਉਨ੍ਹਾਂ ਲੋਕਾਂ ਦੀ ਗੱਲ ਸੁਣਨ ਤੋਂ ਹੁੰਦੀ ਹੈ ਜੋ ਇਸ ਦੀਆਂ ਅਸਫਲਤਾਵਾਂ ਦਾ ਹਰ ਰੋਜ਼ ਅਨੁਭਵ ਕਰਦੇ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਹੈ ਕਿ ਸਿਸਟਮ ਨੂੰ ਬਦਲਣ ਲਈ ਦੇਸ਼ ਦੇ ਹਰੇਕ ਵਿਦਿਆਰਥੀ ਦੀ ਆਵਾਜ਼ ਸੁਣਨੀ ਜ਼ਰੂਰੀ ਹੈ।

ਗਾਂਧੀ ਨੇ ‘ਐਕਸ’ ਉੱਤੇ ਕਿਹਾ, ‘‘ਭਾਰਤ ਦੀ ਸਿੱਖਿਆ ਪ੍ਰਣਾਲੀ ਉਸੇ ਪੀੜ੍ਹੀ ਨੂੰ ਅਸਫਲ ਕਰ ਰਹੀ ਹੈ ਜਿਸ ਨੂੰ ਇਸ ਨੇ ਉੱਪਰ ਚੁੱਕਣਾ ਸੀ। ਪੇਪਰ ਲੀਕ ਹੋਣਾ, ਫੀਸਾਂ ਬਹੁਤ ਜ਼ਿਆਦਾ ਹੋਣਾ, ਖ਼ਰਾਬ ਬੁਨਿਆਦੀ ਢਾਂਚਾ। ਲੱਖਾਂ ਨੌਜਵਾਨ ਭਾਰਤੀ ਇਮਾਨਦਾਰੀ ਨਾਲ ਕੰਮ ਕਰਦੇ ਹਨ ਅਤੇ ਫਿਰ ਵੀ ਸਿਸਟਮ ਉਨ੍ਹਾਂ ਨੂੰ ਨਿਰਾਸ਼ ਕਰਦਾ ਹੈ।’’ ਉਨ੍ਹਾਂ ਕਿਹਾ, ‘‘ਇਸ ਨੂੰ ਠੀਕ ਕਰਨ ਦੀ ਸ਼ੁਰੂਆਤ ਉਨ੍ਹਾਂ ਲੋਕਾਂ ਦੀ ਗੱਲ ਸੁਣਨ ਤੋਂ ਹੁੰਦੀ ਹੈ ਜੋ ਇਸ ਦੀਆਂ ਅਸਫਲਤਾਵਾਂ ਨਾਲ ਰੋਜ਼ਾਨਾ ਜੂਝਦੇ ਹਨ। ਵਿਦਿਆਰਥੀਓਂ, ਮਾਪਿਓ, ਅਧਿਆਪਕੋ, ਮੈਨੂੰ ਦੱਸੋ: ਤੁਹਾਨੂੰ ਸਿੱਖਿਆ ਪ੍ਰਣਾਲੀ ਤੋਂ ਕੋਈ ਉਮੀਦ ਕਿਉਂ ਨਹੀਂ ਰਹੀ? ਗਾਂਧੀ ਨੇ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਨੂੰ ਆਪਣੇ ਤਜਰਬੇ, ਸਬੂਤ ਅਤੇ ਵਿਚਾਰ ਔਨਲਾਈਨ ਲਿੰਕ ’ਤੇ ਸਾਂਝੇ ਕਰਨ ਲਈ ਕਿਹਾ ਜੋ ਉਨ੍ਹਾਂ ਨੇ ਸਾਂਝਾ ਕੀਤਾ ਸੀ। ਗਾਂਧੀ ਨੇ ਹੋਰ ਕਿਹਾ, ‘‘ਅਸੀਂ ਸਾਰੇ ਮਿਲ ਕੇ ਉਮੀਦ ਨੂੰ ਵਾਪਸ ਲੈ ਕੇ ਆਵਾਂਗੇ।’’

