Loading Now

ਵੈਨਕੂਵਰ ਦੇ ਕਾਲਜ ਦੇ ਫਰਜ਼ੀ ਸਰਟੀਫਿਕੇਟ ਅਤੇ ਅੰਗਰੇਜ਼ੀ ਦੇ ਟੈਸਟਾਂ ਵਿੱਚ ਹੇਰਾਫੇਰੀ ਨੇ ਵੀਜ਼ੇ ਰੱਦ ਕਰਵਾਏ, ਹੁਣ ਇਮੀਗ੍ਰੇਸ਼ਨ ਨਿਊਜ਼ੀਲੈਂਡ ਵੱਲੋਂ ਜਾਂਚ ਸ਼ੁਰੂ

ਵੈਨਕੂਵਰ ਦੇ ਕਾਲਜ ਦੇ ਫਰਜ਼ੀ ਸਰਟੀਫਿਕੇਟ ਅਤੇ ਅੰਗਰੇਜ਼ੀ ਦੇ ਟੈਸਟਾਂ ਵਿੱਚ ਹੇਰਾਫੇਰੀ ਨੇ ਵੀਜ਼ੇ ਰੱਦ ਕਰਵਾਏ, ਹੁਣ ਇਮੀਗ੍ਰੇਸ਼ਨ ਨਿਊਜ਼ੀਲੈਂਡ ਵੱਲੋਂ ਜਾਂਚ ਸ਼ੁਰੂ

ਜਾਅਲੀ ਕਾਗਜ਼ਾਂ ਦੀ ਖੇਡ ਨੇ ਰੋਲ੍ਹੇ ਪੰਜਾਬੀ ਨੌਜਵਾਨਾਂ ਦੇ ਸੁਪਨੇ

ਨਿਊਜ਼ੀਲੈਂਡ ਵਿੱਚ ਗੈਰ-ਲਾਇਸੈਂਸਸ਼ੁਦਾ ਇਮੀਗ੍ਰੇਸ਼ਨ ਸਲਾਹਕਾਰ ਵੱਲੋਂ ਜ਼ਾਅਲੀ ਦਸਤਾਵੇਜ਼ ਲਾਉਣ ਦਾ ਮਾਮਲਾ ਪੀੜਤਾਂ ’ਤੇ ਲਟਕੀ ਦੇਸ਼ ਨਿਕਾਲੇ ਦੀ ਤਲਵਾਰ

-30 ਤੋਂ ਵੱਧ ਪ੍ਰਵਾਸੀ ਕਾਮਿਆਂ ਨੇ ਬਿਨਾਂ ਲਾਇਸੈਂਸ ਕੰਮ ਕਰਨ ਵਾਲੀ ਸਲਾਹਕਾਰ  ’ਤੇ ਲੱਗੇ ਗੰਭੀਰ

-ਵੈਨਕੂਵਰ ਦੇ ਕਾਲਜ ਦੇ ਫਰਜ਼ੀ ਸਰਟੀਫਿਕੇਟ ਅਤੇ ਅੰਗਰੇਜ਼ੀ ਦੇ ਟੈਸਟਾਂ ਵਿੱਚ ਹੇਰਾਫੇਰੀ ਨੇ ਵੀਜ਼ੇ ਰੱਦ ਕਰਵਾਏ, ਹੁਣ ਇਮੀਗ੍ਰੇਸ਼ਨ ਨਿਊਜ਼ੀਲੈਂਡ ਵੱਲੋਂ ਜਾਂਚ ਸ਼ੁਰੂ

