ਸਾਂਝਾ ਪੰਜਾਬ ਪਾਰਟੀ ਤੇ ਲੋਕ ਅਧਿਕਾਰ ਲਹਿਰ ਦੇ ਅਹੁੱਦੇਦਾਰਾੰ ਦੀ ਮੀਟਿੰਗ
ਐਸ.ਏ.ਐਸ ਨਗਰ, 19 ਮਈ(ਗਿਆਨ ਸਿੰਘ/ਏ.ਡੀ.ਪੀ ਨਿਊਜ਼) – ਐਸ ਏ ਐਸ ਨਗਰ ਵਿਖੇ ਸਾਂਝਾ ਪੰਜਾਬ ਪਾਰਟੀ ਅਤੇ ਲੋਕ ਅਧਿਕਾਰ ਲਹਿਰ ਦੇ ਨੁਮਾਇੰਦਿਆਂ ਦਰਮਿਆਨ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਦੋਹਾਂ ਧਿਰਾਂ ਵੱਲੋਂ ਇਕੱਠੇ ਹੋ ਕੇ ਪੰਜਾਬ ਵਿਧਾਨ ਸਭਾ 2027 ਦੀਆਂ ਚੋਣਾਂ ਲੜਨ ਲਈ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਉਪਰੰਤ ਦੋਹਾਂ ਧਿਰਾਂ ਨੇ ਮੰਨਿਆਂ ਕਿ ਉਹਨਾਂ ਦੇ ਵਿਚਾਰ ਆਪਸ ਵਿੱਚ ਪੂਰੀ ਤਰਾਂ ਮੇਲ ਖਾਂਦੇ ਹਨ। ਸਿਰਫ ਯੋਜਨਬੰਦੀ ਤਹਿ ਕਰਨੀ ਬਾਕੀ ਹੈ। ਉਹਨਾਂ ਆਸ ਪ੍ਰਗਟ ਕੀਤੀ ਕਿ ਅਗਲੀਆਂ ਦੋ ਚਾਰ ਮੀਟਿੰਗਾਂ ਚ ਚੋਣਾਂ ਦੀ ਮਕੰਮਲ ਰਣਨੀਤੀ ਤਹਿ ਕਰ ਲਈ ਜਾਵੇਗੀ। ਇਸ ਮੌਕੇ ਹੋਈ ਗੱਲਬਾਤ ਤੋਂ ਦੋਵੇਂ ਧਿਰਾਂ ਸੰਤੁਸ਼ਟ ਨਜਰ ਆਈਆਂ। ਲੋਕ ਅਧਿਕਾਰ ਲਹਿਰ ਵੱਲੋਂ ਜਸਟਿਸ ਸ ਜੋਰਾ ਸਿੰਘ ਦੀ ਅਗਵਾਈ ਹੇਠ ਸ੍ਰੀ ਬਲਵਿੰਦਰ ਸਿੰਘ, ਐਡਵੋਕੇਟ ਵਰਿੰਦਰ ਸਿੰਘ ਖਾਰਾ ਅਤੇ ਟੈਕਸਟਾਈਲ ਉਦਯੋਗਪਤੀ ਸ੍ਰੀ ਤਾਰੁਣ ਜੈਨ ਨੇ ਭਾਗ ਲਿਆ । ਸਾਂਝਾ ਪੰਜਾਬ ਪਾਰਟੀ ਵੱਲੋਂ ਪਾਰਟੀ ਦੀ ਪ੍ਰੀਜੀਡੀਅਮ ਦੇ ਕਨਵੀਨਰ ਸ ਹਰਦੇਵ ਸਿੰਘ ਟਾਂਕਸ਼ੱਤਰੀ, ਪਾਰਟੀ ਪ੍ਰਧਾਨ ਸ ਪ੍ਰਮਿੰਦਰ ਪਾਲ ਸਿੰਘ ਕੰਬੋਜ ਸਾਬਕਾ ਜਿਲ੍ਹਾ ਤੇ ਸ਼ੈਸਨ ਜੱਜ, ਵਾਈਸ ਪ੍ਰਧਾਨ ਹਰਭਜਨ ਸਿੰਘ ਸੈਣੀ ਅਤੇ ਜਨਰਲ ਸਕੱਤਰ ਕੁਲਦੀਪ ਸਿੰਘ ਰਾਮਗੜ੍ਹੀਆ ਨੇ ਭਾਗ ਲਿਆ। ਮੀਟਿੰਗ ਬੜੇ ਸੁਖਾਵੇਂ ਮਹੌਲ ਚ ਸਮਾਪਤ ਹੋਈ । ਸਾਰੇ ਮੈਬਰ ਜਲਦੀ ਮਿਲ ਬੈਠਣ ਦੇ ਵਾਅਦਾ ਲੈ ਕੇ ਵਿਦਾ ਹੋਏ।
Share this content:



Post Comment