ਰਾਹੁਲ ਦੇ ਪ੍ਰੋਗਰਾਮ ਲਈ ਕਾਂਗਰਸ ਨੇ 10 ਲੱਖ ਰੁਪਏ ਕਿਰਾਇਆ ਦਿੱਤਾਇੰਦੌਰ: ਇੰਦੌਰ ਸਟੇਡੀਅਮ ਲਈ ਮਨਜ਼ੂਰੀ ਨਾ ਮਿਲਣ ਮਗਰੋਂ ਕਾਂਗਰਸ ਨੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੇ ਆਗਾਮੀ ਪ੍ਰੋਗਰਾਮ ‘ਛਾਤਰੋਂ ਕੀ ਗੂੰਜ’ ਲਈ ਬਦਲਵੀਂ ਥਾਂ ਦਾ ਪ੍ਰਬੰਧ ਕਰ ਲਿਆ ਹੈ। ਇਸ ਲਈ ਪਾਰਟੀ ਨੇ ਰੀਜਨਲ ਪਾਰਕ ਸਾਹਮਣੇ 12 ਹਜ਼ਾਰ ਵਰਗ ਮੀਟਰ ਜ਼ਮੀਨ 10.08 ਲੱਖ ਰੁਪਏ ਵਿੱਚ ਤਿੰਨ ਦਿਨ ਲਈ ਲੀਜ਼ ’ਤੇ ਲਈ ਹੈ। ਇੰਦੌਰ ਵਿਕਾਸ ਅਥਾਰਟੀ ਦੇ ਅਧਿਕਾਰੀਆਂ ਅਨੁਸਾਰ 17 ਤੋਂ 19 ਸਤੰਬਰ ਤੱਕ ਥਾਂ ਕਿਰਾਏ ਉੱਤੇ ਦਿੱਤੀ ਗਈ ਹੈ, ਜਿਸ ਲਈ ਸੁਰੱਖਿਆ ਪ੍ਰਬੰਧ ਅਤੇ ਹੋਰ ਵਿਭਾਗਾਂ ਤੋਂ ਮਨਜ਼ੂਰੀ ਲੈਣ ਦੀ ਜ਼ਿੰਮੇਵਾਰੀ ਪ੍ਰਬੰਧਕਾਂ ਦੀ ਹੋਵੇਗੀ। ਇਸ ਦੌਰਾਨ ਕਾਂਗਰਸ ਆਗੂਆਂ ਨੇ ਸੂਬੇ ਦੀ ਭਾਜਪਾ ਸਰਕਾਰ ’ਤੇ ਡਰ ਕਾਰਨ ਜਾਣਬੁੱਝ ਕੇ ਮਨਜ਼ੂਰੀ ਲਟਕਾਉਣ ਦੇ ਦੋਸ਼ ਲਾਏ। ਉਨ੍ਹਾਂ ਦੱਸਿਆ ਕਿ ਪਹਿਲਾਂ ਇਹ ਪ੍ਰੋਗਰਾਮ 12 ਸਤੰਬਰ ਨੂੰ ਹੋਣਾ ਸੀ ਪਰ ਇਜਾਜ਼ਤ ਨਾ ਮਿਲਣ ਕਾਰਨ ਤਰੀਕ 19 ਸਤੰਬਰ ਕਰਨੀ ਪਈ। ਦੂਜੇ ਪਾਸੇ, ਮੇਅਰ ਪੁਸ਼ਯਮਿਤਰ ਭਾਰਗਵ ਨੇ ਸਪੱਸ਼ਟ ਕੀਤਾ ਕਿ ਹਾਈ ਕੋਰਟ ਦੇ ਹੁਕਮਾਂ ਅਨੁਸਾਰ ਸਟੇਡੀਅਮ ਸਿਰਫ਼ ਖੇਡਾਂ ਲਈ ਵਰਤਿਆ ਜਾ ਸਕਦਾ ਹੈ। ਕਾਂਗਰਸ ਨੇ ਇਸ ਨਵੀਂ ਥਾਂ ਦਾ ਨਾਂ ‘ਭਾਰਤ ਜੋੜੋ ਮੈਦਾਨ’ ਰੱਖਿਆ ਹੈ ਅਤੇ ਦਾਅਵਾ ਕੀਤਾ ਹੈ ਕਿ ਪ੍ਰੋਗਰਾਮ ਲਈ 1.5 ਲੱਖ ਵਿਦਿਆਰਥੀਆਂ ਨੇ ਰਜਿਸਟਰੇਸ਼ਨ ਕਰਵਾਈ ਹੈ।

Share this content:

Post Comment