ਔਕਲੈਂਡ, 18 ਨਵੰਬਰ 2026- ਨਿਊਜ਼ੀਲੈਂਡ ਵਿੱਚ ਪੱਕੇ ਹੋਣ ਅਤੇ ਕੰਮ ਕਰਨ ਦੇ ਸੁਪਨੇ ਲੈ ਕੇ ਆਏ ਦਰਜਨਾਂ ਭਾਰਤੀ ਅਤੇ ਖਾਸ ਕਰਕੇ ਪੰਜਾਬੀ ਟਰੱਕ ਡਰਾਈਵਰਾਂ ਨਾਲ ਵੱਡੀ ਠੱਗੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਖਣੀ ਆਕਲੈਂਡ ਦੀ ਰਹਿਣ ਵਾਲੀ ਇੱਕ ਗੈਰ-ਲਾਇਸੈਂਸਸ਼ੁਦਾ ਇਮੀਗ੍ਰੇਸ਼ਨ ਸਲਾਹਕਾਰ (ਅਸਲ ਨਾਂਅ ਸਪਸ਼ਟ ਨਹੀਂ) ’ਤੇ 30 ਤੋਂ ਵੱਧ ਪ੍ਰਵਾਸੀ ਕਾਮਿਆਂ ਨੇ ਗੰਭੀਰ ਦੋਸ਼ ਲਾਏ ਹਨ ਕਿ ਉਸਨੇ ਉਨ੍ਹਾਂ ਦੀ ਜਾਣਕਾਰੀ ਤੋਂ ਬਿਨਾਂ ਇਮੀਗ੍ਰੇਸ਼ਨ ਨਿਊਜ਼ੀਲੈਂਡ ਕੋਲ ਜਾਅਲੀ ਅਤੇ ਗੁੰਮਰਾਹਕੁੰਨ ਦਸਤਾਵੇਜ਼ ਜਮ੍ਹਾਂ ਕਰਵਾਏ ਹਨ, ਜਿਸ ਕਾਰਨ ਉਨ੍ਹਾਂ ਦੇ ਵੀਜ਼ੇ ਰੱਦ ਹੋ ਗਏ ਹਨ ਅਤੇ ਹੁਣ ਉਨ੍ਹਾਂ ਨੂੰ ਦੇਸ਼ ਛੱਡਣ ਦੀ ਨੌਬਤ ਆ ਗਈ ਹੈ। ਵਰਨਣਯੋਗ ਹੈ ਕਿ ਇੱਕ ਰਲਦੇ-ਮਿਲਦੇ ਨਾਂਅ ਦੀ ਅਸਲ ਲਾਇਸੈਂਸਸ਼ੁਦਾ ਇਮੀਗ੍ਰੇਸ਼ਨ ਸਲਾਹਕਾਰ ਵੀ ਹੈ ਅਤੇ ਉਸਨੇ ਇਸ ਮਾਮਲੇ ਨਾਲ ਕੋਈ ਸਬੰਧ ਨਾ ਹੋਣ ਬਾਰੇ ਸਪੱਸ਼ਟ ਕੀਤਾ ਹੈ।

