ਸਕੇਪ ਸਾਹਿਤਕ ਸੰਸਥਾ ਫਗਵਾੜਾ ਵੱਲੋਂ ਮਹੀਨਾਵਾਰ ਕਵੀ ਦਰਬਾਰ
ਫਗਵਾੜਾ, 2 ਸਤੰਬਰ – ਸਕੇਪ ਸਾਹਿਤਕ ਸੰਸਥਾ ਫਗਵਾੜਾ ਵੱਲੋਂ ਮਹੀਨਾਵਾਰ ਕਵੀ ਦਰਬਾਰ ਕਰਵਾਇਆ ਗਿਆ, ਜਿਸ ਵਿੱਚ ਇਲਾਕੇ ਦੇ ਨਾਮਵਰ ਕਵੀਆਂ ਅਤੇ ਸਾਹਿਤ ਪ੍ਰੇਮੀਆਂ ਨੇ ਸ਼ਿਰਕਤ ਕੀਤੀ। ਇਸ ਮੌਕੇ ਕਵੀ ਅਤੇ ਸਾਹਿਤਕਾਰ ਹਰਦੇਵ ਹਮਦਰਦ ਦੇ ਕਾਵਿ ਸੰਗ੍ਰਹਿ ‘ਸ਼ਿਲਾਲੇਖ’ ਦੀ ਘੁੰਡ ਚੁਕਾਈ ਕੀਤੀ ਗਈ।
ਕਵੀ ਦਰਬਾਰ ਦੀ ਪ੍ਰਧਾਨਗੀ ਗੁਰਮੀਤ ਸਿੰਘ ਪਲਾਹੀ, ਪਰਵਿੰਦਰ ਜੀਤ ਸਿੰਘ, ਰਵਿੰਦਰ ਚੋਟ, ਬਲਵੀਰ ਕੌਰ ਬੱਬੂ ਸੈਣੀ ਅਤੇ ਬਚਨ ਗੁੜਾ ਨੇ ਕੀਤੀ। ਇਸ ਮੌਕੇ ਕਵੀਆਂ ਨੇ ਆਪਣੀਆਂ ਰਚਨਾਵਾਂ ਪੇਸ਼ ਕਰਦਿਆਂ ਸਾਹਿਤਕ ਰੰਗ ਬੰਨ੍ਹਿਆ।
ਕਵੀ ਦਰਬਾਰ ਵਿੱਚ ਲਵਪ੍ਰੀਤ ਸਿੰਘ ਰਾਏ, ਨਗੀਨਾ ਸਿੰਘ ਬਲੱਗਣ, ਇੰਦਰਜੀਤ ਸਿੰਂਘ ਚਿੱਤਰਕਾਰ, ਸ਼ਾਮ ਸਰਗੂੰਦੀ, ਉਰਮਲਜੀਤ ਸਿੰਘ, ਜਸਵਿੰਦਰ ਕੌਰ ਫਗਵਾੜਾ, ਰਵਿੰਦਰ ਸਿੰਘ ਰਾਏ, ਲਾਲੀ ਕਰਤਾਰਪੁਰੀ, ਸੀਤਲ ਕੁਮਾਰ, ਦਲਜੀਤ ਮਹਿਮੀ, ਦੇਵਰਾਜ ਦਾਦਰ, ਭਿੰਡਰ ਪਟਵਾਰੀ, ਅਜੀਤਪਾਲ ਸਿੰਘ ਕੌਛੜ, ਮੋਹਨ ਆਰਟੀਸਟ, ਮਹਿੰਦਰ ਸੂਦ ਵਿਰਕ, ਲਸ਼ਕਰ ਸਿੰਘ, ਸੋਢੀ ਸੱਤੋਵਾਲੀਆਂ, ਜਸ ਸਰੋਆ, ਅਸ਼ੋਕ ਟਾਂਡੀ ਅਤੇ ਸੁਖਦੇਵ ਗੰਢਵਾਂ ਸਮੇਤ ਹੋਰ ਕਵੀਆਂ ਨੇ ਆਪਣੀਆਂ ਰਚਨਾਵਾਂ ਨਾਲ ਹਾਜ਼ਰੀ ਲਵਾਈ।
ਇਸ ਮੌਕੇ ਸੰਸਥਾ ਦੇ ਸਰਪ੍ਰਸਤ ਗੁਰਮੀਤ ਸਿੰਘ ਪਲਾਹੀ ਨੇ ਕਿਹਾ ਕਿ ਸਾਹਿਤਕਾਰ ਸਮਾਜ ਦਾ ਦਰਪਣ ਹੁੰਦੇ ਹਨ। ਸਾਹਿਤਕਾਰਾਂ ਨੂੰ ਸਮਾਜ ਵਿੱਚ ਵਾਪਰ ਰਹੀਆਂ ਘਟਨਾਵਾਂ, ਲੋਕਾਂ ਦੀਆਂ ਭਾਵਨਾਵਾਂ ਅਤੇ ਸਮਾਜਿਕ ਸਰੋਕਾਰਾਂ ਨੂੰ ਆਪਣੀਆਂ ਰਚਨਾਵਾਂ ਰਾਹੀਂ ਉਜਾਗਰ ਕਰਦੇ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਹਿਤਕ ਸੰਸਥਾਵਾਂ ਵੱਲੋਂ ਅਜਿਹੇ ਸਮਾਗਮ ਕਰਵਾਉਣ ਨਾਲ ਨਵੀਂ ਪੀੜ੍ਹੀ ਨੂੰ ਸਾਹਿਤ ਨਾਲ ਜੋੜਨ ਵਿੱਚ ਵੀ ਮਦਦ ਮਿਲਦੀ ਹੈ।
ਸਮਾਗਮ ਦੌਰਾਨ ਮਹਿੰਦਰ ਦੌਸਾਂਝ ਅਤੇ ਸੰਸਥਾ ਦੇ ਮੈਂਬਰ ਸੁਸ਼ੀਲ ਕੁਮਾਰ ਦੇ ਅਕਾਲ ਚਲਾਣੇ ’ਤੇ ਦੋ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜਲੀ ਭੇਟ ਕੀਤੀ ਗਈ ਅਤੇ ਸ਼ੋਕ ਮਤਾ ਪਾਸ ਕੀਤਾ ਗਿਆ।
ਮੰਚ ਸੰਚਾਲਨ ਦੀ ਭੂਮਿਕਾ ਹਰਜਿੰਦਰ ਨਿਆਣਾ ਨੇ ਬਾਖੂਬੀ ਨਿਭਾਈ। ਅੰਤ ਵਿੱਚ ਪਰਵਿੰਦਰ ਜੀਤ ਸਿੰਘ ਨੇ ਸਮਾਗਮ ਵਿੱਚ ਪਹੁੰਚੇ ਸਮੂਹ ਸਾਹਿਤਕਾਰਾਂ, ਕਵੀਆਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ।
ਇਸ ਮੌਕੇ ਮਨਦੀਪ ਸਿੰਘ, ਸੁਨੀਲ ਕੁਮਾਰ, ਲਕਸ਼ੀਤਾ ਮਹਿਮੀ ਤੋਂ ਇਲਾਵਾ ਹੋਰ ਸਾਹਿਤ ਪ੍ਰੇਮੀ ਵੀ ਹਾਜ਼ਰ ਸਨ।
Share this content:



Post Comment