ਸਰਬ ਨੌਜਵਾਨ ਸਭਾ ਨੇ ਬਿਰਧ ਆਸ਼ਰਮ ਵਿਖੇ ਕਰਵਾਇਆ 12 ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦਾ ਸਮੂਹਿਕ ਵਿਆਹ ਸਮਾਗਮ

* ਮੈਂਬਰ ਪਾਰਲੀਮੈਂਟ ਡਾ. ਰਾਜਕੁਮਾਰ, ਸਾਬਕਾ ਮੰਤਰੀ ਸੋਮ ਪ੍ਰਕਾਸ਼ ਤੇ ਵਿਧਾਇਕ ਧਾਲੀਵਾਲ ਸਮੇਤ ਪ੍ਰਮੁੱਖ ਸ਼ਖਸੀਅਤਾਂ ਨੇ ਦਿੱਤਾ ਅਸ਼ੀਰਵਾਦ
* ਪ੍ਰਧਾਨ ਸੁਖਵਿੰਦਰ ਸਿੰਘ ਨੇ ਸਮੂਹ ਸਹਿਯੋਗੀਆਂ ਦਾ ਕੀਤਾ ਧੰਨਵਾਦ
ਫਗਵਾੜਾ, 14 ਅਕਤੂਬਰ (ਏ.ਡੀ.ਪੀ ਨਿਊਜ਼) – ਸਰਬ ਨੌਜਵਾਨ ਸਭਾ (ਰਜਿ.) ਫਗਵਾੜਾ ਅਤੇ ਸਰਬ ਨੌਜਵਾਨ ਵੈਲਫੇਅਰ ਸੁਸਾਇਟੀ ਵਲੋਂ ਹਰ ਸਾਲ ਦੀ ਤਰ੍ਹਾਂ ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦਾ ਸਲਾਨਾ ਵਿਆਹ ਸਮਾਗਮ ਕਰਵਾਇਆ ਗਿਆ। ਇਸ ਦੌਰਾਨ 12 ਜੋੜਿਆਂ ਦੇ ਆਨੰਦ ਕਾਰਜ ਦੀਆਂ ਰਸਮਾਂ ਗੁਰੂ ਨਾਨਕ ਬਿਰਧ ਅਤੇ ਅਨਾਥ ਆਸ਼ਰਮ ਸਪਰੋੜ ਸਥਿਤ ਗੁਰਦੁਆਰਾ ਸਾਹਿਬ ਵਿਖੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਬਾਬਾ ਮੁਖਤਿਆਰ ਸਿੰਘ ਵਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈਂਦਿਆਂ ਸੰਪਨ ਕਰਵਾਈਆਂ ਗਈਆਂ। ਨਵ-ਵਿਆਹੁਤਾ ਜੋੜਿਆਂ ਨੂੰ ਅਸ਼ੀਰਵਾਦ ਦੇਣ ਲਈ ਮੈਂਬਰ ਪਾਰਲੀਮੈਂਟ ਡਾ. ਰਾਜਕੁਮਾਰ ਚੱਬੇਵਾਲ, ਸਾਬਕਾ ਕੇਂਦਰੀ ਮੰਤਰੀਆਂ ਸੋਮ ਪ੍ਰਕਾਸ਼ ਕੈਂਥ ਅਤੇ ਵਿਜੇ ਸਾਂਪਲਾ ਤੋਂ ਇਲਾਵਾ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਸਮੇਤ ਪਵਨ ਕੁਮਾਰ ਬੀਸਲਾ ਡਿਪਟੀ ਚੀਫ ਇੰਜੀਨੀਅਰ ਪਾਵਰਕਾਮ, ਤਰਲੋਚਨ ਸਿੰਘ ਡਿਪਟੀ ਕਮਿਸ਼ਨਰ ਜੀ.