ਰਾਸ਼ਟਰੀ ਮੀਡੀਆ ਵਿੱਚ ਛਪੀਆਂ ਖ਼ਬਰਾਂ ਮੁਤਾਬਕ ਪੀੜਤ ਨੌਜਵਾਨ ਬਲਰਾਜ ਸਿੰਘ ਨੇ ਦੱਸਿਆ ਕਿ ਉਹ ਕਦੇ ਕੈਨੇਡਾ ਗਿਆ ਹੀ ਨਹੀਂ, ਪਰ ਇਮੀਗ੍ਰੇਸ਼ਨ ਨਿਊਜ਼ੀਲੈਂਡ ਕੋਲ ਉਸਦੇ ਨਾਂਅ ’ਤੇ ਜੋ ਵੀਜ਼ਾ ਦਸਤਾਵੇਜ਼ ਜਮ੍ਹਾਂ ਕਰਵਾਏ ਗਏ, ਉਨ੍ਹਾਂ ਵਿੱਚ ਦਿਖਾਇਆ ਗਿਆ ਕਿ ਉਸਨੇ ਵੈਨਕੂਵਰ ਦੇ ਇੱਕ ਕਾਲਜ ਤੋਂ ਅੰਗਰੇਜ਼ੀ ਦੀ ਪੜ੍ਹਾਈ ਕੀਤੀ ਹੈ। ਬਲਰਾਜ ਮੁਤਾਬਕ ਉਸਨੂੰ ਇਸ ਗੱਲ ਦਾ ਉਦੋਂ ਤੱਕ ਪਤਾ ਹੀ ਨਹੀਂ ਲੱਗਾ ਜਦੋਂ ਤੱਕ ਉਸਦੇ ਮਾਲਕ ਨੇ ਉਸਨੂੰ ਵੀਜ਼ਾ ਰੱਦ ਹੋਣ ਬਾਰੇ ਨਹੀਂ ਦੱਸਿਆ। ਇਮੀਗ੍ਰੇਸ਼ਨ ਵਿਭਾਗ ਨੇ ‘ਕੈਨੇਡੀਅਨ ਕਾਲਜ ਆਫ ਇੰਗਲਿਸ਼ ਲੈਂਗੂਏਜ’ ਦੇ ਜਾਅਲੀ ਸਰਟੀਫਿਕੇਟ ਕਾਰਨ ਉਸਦੀ ਅਰਜ਼ੀ ਰੱਦ ਕਰ ਦਿੱਤੀ, ਜਿਸ ਕਾਰਨ ਉਹ ਹੁਣ ਬੇਰੁਜ਼ਗਾਰ ਹੈ ਅਤੇ ਗੈਰ-ਕਾਨੂੰਨੀ ਸਥਿਤੀ ਵਿੱਚ ਰਹਿ ਕੇ ਅਪੀਲ ਕਰ ਰਿਹਾ ਹੈ। ਬਲਰਾਜ ਕੋਲ ਗੈਰ ਇਮੀਗ੍ਰੇਸ਼ਨ ਸਲਾਹਕਾਰ ਸ਼ਾਇਦ ਸੁਖਪ੍ਰੀਤ ਨਾਲ ਹੋਈ ਗੱਲਬਾਤ ਦੀਆਂ ਰਿਕਾਰਡਿੰਗਾਂ, ਵਟਸਐਪ ਮੈਸੇਜ ਅਤੇ 1600 ਡਾਲਰ ਦੀ ਫੀਸ ਦੇਣ ਦੇ ਬੈਂਕ ਰਿਕਾਰਡ ਮੌਜੂਦ ਹਨ, ਪਰ ਉਹ ਉਸਨੂੰ ਮਿਲਣ ਤੋਂ ਵੀ ਮੁੱਕਰ ਰਹੀ ਹੈ। ਇਕ ਹੋਰ ਲਾਇਸੈਂਸਸ਼ੁਦਾ ਇਮੀਗ੍ਰੇਸ਼ਨ ਸਲਾਹਕਾਰ ਅਨੁਸਾਰ ਉਹ ਅਜਿਹੇ 20 ਪੀੜਤਾਂ ਦੇ ਕੇਸ ਲੜ ਰਹੀ ਹੈ, ਜਿਨ੍ਹਾਂ ਦੇ ਵੀਜ਼ੇ ਉਸ ਗੈਰ ਲਾਇਸੰਸ ਧਾਰਕ ਵੱਲੋਂ ਲਾਏ ਗਏ ਜਾਅਲੀ ਦਸਤਾਵੇਜ਼ਾਂ ਕਾਰਨ ਰੱਦ ਹੋਏ ਹਨ। ਇਨ੍ਹਾਂ ਵਿੱਚੋਂ ਕਈ ਨੌਜਵਾਨ ਨਿਊਜ਼ੀਲੈਂਡ ਛੱਡ ਕੇ ਜਾ ਚੁੱਕੇ ਹਨ ਅਤੇ ਕਈ ਇੱਥੇ ਫਸੇ ਹੋਏ ਹਨ।

