Loading Now

ਸਾਬਕਾ ਵਿਦਿਆਰਥੀ ਆਗੂ ਤੇ ਐਡਵੋਕੇਟ ਸਿਮਰਨਜੀਤ ਸਿੰਘ ਢਿੱਲੋਂ

ਸਾਬਕਾ ਵਿਦਿਆਰਥੀ ਆਗੂ ਤੇ ਐਡਵੋਕੇਟ ਸਿਮਰਨਜੀਤ ਸਿੰਘ ਢਿੱਲੋਂ

ਜਾਬ ਯੂਨੀਵਰਸਿਟੀ ਸੈਨੇਟ ਚੋਣਾਂ 2026 ਦੀਆਂ ਫਸਟ ਪਰੈਫਰੈਂਸ ਦੀਆਂ ਵੋਟਾਂ ਦੀ ਗਿਣਤੀ ਅੱਜ ਮੁਕੰਮਲ ਹੋ ਗਈ। ਇਸ ਦੌਰਾਨ ਸਾਬਕਾ ਸੈਨੇਟ ਮੈਂਬਰ, ਸਾਬਕਾ ਵਿਦਿਆਰਥੀ ਆਗੂ ਤੇ ਐਡਵੋਕੇਟ ਸਿਮਰਨਜੀਤ ਸਿੰਘ ਢਿੱਲੋਂ ਨੇ 3,267 ਤੋਂ ਵੱਧ ਪਹਿਲੀ ਤਰਜੀਹ ਦੀਆਂ ਵੋਟਾਂ ਹਾਸਲ ਕਰ ਲਈਆਂ ਹਨ। ਉਹ ਕੁੱਲ ਪਹਿਲੀ ਤਰਜੀਹ ਦੀਆਂ ਵੋਟਾਂ ਦੇ ਮਾਮਲੇ ਵਿੱਚ ਦੂਜੇ ਸਥਾਨ ਉੱਤੇ ਪਹੁੰਚ ਗਏ ਹਨ। ਚੋਣ ਨਿਯਮਾਂ ਮੁਤਾਬਕ ਜਿੱਤ ਲਈ ਲੋੜੀਂਦਾ ਕੋਟਾ 3,375 ਵੋਟਾਂ ਦਾ ਹੈ ਅਤੇ ਉਹ ਸੈਨੇਟ ਮੈਂਬਰ ਵਜੋਂ ਮੁੜ ਚੁਣੇ ਜਾਣ ਲਈ ਨਿਰਧਾਰਤ ਕੋਟੇ ਤੋਂ ਮਹਿਜ਼ 108 ਵੋਟਾਂ ਪਿੱਛੇ ਹਨ। ਵੋਟਾਂ ਦੀ ਗਿਣਤੀ ਦਾ ਅੱਜ ਦਾ ਕੰਮ ਪੂਰਾ ਹੋਣ ਤੋਂ ਬਾਅਦ ਇਸ ਨੂੰ ਰੋਕ ਦਿੱਤਾ ਗਿਆ ਹੈ ਅਤੇ ਹੁਣ ਗਿਣਤੀ ਭਲਕੇ ਮੁੜ ਸ਼ੁਰੂ ਹੋਵੇਗੀ। ਜ਼ਿਕਰਯੋਗ ਹੈ ਕਿ ਗਰੈਜੂਏਟ ਕਾਂਸਟੀਚੁਐਂਸੀ ਵਿਚ 15 ਮੈਂਬਰ ਚੁਣੇ ਜਾਣੇ ਹਨ।

ਜਾਣਕਾਰੀ ਅਨੁਸਾਰ ਪਹਿਲੇ ਨੰਬਰ ’ਤੇ ਲੁਧਿਆਣਾ ਦੇ ਮੁਕੇਸ਼ ਅਰੋੜਾ ਹਨ ਤੇ ਉਨ੍ਹਾਂ ਨੂੰ 3424 ਫਸਟ ਪਰੈਫਰੈਂਸ ਵੋਟਾਂ ਮਿਲੀਆਂ ਹਨ ਤੇ ਤੀਜੇ ਨੰਬਰ ’ਤੇ ਆਉਣ ਵਾਲੇ ਹੁਸ਼ਿਆਰਪੁਰ ਦੇ ਸੰਦੀਪ ਸੀਕਰੀ ਨੂੰ 3000 ਵੋਟਾਂ ਮਿਲੀਆਂ ਹਨ ਤੇ ਇਹ ਦੋਵੇਂ ਸੈਨੇਟ ਮੈਂਬਰ ਚੁਣੇ ਗਏ ਹਨ। ਹੁਣ ਸਾਰਿਆਂ ਦੀਆਂ ਨਜ਼ਰਾਂ ਭਲਕ ਹੋਣ ਵਾਲੀ ਗਿਣਤੀ ‘ਤੇ ਟਿਕੀਆਂ ਹੋਈਆਂ ਹਨ।

ਸਿਮਰਨਜੀਤ ਸਿੰਘ ਢਿੱਲੋਂ ਪਹਿਲਾਂ ਵੀ ਪੰਜ ਸਾਲਾ ਸੈਨੇਟ ਕਾਰਜਕਾਲ ਵਿੱਚ ਮੈਂਬਰ ਰਹਿ ਚੁੱਕੇ ਹਨ। ਉਹ 2008 ਵਿੱਚ Panjab University Students’ Union ਦੇ ਪ੍ਰਧਾਨ ਰਹੇ ਅਤੇ 2015 ਵਿੱਚ SOI ਦੀ ਜਿੱਤ ਵਿੱਚ ਵੀ ਉਨ੍ਹਾਂ ਦੀ ਅਹਿਮ ਭੂਮਿਕਾ ਰਹੀ ਹੈ।

ਸਿਮਰਨਜੀਤ ਨੇ ਪਿਛਲੀ ਸੈਨੇਟ ਦੌਰਾਨ ਵਿਦਿਆਰਥੀਆਂ ਨਾਲ ਸਬੰਧਤ ਮੁੱਦੇ, ਵਿਦਿਆਰਥੀਆਂ ਦੇ ਹੱਕਾਂ ਅਤੇ Panjab University Senate ਦੀ ਮੁੜ ਸਥਾਪਨਾ ਨਾਲ ਜੁੜੇ ਮਾਮਲੇ ਚੁੱਕੇ ਸਨ।

Share this content:

Post Comment