Loading Now

ਸਾਡੀ ਬੋਲੀ, ਸਾਡਾ ਮਾਣ ਇੰਸਟੀਚਿਊਟ ਆਫ਼ ਸਿੱਖ ਸਟੱਡੀਜ਼ ਨਿਊਜ਼ੀਲੈਂਡ ਵਿਖੇ ਸ਼ਾਨੋ-ਸ਼ੌਕਤ ਨਾਲ ਮਨਾਇਆ ਗਿਆ ਪੰਜਾਬੀ ਭਾਸ਼ਾ ਹਫ਼ਤਾ

ਸਾਡੀ ਬੋਲੀ, ਸਾਡਾ ਮਾਣ ਇੰਸਟੀਚਿਊਟ ਆਫ਼ ਸਿੱਖ ਸਟੱਡੀਜ਼ ਨਿਊਜ਼ੀਲੈਂਡ ਵਿਖੇ ਸ਼ਾਨੋ-ਸ਼ੌਕਤ ਨਾਲ ਮਨਾਇਆ ਗਿਆ ਪੰਜਾਬੀ ਭਾਸ਼ਾ ਹਫ਼ਤਾ

-ਮਾਂ-ਬੋਲੀ, ਵਿਰਸੇ ਅਤੇ ਆਪਣੀ ਅਸਲ ਪਛਾਣ ਨਾਲ ਸਾਂਝ ਹੋਰ ਮਜ਼ਬੂਤ ਕਰਨ ਦਾ ਸੁੰਦਰ ਉਪਰਾਲਾ

ਔਕਲੈਂਡ, 14 ਨਵੰਬਰ 2026 (ਹਰਜਿੰਦਰ ਸਿੰਘ ਬਸਿਆਲਾ) – ਨਿਊਜ਼ੀਲੈਂਡ ਵਿੱਚ ਵਸਦੇ ਪੰਜਾਬੀ ਭਾਈਚਾਰੇ ਵੱਲੋਂ ਆਪਣੀ ਮਾਂ-ਬੋਲੀ, ਅਮੀਰ ਵਿਰਸੇ ਅਤੇ ਸੱਭਿਆਚਾਰਕ ਪਛਾਣ ਨੂੰ ਪ੍ਰਫੁੱਲਤ ਕਰਨ ਦੇ ਮਕਸਦ ਨਾਲ ਇੰਸਟੀਚਿਊਟ ਆਫ਼ ਸਿੱਖ ਸਟੱਡੀਜ਼ ਨਿਊਜ਼ੀਲੈਂਡ (ISSNZ) ਵਿਖੇ 7ਵਾਂ ਪੰਜਾਬੀ ਭਾਸ਼ਾ ਹਫ਼ਤਾ ਬੜੇ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਇਆ ਗਿਆ। ਇਸ ਵਿਸ਼ੇਸ਼ ਸਮਾਗਮ ਨੇ ਭਾਈਚਾਰੇ ਦੇ ਮੈਂਬਰਾਂ ਨੂੰ ਆਪਣੀ ਮਾਂ-ਬੋਲੀ ਨਾਲ ਸਾਂਝ ਹੋਰ ਪੀਢੀ ਕਰਨ ਦਾ ਇੱਕ ਸੁੰਦਰ ਮੌਕਾ ਪ੍ਰਦਾਨ ਕੀਤਾ। ਸਮਾਗਮ ਦੌਰਾਨ ਬੁਲਾਰਿਆਂ ਅਤੇ ਪ੍ਰਬੰਧਕਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਪੰਜਾਬੀ ਸਿਰਫ਼ ਸੰਚਾਰ ਦੀ ਬੋਲੀ ਨਹੀਂ ਹੈ, ਸਗੋਂ ਇਹ ਸਾਡੀਆਂ ਪੀੜ੍ਹੀਆਂ ਨੂੰ ਆਪਸ ਵਿੱਚ ਜੋੜਨ ਵਾਲਾ ਇੱਕ ਮਜ਼ਬੂਤ ਰਾਹ ਹੈ, ਜੋ ਸਾਡੀਆਂ ਇਤਿਹਾਸਕ ਕਹਾਣੀਆਂ, ਕਦਰਾਂ-ਕੀਮਤਾਂ ਅਤੇ ਵਿਰਸੇ ਨੂੰ ਅੱਜ ਵੀ ਜਿਊਂਦਾ ਰੱਖਦੀ ਹੈ। ਇਸ ਮੌਕੇ ਸਮੂਹ ਭਾਈਚਾਰੇ ਨੂੰ ਪੁਰਜ਼ੋਰ ਅਪੀਲ ਕੀਤੀ ਗਈ ਕਿ ਆਓ, ਅਸੀਂ ਆਪਣੇ ਘਰਾਂ ਵਿੱਚ ਠੇਠ ਪੰਜਾਬੀ ਬੋਲੀਏ, ਨਵੀਂ ਪੀੜ੍ਹੀ ਅਤੇ ਬੱਚਿਆਂ ਨੂੰ ਪੰਜਾਬੀ ਪੜ੍ਹਨ-ਲਿਖਣ ਲਈ ਉਤਸ਼ਾਹਿਤ ਕਰੀਏ ਅਤੇ ਆਪਣੀ ਮਾਂ-ਬੋਲੀ ਨੂੰ ਆਪਣੇ ਰੋਜ਼ਾਨਾ ਜੀਵਨ ਦਾ ਅਨਿੱਖੜਵਾਂ ਹਿੱਸਾ ਬਣਾਈਏ। ਅੰਤ ਵਿੱਚ ਪ੍ਰਬੰਧਕਾਂ ਵੱਲੋਂ ਇਸ ਸਮਾਗਮ ਵਿੱਚ ਸ਼ਾਮਲ ਹੋਣ ਵਾਲੇ ਅਤੇ ਇਸ ਉਪਰਾਲੇ ਨੂੰ ਸਫਲ ਬਣਾਉਣ ਲਈ ਸਹਿਯੋਗ ਦੇਣ ਵਾਲੇ ਹਰ ਇੱਕ ਸੱਜਣ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ।

Share this content:

Previous post

ਹੁਣ ਵਟਸਐਪ ਨੰਬਰ ਰਾਹੀਂ ਚੈੱਕ ਕੀਤਾ ਜਾ ਸਕਦਾ ਹੈ ਈ.ਪੀ.ਐੱਫ.ਓ. ਬੈਲੇਂਸ

Next post

ਸਾਡੀ ਬੋਲੀ, ਸਾਡਾ ਮਾਣ ਹਮਿਲਟਨ ’ਚ ਗੂੰਜੀ ਪੰਜਾਬੀਅਤ ਦੀ ਅਨਮੋਲ ਸ਼ਾਨ! ਮਨਾਇਆ ਗਿਆ 7ਵਾਂ ਪੰਜਾਬੀ ਹਫ਼ਤਾ ਅਤੇ ਸ਼ਹੀਦ ਭਗਤ ਸਿੰਘ ਯਾਦਗਾਰੀ ਪੰਜਾਬੀ ਲਾਇਬ੍ਰੇਰੀ ਦਾ ਹੋਇਆ ਉਦਘਾਟਨ

Post Comment