Loading Now

ਸਾਬਕਾ ਮੰਤਰੀ ਪੰਜਾਬ ਲਾਲਜੀਤ ਭੁੱਲਰ ਦੀਆਂ ਵੱਧ ਗਈਆਂ ਮੁਸ਼ਕਲਾਂ, ਇੱਕ ਹੋਰ ਧਾਰਾ ਕੀਤੀ ਗਈ ਦਰਜ

ਸਾਬਕਾ ਮੰਤਰੀ ਪੰਜਾਬ ਲਾਲਜੀਤ ਭੁੱਲਰ ਦੀਆਂ ਵੱਧ ਗਈਆਂ ਮੁਸ਼ਕਲਾਂ, ਇੱਕ ਹੋਰ ਧਾਰਾ ਕੀਤੀ ਗਈ ਦਰਜ

ਚੰਡੀਗੜ੍ਹ, 9 ਅਪ੍ਰੈਲ – ਪੰਜਾਬ ਦੇ ਸਾਬਕਾ ਮੰਤਰੀ ਲਾਲਜੀਤ ਸਿੰਘ ਭੁੱਲਰ ਇਸ ਸਮੇਂ ਡੀਐਮ ਗਗਨਦੀਪ ਸਿੰਘ ਰੰਧਾਵਾ ਖ਼ੁਦਕੁਸ਼ੀ ਮਾਮਲੇ ‘ਚ ਜੇਲ੍ਹ ‘ਚ ਬੰਦ ਹਨ। ਹੁਣ, ਇਸ ਮਾਮਲੇ ‘ਚ ਜਾਂਚ ਏਜੰਸੀਆਂ ਨੇ ਉਨ੍ਹਾਂ ਦੇ ਖਿਲਾਫ਼ ਇੱਕ ਹੋਰ ਧਾਰਾ ਜੋੜ ਦਿੱਤੀ ਹੈ। ਉਨ੍ਹਾਂ ਖਿਲਾਫ਼ ਸਬੂਤ ਮਿਟਾਉਣ ਦੇ ਇਲਜ਼ਾਮ ਤਹਿਤ ਧਾਰਾ 238 ਜੋੜੀ ਗਈ ਹੈ। ਪੁਲਿਸ ਨੂੰ ਲਾਲਜੀਤ ਭੁੱਲਰ ਦਾ ਮੋਬਾਇਲ ‘ਤੇ ਡੀਵੀਆਰ ਬਰਾਮਦ ਨਹੀਂ ਹੋਇਆ ਹੈ। ਦੱਸ ਦੇਈਏ ਕਿ ਭੁੱਲਰ ਪੁਲਿਸ ਰਿਮਾਂਡ ‘ਤੇ ਹਨ ਤੇ ਇਸ ਦੌਰਾਨ ਬਰਾਮਦਗੀ ਨਾ ਹੋਣ ‘ਤੇ ਉਨ੍ਹਾਂ ਖਿਲਾਫ਼ ਇੱਕ ਹੋਰ ਧਾਰਾ ਜੋੜੀ ਗਈ ਹੈ।

ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਡੀਐਮ ਰੰਧਾਵਾ ਨੇ ਇਲਜ਼ਾਮ ਲਗਾਇਆ ਸੀ ਕਿ ਉਸ ਨਾਲ ਕੁੱਟਮਾਰ ਦੀ ਵੀਡੀਓ, ਡਾਟਾ ਭੁੱਲਰ ਦੇ ਫ਼ੋਨ ‘ਚ ਹੈ। ਡੀਐਮ ਦੇ ਪਰਿਵਾਰ ਨੇ ਵੀ ਕਿਹਾ ਸੀ ਕਿ ਕੇਸ ਸਬੰਧੀ ਸਬੂਤ ਭੁੱਲਰ ਦੇ ਮੋਬਾਈਲ ‘ਚ ਹੋ ਸਕਦੇ ਹਨ ਤੇ ਉਹ ਬਰਾਮਦਗੀ ਨਾ ਹੋਣ ‘ਤੇ ਸਵਾਲ ਵੀ ਚੁੱਕ ਰਹੇ ਸਨ। ਡੀਐਮ ਗਗਨਦੀਪ ਸਿੰਘ ਰੰਧਾਵਾ ਦੇ ਪਰਿਵਾਰ ਵੱਲੋਂ ਅੱਜ ਅੰਮ੍ਰਿਤਸਰ ‘ਚ ਪ੍ਰੈੱਸ ਕਾਨਫਰੰਸ ਵੀ ਕੀਤੀ ਜਾਣੀ ਹੈ, ਜਿਸ ਤੋਂ ਬਾਅਦ ਉਹ ਕਈ ਤੱਥ ਮੀਡੀਆ ਸਾਹਮਣੇ ਰੱਖ ਸਕਦੇ ਹਨ।

Share this content:

Post Comment