ਐੱਸ.ਟੀ, ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ, ਸੁਰਿੰਦਰ ਸਿੰਘ ਸੋਢੀ ਹਾਕੀ ਓਲੰਪੀਅਨ, ਮੇਅਰ ਰਾਮਪਾਲ ਉੱਪਲ, ਡਿਪਟੀ ਮੇਅਰ ਤੇਜਪਾਲ ਬਸਰਾ ਅਤੇ ਮਾਰਕਿਟ ਕਮੇਟੀ ਫਗਵਾੜਾ ਦੇ ਚੇਅਰਮੈਨ ਅਨੁਰਾਗ ਮਨਖੰਡ ਨੇ ਉਚੇਰੇ ਤੌਰ ਤੇ ਹਾਜਰੀ ਲਗਵਾਈ। ਉਹਨਾਂ ਤੋਂ ਇਲਾਵਾ ਗੁਰੂ ਮਾਂ ਸਵਰਨ ਦੇਵਾ ਜੀ ਮੋਰੋਂ, ਐਨ.ਆਰ.ਆਈ. ਗੁਰਦੇਵ ਸਿੰਘ ਬਿਨਿੰਗ ਯੂ.ਕੇ., ਬੀ.ਆਰ. ਕਟਾਰੀਆ ਯੂ.ਕੇ. ਨੇ ਵੀ ਵਿਸ਼ੇਸ਼ ਤੌਰ ਤੇ ਸਮਾਗਮ ਵਿੱਚ ਸ਼ਿਰਕਤ ਕਰਦਿਆਂ ਵਿਆਹੁਤਾ ਜੋੜਿਆਂ ਨੂੰ ਸਫਲ ਵਿਆਹੁਤਾ ਜੀਵਨ ਲਈ ਸ਼ੁੱਭ ਇੱਛਾਵਾਂ ਦਿੱਤੀਆਂ।
ਮੈਂਬਰ ਪਾਰਲੀਮੈਂਟ ਡਾ. ਰਾਜਕੁਮਾਰ ਚੱਬੇਵਾਲ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਧੀ-ਪੁੱਤਰ ਦੇ ਵਿਆਹ ਦੀਆਂ ਤਿਆਰੀਆਂ ਕਰਨਾ ਪਰਿਵਾਰਾਂ ਲਈ ਕਾਫ਼ੀ ਔਖਾ ਅਤੇ ਗੁੰਝਲਦਾਰ ਕੰਮ ਬਣ ਗਿਆ ਹੈ। ਅਜਿਹੇ ਹਾਲਾਤ ਵਿੱਚ ਸਰਬ ਨੌਜਵਾਨ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਅਤੇ ਉਨ੍ਹਾਂ ਦੀ ਟੀਮ ਵੱਲੋਂ ਹਰ ਸਾਲ ਕਈ ਜੋੜਿਆਂ ਦੇ ਸਮੂਹਿਕ ਵਿਆਹ ਸਫਲਤਾਪੂਰਵਕ ਕਰਵਾਉਣਾ ਸ਼ਲਾਘਾਯੋਗ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਇਸ ਨੇਕ ਕਾਰਜ ਲਈ ਸਭਾ ਅਤੇ ਸੁਸਾਇਟੀ ਦੀ ਸਮੁੱਚੀ ਟੀਮ ਵਧਾਈ ਦੀ ਹੱਕਦਾਰ ਹੈ। ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਅਤੇ ਵਿਜੇ ਸਾਂਪਲਾ ਨੇ ਸਰਬ ਨੌਜਵਾਨ ਸਭਾ ਅਤੇ ਸਰਬ ਨੌਜਵਾਨ ਵੈਲਫੇਅਰ ਸੁਸਾਇਟੀ ਵੱਲੋਂ ਹਰ ਸਾਲ ਕੀਤੇ ਜਾਂਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਵਿਆਹ ਵਿੱਚ ਸਹਿਯੋਗ ਦੇਣਾ ਇੱਕ ਨੇਕ ਸਮਾਜਿਕ ਕਾਰਜ ਹੈ। ਅਜਿਹੇ ਉਪਰਾਲੇ ਸਮਾਜ ਵਿੱਚ ਆਪਸੀ ਸਾਂਝ, ਸਹਿਯੋਗ ਅਤੇ ਮਨੁੱਖਤਾ ਦੀ ਸੇਵਾ ਦੀ ਭਾਵਨਾ ਨੂੰ ਮਜ਼ਬੂਤ ਕਰਦੇ ਹਨ। ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਸਮਾਜ ਵਿੱਚ ਲੋੜਵੰਦ ਪਰਿਵਾਰਾਂ ਦੀ ਮਦਦ ਕਰਨਾ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਪਰਿਵਾਰਾਂ ਨੂੰ ਧੀਆਂ ਦੇ ਵਿਆਹ ਸਮੇਂ ਆਰਥਿਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਉਨ੍ਹਾਂ ਦੀ ਮਦਦ ਲਈ ਹਰ ਸਮਰੱਥ ਵਿਅਕਤੀ ਅਤੇ ਪਰਿਵਾਰ ਨੂੰ ਦਿਲ ਖੋਲ੍ਹ ਕੇ ਅੱਗੇ ਆਉਣਾ ਚਾਹੀਦਾ ਹੈ।
ਪਾਵਰਕਾਮ ਦੇ ਡਿਪਟੀ ਚੀਫ਼ ਇੰਜੀਨੀਅਰ ਪਵਨ ਕੁਮਾਰ ਬੀਸਲਾ, ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ, ਮੇਅਰ ਰਾਮਪਾਲ ਉੱਪਲ, ਡਿਪਟੀ ਮੇਅਰ ਤੇਜਪਾਲ ਬਸਰਾ ਅਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਅਨੁਰਾਗ ਮਨਖੰਡ ਨੇ ਵੀ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਨੂੰ ਸਮਾਗਮ ਦੇ ਸਫਲ ਆਯੋਜਨ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਅਜਿਹੇ ਸਮਾਜ ਸੇਵੀ ਕਾਰਜ ਲੋੜਵੰਦ ਪਰਿਵਾਰਾਂ ਨੂੰ ਸਹਾਰਾ ਦੇਣ ਦੇ ਨਾਲ-ਨਾਲ ਸਮਾਜ ਵਿੱਚ ਸੇਵਾ ਅਤੇ ਸਹਿਯੋਗ ਦੀ ਭਾਵਨਾ ਨੂੰ ਵੀ ਉਤਸ਼ਾਹਿਤ ਕਰਦੇ ਹਨ। ਨਵ-ਵਿਆਹੇ ਜੋੜਿਆਂ ਨੂੰ ਬਾਕਸ ਬੈੱਡ, ਭਾਂਡੇ, ਕਪੜੇ, ਬਿਸਤਰੇ, ਫਰਨੀਚਰ, ਰਸੋਈ ਸਮੇਤ ਹੋਰ ਘਰੇਲੂ ਵਰਤੋਂ ਦਾ ਸਮਾਨ, ਸਿਲਾਈ ਮਸ਼ੀਨ ਤੋਹਫੇ ਵਜੋਂ ਗਹਿਣੇ ਅਤੇ ਘੜੀ ਆਦਿ ਭੇਂਟ ਕੀਤੇ ਗਏ। ਮਹਿਮਾਨਾਂ ਤੇ ਪਤਵੰਤਿਆਂ ਲਈ ਲੰਗਰ ਪ੍ਰਸਾਦ ਦੀ ਸੇਵਾ ਅਤੁੱਟ ਵਰਤਾਈ ਗਈ। ਅਖੀਰ ਵਿੱਚ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਸਮੂਹ ਸਹਿਯੋਗੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਜਦੋਂ ਅਜਿਹੇ ਨੇਕ ਕਾਰਜਾਂ ਵਿੱਚ ਸਮੁੱਚੇ ਸਮਾਜ ਦਾ ਸਹਿਯੋਗ ਪ੍ਰਾਪਤ ਹੁੰਦਾ ਹੈ ਤਾਂ ਹੋਰ ਵੀ ਜਿਆਦਾ ਉਤਸ਼ਾਹ ਦੇ ਨਾਲ ਅਜਿਹੇ ਸੇਵਾ ਕਾਰਜ ਆਯੋਜਿਤ ਕਰਨ ਦਾ ਹੌਸਲਾ ਮਿਲਦਾ ਹੈ। ਸਟੇਜ ਦੀ ਸੇਵਾ ਲੈਕਚਰਾਰ ਹਰਜਿੰਦਰ ਸਿੰਘ ਗੋਗਨਾ ਵਲੋਂ ਸ਼ਾਨਦਾਰ ਅੰਦਾਜ ਵਿੱਚ ਨਿਭਾਈ ਗਈ।
ਇਸ ਮੌਕੇ ਹਾਜਰ ਪ੍ਰਮੁੱਖ ਸ਼ਖਸੀਅਤਾਂ ਵਿੱਚ ਸ਼ਾਮਲ ਸਨ—
ਪ੍ਰਿੰਸੀਪਲ ਗੁਰਮੀਤ ਸਿੰਘ ਪਲਾਹੀ, ਜਤਿੰਦਰ ਸਿੰਘ ਕੁੰਦੀ ਅਕਾਲ ਇੰਡਕਸ਼ਨ, ਪਰਮਜੀਤ ਸਿੰਘ ਮਾਨ ਪ੍ਰਧਾਨ ਬਿਰਧ ਆਸ਼ਰਮ, ਲਖਵਿੰਦਰ ਕਲੇਰ ਬੀ.ਡੀ.ਪੀ.ਓ., ਮਲਕੀਅਤ ਚੰਦ ਸਕੱਤਰ ਬੀ.ਡੀ.ਓ. ਦਫਤਰ, ਦਲਜੀਤ ਰਾਜੂ ਦਰਵੇਸ਼ ਪਿੰਡ, ਸੰਤੋਸ਼ ਕੁਮਾਰ ਗੋਗੀ ਜ਼ਿਲ੍ਹਾ ਸਕੱਤਰ ਆਪ, ਕੁਲਵਿੰਦਰ ਸਿੰਘ ਕਾਲਾ ਸਰਪੰਚ ਅਠੋਲੀ, ਅਵਤਾਰ ਸਿੰਘ ਮੰਡ ਕਿੰਗਜ਼ ਟਰੈਵਲ, ਵਿੱਕੀ ਸੂਦ ਡਿਪਟੀ ਮੇਅਰ, ਹਨੀ ਧਾਲੀਵਾਲ, ਵਰੂਣ ਬੰਗੜ ਸਰਪੰਚ ਚੱਕ ਹਕੀਮ, ਐਡਵੋਕੇਟ ਰਜਨੀ ਬਾਲਾ, ਸਿਮਰ ਕੁਮਾਰ ਬਲਾਕ ਸੰਮਤੀ ਮੈਂਬਰ, ਦਵਿੰਦਰ ਸਿੰਘ ਬਲਾਕ ਸੰਮਤੀ ਮੈਂਬਰ, ਬਾਬਾ ਚਰਨਜੀਤ ਬਲਾਕ ਸੰਮਤੀ ਚੇਅਰਮੈਨ, ਬਲਦੇਵ ਸਿੰਘ ਸਰਪੰਚ ਫ਼ਤਿਹਪੁਰ, ਅਰੁਣ ਖੋਸਲਾ ਸਾਬਕਾ ਮੇਅਰ, ਹਰਮਿੰਦਰ ਸਿੰਘ ਬਸਰਾ ਸਿਟੀ ਕੇਬਲ, ਡਾ. ਸੁਖਦੀਪ ਸਿੰਘ ਝਾਵਰ, ਮਲਕੀਅਤ ਸਿੰਘ ਰਗਬੋਤਰਾ ਸਾਬਕਾ ਪ੍ਰਧਾਨ ਨਗਰ ਕੌਂਸਲ, ਪਰਮਜੀਤ ਸਿੰਘ ਖੁਰਾਣਾ ਕੌਂਸਲਰ, ਰਵਿੰਦਰ ਪਾਲ ਸੰਧੂ ਕੌਂਸਲਰ, ਪ੍ਰਿਤਪਾਲ ਕੌਰ ਤੁਲੀ ਕੌਂਸਲਰ, ਜਸਦੇਵ ਸਿੰਘ ਕੌਂਸਲਰ, ਸੁਸ਼ੀਲ ਮੈਨੀ ਕੌਂਸਲਰ, ਜਤਿੰਦਰ ਵਰਮਾਨੀ ਕੌਂਸਲਰ, ਇੰਦਰਜੀਤ ਬਾਲੀ ਕੌਂਸਲਰ, ਤਵਿੰਦਰ ਰਾਮ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ, ਦਲਜਿੰਦਰ ਸਿੰਘ ਪਟਵਾਰੀ, ਗੁਰਭੇਜ ਸਿੰਘ ਸੇਵਾ ਮੁਕਤ ਇੰਚਾਰਜ ਜੀ.ਆਰ.ਪੀ., ਅਵਤਾਰ ਸਿੰਘ ਭੁੰਗਰਨੀ ਅਕਾਲੀ ਆਗੂ, ਹੁਸਨ ਲਾਲ ਵਾਈਸ ਪ੍ਰਧਾਨ ਵਰਧਮਾਨ ਚੰਡੀਗੜ੍ਹ, ਨਰੇਸ਼ ਭਾਰਦਵਾਜ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ, ਤੇਜਸਵੀ ਭਾਰਦਵਾਜ ਸਾਬਕਾ ਚੇਅਰਮੈਨ ਨਗਰ ਸੁਧਾਰ ਟਰੱਸਟ, ਬਲਜਿੰਦਰ ਸਿੰਘ ਠੇਕੇਦਾਰ ਅਕਾਲੀ ਆਗੂ, ਬਲਵੀਰ ਠਾਕੁਰ, ਸੌਰਵ ਹਾਂਡਾ, ਅੰਕੁਸ਼ ਓਹਰੀ, ਵਿਜੈ ਪੰਡੋਰੀ ਸਰਪੰਚ, ਪਰਮਜੀਤ ਪੰਮਾ ਚਾਚੋਕੀ, ਪਤਵਿੰਦਰ ਸਿੰਘ ਛਾਬੜਾ, ਮਨਿੰਦਰ ਸਿੰਘ ਜੌਹਲ, ਅੰਮ੍ਰਿਤ ਪਾਲ ਸਿੰਘ ਮਾਹਲ, ਸੁਧਾ ਬੇਦੀ, ਡਾ. ਰਣਜੀਤ ਸਿੰਘ ਨਾਗਪਾਲ, ਰਾਮ ਲੁਭਾਇਆ, ਇੰਦਰਜੀਤ ਭਗਤਪੁਰਾ, ਅਨੂ ਸਹੋਤਾ, ਅਸ਼ਵਨੀ ਸਹੋਤਾ, ਵਰਿੰਦਰ ਸਿੰਘ ਕੰਬੋਜ ਅਧਿਆਪਕ ਆਗੂ, ਸ਼ੀਤਲ ਕੋਹਲੀ, ਲਾਇਨ ਗੁਰਦੀਪ ਸਿੰਘ ਕੰਗ, ਸਨੀ ਪੰਚ ਫਤਿਹਪੁਰ , ਬਲਵੀਰ ਵਰਮਾਨੀ, ਵਿਨੋਦ ਵਰਮਾਨੀ, ਦਵਿੰਦਰ ਸਿੰਘ, ਪਰਮਿੰਦਰ ਸਿੰਘ ਲਾਡੀ ਸਰਪੰਚ, ਰਾਜ ਕੁਮਾਰ ਗੁਪਤਾ, ਸਰਬਰ ਗੁਲਾਮ, ਬਲਜਿੰਦਰ ਸਿੰਘ ਸਰਪੰਚ, ਸਮਰ ਗੁਪਤਾ, ਵੀ.