ਆਈ. ਟੀ. ਦਾ ਦੁਰਉਪਯੋਗ?
ਪ੍ਰਭਾਵਿਤ ਹੋਏ ਜ਼ਿਆਦਾਤਰ ਨੌਜਵਾਨ ਭਾਰਤੀ ਟਰੱਕ ਡਰਾਈਵਰ ਹਨ ਜੋ ਆਪਣੇ 3 ਸਾਲਾ ‘ਐਕਰੀਡਿਟਿਡ ਇੰਪਲੌਇਰ ਵਰਕ ਵੀਜ਼ਾ’ ਵਿੱਚ 2 ਸਾਲ ਦਾ ਵਾਧਾ  ਕਰਵਾਉਣਾ ਚਾਹੁੰਦੇ ਸਨ। ਨਵੇਂ ਨਿਯਮਾਂ ਤਹਿਤ ਇਸ ਲਈ ਅੰਗਰੇਜ਼ੀ ਦਾ ਟੈਸਟ (P“5) ਪਾਸ ਕਰਨਾ ਜ਼ਰੂਰੀ ਸੀ, ਜਿਸ ਵਿੱਚ ਘੱਟੋ-ਘੱਟ 29 ਅੰਕ ਚਾਹੀਦੇ ਹਨ। ਇੱਕ ਪੀੜਤ ਦੇ ਅਸਲ ਟੈਸਟ ਵਿੱਚ 29 ਅੰਕ ਆਏ ਸਨ, ਜੋ ਵੀਜ਼ੇ ਲਈ ਕਾਫੀ ਸਨ, ਪਰ ਉਸਦੀ ਜਾਣਕਾਰੀ ਤੋਂ ਬਿਨਾਂ 59 ਅੰਕਾਂ ਵਾਲਾ ਜਾਅਲੀ ਸਰਟੀਫਿਕੇਟ ਅਪਲੋਡ ਕਰ ਦਿੱਤਾ ਗਿਆ। ਸ਼ੱਕ ਹੈ ਕਿ ਪੀ. ਡੀ. ਐਫ਼ ਫਾਈਲਾਂ ਨਾਲ ਛੇੜ-ਛਾੜ ਕੀਤੀ ਗਈ।
ਇੰਨਾ ਹੀ ਨਹੀਂ, ਪ੍ਰਵਾਸੀਆਂ ਦੇ ਖਾਤਿਆਂ ਵਿੱਚੋਂ ਉਨ੍ਹਾਂ ਦੇ ਨਿੱਜੀ ਈਮੇਲ ਅਤੇ ਫੋਨ ਨੰਬਰ ਬਦਲ ਕੇ ਕਿਸੇ ਭਾਰਤੀ ਏਜੰਸੀ ਦੇ ਪਤੇ ਪਾ ਦਿੱਤੇ ਗਏ, ਤਾਂ ਜੋ ਇਮੀਗ੍ਰੇਸ਼ਨ ਅਧਿਕਾਰੀ ਉਨ੍ਹਾਂ ਨਾਲ ਸਿੱਧਾ ਸੰਪਰਕ ਨਾ ਕਰ ਸਕਣ। ਇਮੀਗ੍ਰੇਸ਼ਨ ਨੀਤੀ ਦੀਆਂ ਸਖ਼ਤ ਸ਼ਰਤਾਂ ਕਾਰਨ ਬਿਨੈਕਾਰ ਦੀ ਗਲਤੀ ਨਾ ਹੋਣ ਦੇ ਬਾਵਜੂਦ ਉਸਨੂੰ ਹੀ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ।
ਵਕੀਲ ਮੈਕਲਾਈਮੌਂਟ ਨੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ 10 ਸਾਲ ਪਹਿਲਾਂ ਸਾਲ ਵਿੱਚ 2-3 ਅਜਿਹੇ ਕੇਸ ਆਉਂਦੇ ਸਨ, ਪਰ ਹੁਣ ਹਰ ਹਫ਼ਤੇ ਅਜਿਹੀ ਠੱਗੀ ਦਾ ਮਾਮਲਾ ਸਾਹਮਣੇ ਆ ਰਿਹਾ ਹੈ। ਇਮੀਗ੍ਰੇਸ਼ਨ ਨਿਊਜ਼ੀਲੈਂਡ ਦੇ ਜਾਂਚ ਮੈਨੇਜਰ ਜੇਸਨ ਪੈਰੀ ਨੇ ਪੁਸ਼ਟੀ ਕੀਤੀ ਹੈ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ ਅਤੇ ਔਕਲੈਂਡ ਦਫ਼ਤਰ ਵਿੱਚ ਪੀੜਤਾਂ ਦੇ ਬਿਆਨ ਲਏ ਜਾ ਰਹੇ ਹਨ।

Share this content:

Post Comment