ਸਰਕਾਰ ਵਲੋਂ 47 ਆਂਗਣਵਾੜੀ ਹੈੱਲਪਰਾਂ ਜਾਰੀ ਕੀਤੇ ਗਏ ਨਿਯੁਕਤੀ ਪੱਤਰ
ਲੁਧਿਆਣਾ, 10 ਸਤੰਬਰ – ਵਿਧਾਨ ਸਭਾ ਹਲਕਾ ਰਾਏਕੋਟ ਦੇ ਤਿੰਨ ਬਲਾਕ ਰਾਏਕੋਟ, ਸੁਧਾਰ ਅਤੇ ਪੱਖੋਵਾਲ ਨਾਲ ਸਬੰਧ ਰੱਖਦੇ ਆਂਗਣਵਾੜੀ ਹੈੱਲਪਰਾਂ ਨੂੰ ਸੂਬਾ ਸਰਕਾਰ ਵੱਲੋਂ ਜਾਰੀ ਨਿਯੁਕਤੀ ਪੱਤਰਾਂ ਦੀ ਵੰਡ ਹਲਕਾ ਵਿਧਾਇਕ ਹਾਕਮ ਸਿੰਘ ਠੇਕੇਦਾਰ ਵੱਲੋਂ ਕੀਤੀ ਗਈ। ਇਸ ਮੌਕੇ ਤਿੰਨਾਂ ਬਲਾਕਾਂ ਦੇ ਲਗਪਗ 47 ਹੈਲਪਰਾਂ ਨੂੰ ਨਿਯੁਕਤੀ ਪੱਤਰ ਸੌਂਪਣ ਸਮੇਂ ਵਿਧਾਇਕ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਸੂਬੇ ’ਚੋਂ ਬੇਰੁਜ਼ਗਾਰੀ ਖ਼ਤਮ ਕਰਨ ਦਾ ਵਾਅਦਾ ਨਿਭਾਉਂਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਔਰਤਾਂ ਨੂੰ ਆਰਥਿਕ ਤੌਰ ’ਤੇ ਮਜ਼ਬੂਤ ਕਰਨ ਅਤੇ ਆਤਮ ਨਿਰਭਰ ਬਣਾਉਣ ਦੇ ਨੇਕ ਇਰਾਦੇ ਨਾਲ ਆਂਗਣਵਾੜੀ ਹੈਪਲਰਾਂ ਦੀ ਭਰਤੀ ਪ੍ਰਕਿਰਿਆ ਪੂਰੀ ਤਰ੍ਹਾਂ ਪਾਰਦਰਸ਼ੀ ਢੰਗ ਨਾਲ ਕੀਤੀ ਗਈ ਹੈ।
ਉਨ੍ਹਾਂ ਇਸ ਮੌਕੇ ਨਿਯੁਕਤ ਹੋਣ ਵਾਲੇ ਹੈਲਪਰਾਂ ਨੂੰ ਮੁਬਾਰਕਬਾਦ ਦਿੱਤੀ ਅਤੇ ਆਪਣੀਆਂ ਜ਼ਿੰਮੇਵਾਰੀਆਂ ਤਨਦੇਹੀ ਨਾਲ ਨਿਭਾਉਣ ਦਾ ਸੱਦਾ ਦਿੱਤਾ। ਇਸ ਸੀ ਡੀ ਪੀ ਓ ਨਿਤਿਕਾ ਢੀਂਗਰਾ, ਗੁਰਪਿਆਰ ਸਿੰਘ, ਕਮਲ ਸੁਖਾਣਾ, ਸੁਪਰਵਾਈਜ਼ਰ ਨਵਦੀਪ ਕੌਰ, ਗੁਰਦੀਪ ਸਿੰਘ ਪੱਖੋਵਾਲ, ਚੇਅਰਮੈਨ ਰਾਜਦੀਪ ਸਿੰਘ ਆਂਡਲੂ, ਹਰਪ੍ਰੀਤ ਕੌਰ ਸੁਧਾਰ, ਜਸਪ੍ਰੀਤ ਕੌਰ ਤੁੱਗਲ, ਰਾਜਵੀਰ ਕੌਰ, ਅਮਨਦੀਪ ਕੌਰ ਹੇਰਾਂ ਅਤੇ ਮਨਦੀਪ ਕੌਰ ਰੱਤੋਵਾਲ ਆਦਿ ਹਾਜ਼ਰ ਸਨ।
Share this content:



Post Comment