ਪੀ. ਸਿੰਘ ਅਰੋੜਾ, ਵਿਪਨ ਖੁਰਾਨਾ, ਜੋਗਿੰਦਰ ਕੁਮਾਰ ਜੇ. ਕੇ. ਢਾਬਾ, ਜੀਵਨ ਲਾਲ ਅੱਗਰਵਾਲ, ਡਾ. ਵਿਜੇ ਕੁਮਾਰ, ਪ੍ਰਿਤਪਾਲ ਕੌਰ ਤੁਲੀ ਕੌਂਸਲਰ, ਰਵਿੰਦਰ ਸਿੰਘ ਰਾਏ, ਰਣਜੀਤ ਸਿੰਘ ਬੇਦੀ, ਗੁਰਦੀਪ ਸਿੰਘ ਤੁਲੀ, ਮਦਨ ਲਾਲ ਕੋਰੋਟਾਨੀਆ, ਪਦਮ ਲਾਲ ਵਧਾਵਨ, ਰਾਜ ਸੰਧੂ ਸੇਵਾਮੁਕਤ ਐੱਸ.ਡੀ.ਓ., ਗੁਲਸ਼ਨ ਕਪੂਰ, ਜਗਜੀਤ ਸੇਠ, ਰਾਜ ਕੁਮਾਰ ਕਨੌਜੀਆ, ਗੁਰਚਰਨ ਵਿੱਕੀ ਯੂਥ ਆਗੂ, ਪਰਮਜੀਤ ਰਾਏ, ਸਾਹਿਬਜੀਤ ਸਾਬੀ, ਜਸ਼ਨ ਮਹਿਰਾ, ਗੁਰਸ਼ਰਨ ਬਾਸੀ, ਸੌਰਵ, ਪਰਮਜੀਤ ਰਾਏ, ਰਾਕੇਸ਼ ਕੋਛੜ, ਅਸ਼ੋਕ ਕੁਮਾਰ ਡੀ.ਪੀ., ਰਮਨ ਨਹਿਰਾ, ਸ਼ਿਵ ਕੁਮਾਰ, ਚਰਨਜੀਤ ਸ਼ੇਰਗਿੱਲ, ਸੌਰਵ ਮੱਲ੍ਹਣ, ਨਰਿੰਦਰ ਸੈਣੀ, ਸੁਰਿੰਦਰ ਬੱਧਣ, ਬਜਿੰਦਰ ਕੁਮਾਰ, ਬਖਸ਼ੀਸ਼ ਰਾਮ, ਹਰੀਪਾਲ, ਜਗਜੀਤ ਸਿੰਘ, ਕਰਮਜੀਤ ਸਿੰਘ, ਚਰਨਪ੍ਰੀਤ ਸਿੰਘ, ਮੈਡਮ ਆਸ਼ੂ ਬੱਗਾ, ਮੈਡਮ ਸੁੱਖਪ੍ਰੀਤ ਕੌਰ, ਮੈਡਮ ਗੁਰਜੀਤ ਕੌਰ, ਮੈਡਮ ਨਵਜੋਤ ਕੌਰ, ਮੈਡਮ ਜਸਪ੍ਰੀਤ ਕੌਰ, ਨਿਰਮਲਜੀਤ, ਰਾਕੇਸ਼ ਮਰਵਾਹਾ, ਸੁਖਦੇਵ ਲਾਡੀ, ਰਮੇਸ਼ ਸਰੋਆ, ਸੁਖਵਿੰਦਰ ਕੁਮਾਰ, ਬਲਵੀਰ ਬੱਧਣ, ਕਸ਼ਮੀਰ ਸਿੰਘ ਭਗਤਪੁਰਾ, ਗਣੇਸ਼ ਸਿੰਘ, ਸੰਜੂ ਚਹਿਲ, ਜਤਿੰਦਰ ਸਿੰਘ ਸੇਵਾਦਾਰ, ਅਮਨਦੀਪ ਸਿੰਘ, ਸੁਰਜੀਤ ਸਿੰਘ ਬਾਹੜਾ ਤੋਂ ਇਲਾਵਾ ਹੋਰ ਪਤਵੰਤੇ ਹਾਜਰ ਸਨ।
Share this content:



Post Comment