Loading Now

ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਕਵੀ ਦਰਬਾਰ ਦਾ ਆਯੋਜਨ

ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਕਵੀ ਦਰਬਾਰ ਦਾ ਆਯੋਜਨ

*ਜਰਨੈਲ ਸਿੰਘ ਨਰੈਣਗੜ੍ਹ ਇਟਲੀ, ਅਮਜਦ ਆਰਫ਼ੀ ਜਰਮਨੀ , ਡਾ ਆਤਮਜੀਤ ਕੌਰ ਆਤਮ ਅਤੇ ਗਾਇਕ ਦੀਪ ਸਰੋਏ ਵਿਸ਼ੇਸ਼ ਤੌਰ ਤੇ ਹੋਏ ਸ਼ਾਮਿਲ

ਇਟਲੀ, 28 ਨਵੰਬਰ – ਪਿਛਲੇ ਦਿਨੀਂ ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਦੇ ਸੰਬੰਧ ਵਿੱਚ ਆਨਲਾਈਨ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਇਟਲੀ, ਭਾਰਤ ਅਤੇ ਯੂਰਪ ਤੋਂ ਵੱਖ ਵੱਖ ਸਾਹਿਤਕ, ਸਮਾਜਿਕ ਤੇ ਧਾਰਮਿਕ ਸਖਸ਼ੀਅਤਾਂ ਨੇ ਭਾਗ ਲਿਆ। ਇਸ ਕਵੀ ਦਰਬਾਰ ਵਿੱਚ ਜਰਨੈਲ ਸਿੰਘ ਨਰੈਣਗੜ੍ਹ ਦੀ ਕਿਤਾਬ ਚਾਰ ਚਿਰਾਗ ਅਤੇ ਆਤਮਜੀਤ ਕੌਰ ਆਤਮ ਦੀ ਕਾਵਿ ਪੁਸਤਕ ਕੁਦਰਤਨਾਮਾ ਉੱਪਰ ਵੀ ਗੱਲ ਹੋਈ। ਇਸ ਕਵੀ ਦਰਬਾਰ ਵਿੱਚ ਜਰਮਨੀ ਤੋਂ ਇਪਲਾ ਦੇ ਅਹੁਦੇਦਾਰ ਅਮਜਦ ਆਰਫ਼ੀ, ਕਵੀ ਤੇ ਪ੍ਰਚਾਰਕ ਜਰਨੈਲ ਸਿੰਘ ਨਰੈਣਗੜ੍ਹ , ਬਹੁਪੱਖੀ ਸ਼ਖ਼ਸੀਅਤ ਡਾ ਆਤਮਜੀਤ ਕੌਰ ਆਤਮ ਸ਼੍ਰੀ ਅੰਮ੍ਰਿਤਸਰ ਸਾਹਿਬ ਬਤੌਰ ਅਤੇ ਗਾਇਕ ਦੀਪ ਸਰੋਏ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ। ਸਭਾ ਦੇ ਪ੍ਰਧਾਨ ਮੇਜਰ ਸਿੰਘ ਖੱਖ ਨੇ ਸਭ ਨੂੰ ਜੀ ਆਇਆਂ ਕਹਿੰਦਿਆਂ ਸਮਾਗਮ ਦੀ ਸ਼ੁਰੂਆਤ ਕੀਤੀ।

ਜਰਨੈਲ ਸਿੰਘ ਨਰੈਣਗੜ੍ਹ ਨੇ ਗੁਰੂ ਸਾਹਿਬ ਦੇ ਜੀਵਨ ਬਾਰੇ ਚਾਨਣਾ ਪਾਇਆ ਅਤੇ ਆਪਣੀਆਂ ਰਚਨਾਵਾਂ ਸਾਂਝੀਆਂ ਕੀਤੀਆਂ। ਅਮਜਦ ਆਰਫ਼ੀ ਜਰਮਨੀ ਵੱਲੋਂ ਸ਼ਾਇਰਾਨਾ ਅੰਦਾਜ਼ ਵਿੱਚ ਗੁਰੂ ਨਾਨਕ ਦੇਵ ਜੀ ਦੀ ਮਹਿਮਾ ਗਾਈ ਗਈ। ਆਤਮਜੀਤ ਕੌਰ ਆਤਮ ਨੇ ਵੀ ਕਵਿਤਾ ਰਾਹੀਂ ਗੁਰੂ ਸਾਹਿਬ ਨੂੰ ਯਾਦ ਕੀਤਾ। ਗਾਇਕ ਦੀਪ ਸਰੋਹੇ ਨੇ ਸਿੱਕੀ ਝੱਜੀ ਪਿੰਡ ਵਾਲੇ ਦਾ ਲਿਖਿਆ ਗੀਤ “ਕਰਤਾਰ ਦੀਆਂ ਗੱਲਾਂ” ਗਾ ਕੇ ਸਾਂਝਾ ਕੀਤਾ। ਹੋਰ ਹਾਜ਼ਰ ਕਵੀਆਂ ਵਿੱਚ ਦਲਜਿੰਦਰ ਰਹਿਲ, ਜਸਵਿੰਦਰ ਕੌਰ ਮਿੰਟੂ, ਸਿੱਕੀ ਝੱਜੀ ਪਿੰਡ ਵਾਲਾ, ਪ੍ਰੇਮ ਪਾਲ ਸਿੰਘ, ਜੱਸੀ ਬੰਗਾ, ਨਰਿੰਦਰ ਸਿੰਘ ਪੰਨੂ, ਗਾਇਕ ਦੀਪ ਸਰੋਹੇ, ਜਗਰੂਪ ਸਿੰਘ ਭੁੱਲਰ, ਜਗਦੀਸ਼ ਮਹਿਮੀ, ਭਿੰਦਰਜੀਤ ਕੌਰ ਲਾਂਬੜਾ, ਆਰਤੀ ਬਕਸ਼ੀ ਆਰੂ, ਜਗਤਾਰ ਸਿੰਘ ਤੇ ਡਾ ਕੇਸਰ ਸਿੰਘ ਆਦਿ ਨੇ ਹਾਜਰੀ ਲਗਾਈ। ਅੰਤ ਵਿੱਚ ਬਲਵਿੰਦਰ ਸਿੰਘ ਚਾਹਲ ਨੇ ਗੁਰੂ ਸਾਹਿਬ ਦੇ ਜੀਵਨ ਦੇ ਵੱਖ ਵੱਖ ਪਹਿਲੂਆਂ ਉੱਪਰ ਚਾਨਣਾ ਪਾਇਆ। ਪ੍ਰੋ ਜਸਪਾਲ ਸਿੰਘ ਨੇ ਸਭ ਦਾ ਧੰਨਵਾਦ ਕਰਦਿਆਂ ਗੁਰੂ ਸਾਹਿਬ ਬਾਰੇ ਇੱਕ ਕਵਿਤਾ ਪੇਸ਼ ਕੀਤੀ। ਇਸ ਸਮੁੱਚੇ ਸਮਾਗਮ ਦਾ ਸੰਚਾਲਨ ਦਲਜਿੰਦਰ ਸਿੰਘ ਰਹਿਲ ਅਤੇ ਜਸਵਿੰਦਰ ਕੌਰ ਮਿੰਟੂ ਵੱਲੋਂ ਕੀਤਾ ਗਿਆ।

Share this content:

Post Comment